BELA COLLEGE
BELA COLLEGE
ਬੇਲਾ ਕਾਲਜ ਵਿਖੇ ਰਾਸ਼ਟਰੀ ਗਣਿਤ ਦਿਵਸ ਮਨਾਇਆ ਗਿਆ
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ, ਰੋਪੜ ਵਿਖੇ ਪੋਸਟ ਗ੍ਰੈਜੂਏਟ ਗਣਿਤ ਵਿਭਾਗ ਦੀ ਮੈਥ ਉਲੰਪਿਕ ਐਸੋਸੀਏਸ਼ਨ ਵਲੋਂ 20 ਦਸੰਬਰ, 2022 ਨੂੰ “ਰਾਸ਼ਟਰੀ ਗਣਿਤ ਦਿਵਸ” ਮਨਾਇਆ ਗਿਆ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਿਭਾਗ ਮੁਖੀ ਡਾ. ਅਣਖ ਸਿੰਘ ਨੇ ਦੱਸਿਆ ਕਿ ਇਹ ਦਿਨ ਭਾਰਤ ਦੇ ਮਹਾਨ ਗਣਿਤ ਵਿਗਿਆਨੀ ਸ਼੍ਰੀਨਿਵਾਸ ਰਾਮਾਨੁਜਨ ਦੇ ਜਨਮਦਿਨ ਨੂੰ, ਉਹਨਾ ਦੀ ਗਣਿਤ ਖੇਤਰ ਵਿਚ ਪਾਏ ਵਡਮੁੱਲੇ ਯੋਗਦਾਨ ਨੂੰ ਯਾਦ ਕਰਨ ਲਈ ਮਨਾਇਆ ਜਾਂਦਾ ਹੈ । ਇਸ ਮੌਕੇ ਡਾ. ਅਣਖ ਸਿੰਘ ਵੱਲੋਂ ਵਿਦਿਆਰਥੀਆਂ ਨੂੰ ਸ਼੍ਰੀਨਿਵਾਸ ਰਾਮਾਨੁਜਨ ਦੀ ਜੀਵਨੀ ਤੇ ਆਧਾਰਿਤ ਵਿਸ਼ੇਸ਼ ਲੈਕਚਰ ਦਿੱਤਾ ਗਿਆ। ਇਸ ਉਪਰੰਤ ਗਣਿਤ ਕੁਇਜ਼, ਗਣਿਤ ਸਕੈਵੇਂਜਰ ਹੰਟ, ਮੈਥੇਮੈਟਿਕਸ ਡਿਲਾਏਮਾ ਅਤੇ ਕੁਝ ਮਨੋਰੰਜਕ ਖੇਡਾਂ ਕਰਵਾਈਆਂ ਗਈਆਂ।ਇਸ ਪ੍ਰੋਗਰਾਮ ਵਿਚ ਵੱਖ- ਵੱਖ ਵਿਭਾਗਾਂ ਦੇ 50 ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ।ਇਸ ਮੌਕੇ ਵਿਦਿਆਰਥੀਆਂ ਦੇ ਸਨਮੁੱਖ ਹੁੰਦਿਆਂ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਕਿਹਾ , ਸ਼੍ਰੀਨਿਵਾਸ ਰਾਮਾਨੁਜਨ ਨੇ ਆਪਣੀ ਛੋਟੀ ਉਮਰੇ ਅੱਤ ਦੀ ਗਰੀਬੀ ਅਤੇ ਕਠਿਨਾਈਆਂ ਦਾ ਸਾਹਮਣਾ ਕਰਦਿਆਂ ਦੁਨੀਆਂ ਭਰ ਵਿੱਚ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ ਅਤੇ ਯੁਵਾ ਪੀੜ੍ਹੀ ਨੂੰ ਅਜਿਹੀਆਂ ਸਖਸ਼ੀਅਤਾਂ ਤੋਂ ਪ੍ਰੇਰਨਾਂ ਲੈਣ ਦੀ ਲੋੜ ਹੈ।ਉਹਨਾਂ ਇਹ ਵੀ ਕਿਹਾ ਕਿ ਰਾਮਾਨੁਜਨ ਦੁਨੀਆਂ ਭਰ ਵਿੱਚ ਪ੍ਰਸਿੱਧ ਹੋਣ ਦੇ ਬਾਵਜੂਦ ਆਪਣੇ ਮੂਲ ਨਾਲ ਜੁੜੇ ਹੋਏ ਸਨ ਅਤੇ ਅਜੋਕੇ ਸਮੇਂ ਦੇ ਵਿਦਿਆਰਥੀਆਂ ਨੂੰ ਵੀ ਇਸ ਤੋਂ ਸਿੱਖਣਾ ਚਾਹੀਦਾ ਹੈ।ਇਸ ਮੌਕੇ ਡਾ. ਮਮਤਾ ਅਰੋੜਾ ,ਅਸਿ.ਪ੍ਰੋ.ਰਵੀਨਾ ਸੈਣੀ, ਅਸਿ.ਪ੍ਰੋ.ਰੁਪਿੰਦਰ ਕੌਰ, ਅਸਿ.ਪ੍ਰੋ.ਕਿਰਨਦੀਪ ਕੌਰ, ਅਸਿ.ਪ੍ਰੋ.ਸਪਿੰਦਰ ਕੌਰ ਹਾਜਰ ਸਨ।