News & Events

Go Back

ਬੇਲਾ ਕਾਲਜ ਦੇ ਇੰਟਰਨਲ ਕੰਪਲੇਂਟ ਸੈੱਲ ਵੱਲੋਂ ਇੱਕ ਰੋਜ਼ਾ ਸੈਮੀਨਾਰ ਕਰਵਾਇਆ

ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਦੇ ਇੰਟਰਨਲ ਕੰਪਲੇਂਟ ਸੈੱਲ ਵੱਲੋਂ ਇੱਕ ਰੋਜ਼ਾ ਆਨ-ਲਾਇਨ ਸੈਮੀਨਾਰ ਕਰਵਾਇਆ, ਜਿਸ ਦਾ ਥੀਮ 'ਫਾਇਟ ਫਾਰ ਯੁਅਰ ਰਾਇਟਜ਼' ਸੀ। ਇਸ ਸੈਮੀਨਾਰ ਵਿੱਚ ਮੁੱਖ ਵਕਤਾ ਦੇ ਤੌਰ ਤੇ ਸ. ਹਰਸਿਮਰਨਜੀਤ ਸਿੰਘ, ਚੀਫ ਜੁਡੀਸ਼ੀਅਲ ਮੈਜਿਸਟਰੇਟ, ਕਮ ਸੈਕਟਰੀ ਡੀ.ਐਲ.ਐਸ.ਏ. ਰੂਪਨਗਰ ਤੇ ਬੁਲਾਰਿਆਂ ਦੇ ਤੌਰ ਤੇ ਮੈਡਮ ਜਸਪਿੰਦਰ ਕੌਰ, ਐਡਵੋਕੇਟ ਪੰਜਾਬ ਅਤੇ ਹਰਿਆਣਾ ਹਾਈਕੋਰਟ, ਮੈਡਮ ਸਵਾਤੀ ਧੀਮਾਨ, ਸਬ-ਇੰਸਪੈਕਟਰ ਅਤੇ ਇੰਚਾਰਜ ਵੂਮੈਨ ਹੈਲਪ ਡੈਸਕ, ਥਾਣਾ ਸਦਰ ਮੋਰਿੰਡਾ ਅਤੇ ਮੈਡਮ ਮੋਨਿਕਾ ਚਾਵਲਾ ਸੀ.ਈ.ਓ.(ਐਨ.ਜੀ.ਓ.) ਐਂਟੀ ਕੁਰੱਪਸ਼ਨ ਕਰਾਇਮ ਪ੍ਰੀਵੈਨਸ਼ਨ ਕਮਿਊਨਿਟੀ ਓਰੀਐਂਟਲ ਪੋਲਿਸਿੰਗ ਸਰਵਸਿਜ਼, ਰੂਪਨਗਰ ਨੇ ਸ਼ਿਰਕਤ ਕੀਤੀ। ਕਾਲਜ ਦੇ ਪ੍ਰਿੰਸੀਪਲ ਡਾ.ਸਤਵੰਤ ਕੌਰ ਸ਼ਾਹੀ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਹੋਇਆਂ ਦੱਸਿਆ ਕਿ ਇਸ ਸੈਮੀਨਾਰ ਵਿੱਚ ੩੮੦ ਦੇ ਕਰੀਬ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਹਿੱਸਾ ਲਿਆ।ਉਹਨਾਂ ਦੱਸਿਆ ਕਿ ਯੂ.ਜੀ.ਸੀ. ਦੀਆਂ ਗਾਈਡਲਾਇਨਜ਼ ਮੁਤਾਬਿਕ ਬੇਲਾ ਕਾਲਜ ਵਿਖੇ ਇੰਟਰਨਲ ਕੰਪਲੇਂਟ ਸੈੱਲ ਲੜਕੀਆਂ ਨੂੰ ਬਹੁਤ ਵਧੀਆ ਢੰਗ ਨਾਲ ਸੇਵਾਵਾਂ ਦੇ ਰਿਹਾ ਹੈ। ਇਸ ਸੈਮੀਨਾਰ ਦੇ ਮੁੱਖ ਵਕਤਾ ਸ. ਸਿਮਰਨਜੀਤ ਸਿੰਘ ਜੀ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਕਾਨੂੰਨੀ ਸੇਵਾਵਾਂ ਅਥਾਰਟੀ ਐਕਟ ੧੯੮੭ ਵਿੱਚ ਬਣਾਇਆ ਗਿਆ ਸੀ, ਜਿਸ ਅਧੀਨ ਕਮਜੋਰ ਵਰਗਾਂ ਨੂੰ ਮੁਫਤ ਅਤੇ ਸਮਰੱਥ ਕਾਨੂੰਨੀ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ ਅਤੇ ਕਿਸੇ ਵੀ ਨਾਗਰਿਕ ਨੂੰ ਆਰਥਿਕ ਜਾਂ ਹੋਰ ਅਪਾਹਜਤਾਵਾਂ ਕਰਕੇ ਕਾਨੂੰਨੀ ਹੱਕਾਂ ਤੋਂ ਵਾਂਝੇ ਨਹੀ ਰੱਖਿਆ ਜਾਂਦਾ। ਇਸ ਦੇ ਅਧੀਨ ਲੋਕ ਅਦਾਲਤਾਂ ਦਾ ਪ੍ਰਬੰਧ ਵੀ ਕੀਤਾ ਜਾਂਦਾ ਹੈ ਅਤੇ ਕਾਨੂੰਨੀ ਪ੍ਰਣਾਲੀ ਦੇ ਸੰਚਾਲਨ ਦੇ ਅਧਾਰ ਤੇ ਨਿਆਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ। ਐਡਵੋਕੇਟ ਜਸਪਿੰਦਰ ਕੌਰ ਨੇ ਕਾਨੂੰਨੀ ਧਾਰਾਵਾਂ ਦੇ ਵੱਖ-ਵੱਖ ਪਹਿਲੂਆਂ ਤੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਮਿਸ ਸਵਾਤੀ ਧੀਮਾਨ ਨੇ ਪਾਵਰ ਪੁਆਂਇੰਟ ਤੇ ਲੜਕੀਆਂ ਨੂੰ ਵੂਮੈਨ ਸੈੱਲ ਦੇ ਵਿਚਾਰ ਅਧੀਨ ਆਉਂਦੇ ਐਕਟਾਂ ਤੇ ਖੁੱਲ ਕੇ ਚਰਚਾ ਕੀਤੀ। ਮੈਡਮ ਮੋਨਿਕਾ ਚਾਵਲਾ ਨੇ ਚਲੰਤ ਇਸਤਰੀਆਂ ਤੇ ਅੱਤਿਆਚਾਰਾਂ ਦਾ ਵਰਣਨ ਕੀਤਾ। ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਸੰਗਤ ਸਿੰਘ ਲੌਂਗੀਆਂ, ਮੈਨੇਜਰ ਸ. ਸੁਖਵਿੰਦਰ ਸਿੰਘ ਵਿਸਕੀ ਅਤੇ ਸਕੱਤਰ ਸ. ਜਗਵਿੰਦਰ ਸਿੰਘ ਪੰਮੀ ਨੇ ਸੈਮੀਨਾਰ ਦੀ ਸ਼ਲਾਘਾ ਕਰਦਿਆਂ ਭਵਿੱਖ ਵਿੱਚ ਇਸ ਤਰ੍ਹਾਂ ਦੇ ਸੈਮੀਨਾਰ ਕਰਵਾਉਣ ਲਈ ਪ੍ਰਿੰਸੀਪਲ ਅਤੇ ਸਟਾਫ਼ ਨੂੰ ਪ੍ਰੇਰਿਤ ਕੀਤਾ। ਪ੍ਰੋਗਰਾਮ ਦੇ ਕੁਆਰਡੀਨੇਟਰ ਡਾ. ਮਮਤਾ ਅਰੋੜਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਡਾ. ਬਲਜੀਤ ਸਿੰਘ, ਪ੍ਰੋ. ਸੁਨੀਤਾ ਰਾਣੀ, ਅਸਿਸ.ਪ੍ਰੋ. ਮਨਪ੍ਰੀਤ ਕੌਰ, ਅਸਿਸ.ਪ੍ਰੋ. ਰਮਨਜੀਤ ਕੌਰ, ਅਸਿਸ.ਪ੍ਰੋ. ਸੰਜੀਵਨੀ, ਅਸਿਸ.ਪ੍ਰੋ. ਮਨਦੀਪ ਕੌਰ ਅਤੇ ਸਮੂਹ ਸਟਾਫ਼ ਹਾਜਰ ਸੀ ।