News & Events

Go Back

ਬੇਲਾ ਕਾਲਜ ਵਿਖੇ ਕਾਮਰਸ ਦਿਵਸ ਮਨਾਇਆ

ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਵਿਖੇ ਕਾਮਰਸ ਦਿਵਸ ਮਨਾਇਆ ਗਿਆ। ਜਿਸ ਦਾ ਵਿਸ਼ਾ “ਮਾਡਰਨ ਟਰੈਂਡਜ਼ ਇੰਨ ਕਾਮਰਸ 2021” ਸੀ। ਇਸ ਮੌਕੇ ਪੋਸਟਰ ਮੇਕਿੰਗ ਅਤੇ ਕੁਇਜ਼ ਮੁਕਾਬਲੇ ਕਰਵਾਏ ਗਏ, ਜਿਸ ਵਿੱਚ 100 ਦੇ ਕਰੀਬ ਵਿਿਦਆਰਥੀਆਂ ਨੇ ਭਾਗ ਲਿਆ। ਇਸ ਮੌਕੇ ਵਿਭਾਗ ਮੁਖੀ ਇਸ਼ੂ ਬਾਲਾ ਨੇ ਵਿਿਦਆਰਥੀਆਂ ਨੂੰ ਕਾਮਰਸ ਦੇ ਵੱਖ-ਵੱਖ ਪਹਿਲੂਆਂ ਬਾਰੇ ਜਾਣੂ ਕਰਵਾਇਆ, ਜਿਸ ਵਿੱਚ ਡਿਿਜਟਲ ਇੰਡੀਆ, ਨੈੱਟ ਬੈਕਿੰਗ, ਰੀਸੈਂਟ ਟਰੈਂਡਜ਼ ਇੰਨ ਜੀ.ਐਸ.ਟੀ. ਅਤੇ ਟੈਕਸ ਸਟਰੱਕਚਰ ਬਾਰੇ ਜਾਣਕਾਰੀ ਦਿੱਤੀ। ਕੁਇਜ਼ ਮੁਕਾਬਲੇ ਵਿੱਚ ਪਹਿਲਾ ਸਥਾਨ ਪੂਜਾ ਕੁਮਾਰੀ, ਦੂਜਾ ਸਥਾਨ ਕਮਲਪ੍ਰੀਤ ਕੌਰ ਤੇ ਤੀਜਾ ਸਥਾਨ ਅਮਨਪ੍ਰੀਤ ਕੌਰ ਤੇ ਪੋਸਟਰ ਮੇਕਿੰਗ ਮੁਕਬਾਲੇ ਵਿੱਚ ਪਹਿਲਾ ਸਥਾਨ ਕੁਲਬੀਰ ਕੌਰ, ਦੂਜਾ ਸਥਾਨ ਸੰਧਿਆ ਵੰਸ਼ਿਕਾ ਭੱਟ ਤੇ ਤੀਜਾ ਸਥਾਨ ਸਾਹਿਲ ਭਨੋਟ ਨੇ ਹਾਸਿਲ ਕੀਤਾ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਜੇਤੂ ਵਿਿਦਆਰਥੀਆਂ ਨੂੰ ਵਧਾਈ ਦਿੱਤੀ ਤੇ ਅੱਗੇ ਨੂੰ ਵੱਧ ਚੜ ਕੇ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਡਾ. ਬਲਜੀਤ ਸਿੰਘ, ਡਾ. ਮਮਤਾ ਅਰੋੜਾ, ਸਹਾਇਕ ਪ੍ਰੋਫੈਸਰ ਗੁਰਲਾਲ ਸਿੰਘ, ਸਹਾਇਕ ਪ੍ਰੋਫੈਸਰ ਰਾਕੇਸ਼ ਜੋਸ਼ੀ, ਸਹਾਇਕ ਪ੍ਰੋਫੈਸਰ ਮਨਦੀਪ ਕੌਰ, ਸਹਾਇਕ ਪ੍ਰੋਫੈਸਰ ਰਮਨਦੀਪ ਕੌਰ, ਸਹਾਇਕ ਪ੍ਰੋਫੈਸਰ ਗਗਨਦੀਪ ਕੌਰ ਅਤੇ ਸਹਾਇਕ ਪ੍ਰੋਫੈਸਰ ਨਿਰਪਇੰਦਰ ਕੌਰ ਹਾਜਰ ਸਨ।