News & Events

Go Back

ਬੇਲਾ ਕਾਲਜ ਦੇ ਬਾਇਓਟੈਕਨਾਲੋਜੀ ਦੇ ਵਿਦਿਆਰਥੀਆਂ ਨੇ ਕੀਤਾ ਆਈ.ਟੀ.ਰੋਪੜ ਦਾ ਦੌਰਾ

“ਨਸ਼ਿਆ ਖਿਲਾਫ ਵੈਕਸੀਨ ਬਣਾਉਣਾ- ਸਮੇਂ ਦੀ ਮੰਗ” ਡਾ. ਜਾਵੇਦ ਅਗਰੇਵਾਲ ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਦੇ ਬਾਇਓਟੈਕਨਾਲੋਜੀ ਵਿਭਾਗ ਦੇ ਵਿਦਿਆਰਥੀਆਂ ਨੇ ਵਿਦਿਅਕ ਟੂਰ ਦੇ ਤਹਿਤ ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ - ਰੋਪੜ ਦਾ ਦੌਰਾ ਕੀਤਾ ।ਇਸ ਦੌਰੇ ਦੌਰਾਨ ਵਿਦਿਆਰਥੀਆਂ ਨੂੰ ਉੱਥੇ ਦੀਆਂ ਅਤਿ-ਅਧੁਨਿਕ ਪ੍ਰਯੋਗਸ਼ਾਲਾਵਾਂ ਵਿੱਚ ਚੱਲ ਰਹੀਆ ਖੋਜਾਂ ਬਾਰੇ ਜਾਣੂ ਕਰਵਾਇਆ ਗਿਆ।ਇਸ ਵਿੱਚ ਬਾਇਓਟੈਕਨਾਲੋਜੀ ਦੇ ਲਗਭਗ 20 ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ।ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਵਿਦਿਆਰਥੀਆਂ ਦੇ ਸਾਇੰਸ ਪ੍ਰਤੀ ਖੋਜ ਦਿਲਚਸਪੀ ਵਿੱਚ ਵਾਧਾ ਕਰਨ ਲਈ ਇਹ ਦੋਰਾ ਬਹੁਤ ਹੀ ਮਹੱਤਵ ਪੂਰਨ ਰੋਲ ਅਦਾ ਕਰਦਾ ਹੈ। ਆਈ.ਆਈ.ਟੀ ਰੋਪੜ ਦੇ ਪ੍ਰਮੁੱਖ ਖੋਜਕਾਰਾਂ ਵਿੱਚੋਂ ਉੱਘੇ ਸਾਇੰਸਦਾਨ ਡਾ. ਜਾਵੇਦ ਅਗਰੇਵਾਲ ਜਿਹਨਾਂ ਦਾ ਕੰਮ “ਇਮੂਨੋਲਾਜੀ ਆਫ ਇੰਨਫੈਕਸ਼ਿਅਸ ਬਿਮਾਰੀਆਂ ਤੇ ਹੈ, ਉਹਨਾਂ ਨੇ ਵਿਦਿਆਰਥੀਆਂ ਨੂੰ ਆਪਣੀ ਪ੍ਰਯੋਗਸ਼ਾਲਾ ਦਾ ਵਿਸ਼ੇਸ਼ ਦੌਰਾ ਕਰਵਾਇਆ ।ਡਾ. ਜਾਵੇਦ ਅਗਰੇਵਾਲ ਦਾ ਨਾਂ ਭਾਰਤ ਦੇ ਪ੍ਰਸਿੱਧ ਪਹਿਲੇ ਦਸ ਸਾਇੰਸਦਾਨਾਂ ਦੀ ਸੂਚੀ ਵਿੱਚ ਸ਼ਾਮਲ ਹੈ।ਉਹਨਾਂ ਨੇ ਆਪਣੇ ਰੁਝੇਵਿਆਂ ਭਰੇ ਸਮੇ ਵਿੱਚੋਂ ਸਮਾਂ ਕੱਢ ਕੇ ਵਿਦਿਆਰਥੀਆਂ ਨੂੰ ਕੈਰੀਅਰ ਬਾਰੇ ਸੇਧ ਦਿੱਤੀ।ਇਸ ਦੌਰੇ ਵਿੱਚ ਬਾਇਓਟੈਕਨਾਲੋਜੀ ਵਿਭਾਗ ਦੇ ਮੁੱਖੀ ਡਾ. ਮਮਤਾ ਅਰੋੜਾ ਅਤੇ ਸਹਾਇਕ ਪੋ੍ਰਫੈਸਰ ਆਂਚਲ ਚੌਧਰੀ ਵੀ ਸ਼ਾਮਲ ਸਨ।