News & Events

Go Back

ਬੇਲਾ ਕਾਲਜ ਵਿਖੇ ਸੜਕ ਸੁਰੱਖਿਆ ਅਭਿਆਨ ਸਬੰਧੀ ਸੈਮੀਨਾਰ ਕਰਵਾਇਆ

ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਵਿਖੇ ਡਾ. ਸੰਦੀਪ ਕੁਮਾਰ ਗਰਗ (ਆਈ.ਪੀ.ਐਸ, ਐਸ.ਐਸ.ਪੀ ਰੂਪਨਗਰ) ਦੇ ਦਿਸ਼ਾ ਨਿਰਦੇਸ਼ਾਂ ਹੇਠ ਅੱਜ ਸੜਕ ਸੁਰੱਖਿਆ ਅਭਿਆਨ ਤਹਿਤ ਸੈਮੀਨਾਰ ਕਰਵਾਇਆ ਗਿਆ। ਜਿਸ ਵਿੱਚ ਸ. ਵਰਿੰਦਰ ਸਿੰਘ ਗਿੱਲ (ਡੀ.ਐਸ.ਪੀ ਟ੍ਰੈਫਿਕ ਇੰਚਾਰਜ ਰੂਪਨਗਰ ਦੀ ਯੋਗ ਅਗਵਾਈ ਵਿੱਚ ਏ.ਐਸ.ਆਈ. ਸੁਖਦੇਵ ਸਿੰਘ, ਏ.ਐਸ.ਆਈ. ਦੀਦਾਰ ਸਿੰਘ ਅਤੇ ਏ.ਐਸ.ਆਈ. ਅਜੇ ਕੁਮਾਰ ਨੇ ਵਿਿਦਆਰਥੀਆਂ ਨੂੰ ਸੜਕ ਸੁਰੱਖਿਆ ਅਤੇ ਟ੍ਰੈਫਿਕ ਨਿਯਮਾਂ ਸਬੰਧੀ ਵਿਸ਼ੇਸ਼ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਮਨੁੱਖੀ ਜੀਵਨ ਬਹੁਤ ਕੀਮਤੀ ਹੈ ਥੋੜੀ ਜਿਹੀ ਅਣਗਹਿਲੀ ਨਾਲ ਅਸੀਂ ਇਸ ਅਣਮੁਲੇ ਜੀਵਨ ਤੋਂ ਹੱਥ ਧੋ ਬੈਠਦੇ ਹਾਂ। ਹਮੇਸ਼੍੍ਾਂ ਸਾਨੂੰ ਸਾਰਿਆਂ ਨੂੰ ਸੜਕ ਤੇ ਚੱਲਦੇ ਹੋਏ ਹਰ ਕਦਮ ਸੁਚੇਤ ਰਹਿਣਾ ਚਾਹੀਦਾ ਹੈ ਅਤੇ ਕਿਸੇ ਵੀ ਵਾਹਨ ਚਲਾਉਦੇ ਹੋਏ ਬਣਦੀ ਸਾਵਧਾਨੀ ਵਰਤਣੀ ਚਾਹੀਦੀ ਹੈ। ਕਾਲਜ ਪਿੰ੍ਰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਵਿਿਦਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਸੜਕ ਸੁਰੱਖਿਆ ਨਿਯਮ ਤਾਂ ਬੱਚੇ ਦੇ ਪੈਦਾ ਹੋਣ ਤੋ ਬਾਅਦ ਤੁਰਨਾ ਸਿੱਖਣ ਦੇ ਨਾਲ ਹੀ ਸ਼ੁਰੂ ਹੋ ਜਾਂਦੇ ਹਨ ਅਤੇ ਬੱਚਿਆਂ ਦੇ ਮਾਪੇ ਉਹਨਾਂ ਦੇ ਬਚਪਨ ਤੋਂ ਲੈ ਕੇ ਬਾਲਗ ਹੋਣ ਤੱਕ ਹਰ ਮੋੜ ਤੇ ਸੁਰੱਖਿਆਂ ਲਈ ਹਮੇਸ਼ਾਂ ਤੱਤਪਰ ਰਹਿੰਦੇ ਹਨ। ਸਾਵਧਾਨੀ ਹਟੀ ਦੁਰਘਟਨਾਂ ਘਟੀ ਨਾਅਰੇ ਦੇ ਨਾਲ-ਨਾਲ ਪਿੰ੍ਰਸੀਪਲ ਸਾਹਿਬਾ ਨੇ ਬੇਸ਼ਕੀਮਤੀ ਜੀਵਨ ਦੀ ਸੁਰੱਖਿਆ ਲਈ ਵਿਿਦਆਰਥੀਆਂ ਨਾਲ ਕਈ ਨਿੱਕੇ-ਨਿੱਕੇ ਨੁਕਤੇ ਸਾਂਝੇ ਕੀਤੇ। ਇਸ ਤੋਂ ਬਾਅਦ ਡਾ. ਹਰਪ੍ਰੀਤ ਕੌਰ ਨੇ ਵੀ ਵਿਿਦਆਰਥੀਆਂ ਨੂੰ ਸੜਕ ਚਿੰਨਾਂ ਦੇ ਅਰਥ ਦੱਸਦੇ ਹੋਏ ਵਿਸਥਾਰ ਨਾਲ ਸਮਝਾਇਆ। ਕਾਲਜ ਦੇ 208 ਵਿਿਦਆਰਥੀਆਂ ਨੇ ਇਸ ਸੈਮੀਨਾਰ ਦਾ ਫਾਇਦਾ ਲਿਆ। ਇਸ ਮੌਕੇ ਡਾ. ਬਲਜੀਤ ਸਿੰਘ, ਡਾ. ਮਮਤਾ ਅਰੋੜਾ, ਅਸਿਸ.ਪ੍ਰੋ. ਸੁਨੀਤਾ ਰਾਣੀ, ਅਸਿਸ. ਪ੍ਰੋ. ਰੋਜ਼ੀ ਰਾਣੀ, ਅਸਿਸ. ਪ੍ਰੋ. ਜਸਪ੍ਰੀਤ ਸਿੰਘ, ਡਾ. ਸੰਦੀਪ ਕੌਰ ਤੇ ਸਮੂਹ ਸਟਾਫ਼ ਹਾਜਰ ਸੀ।