BELA COLLEGE
BELA COLLEGE
ਬੇਲਾ ਕਾਲਜ ਵਿਖੇ ਫੈਕਲਟੀ ਲਈ ਇੱਕ ਮਹੀਨੇ ਦਾ ਯੋਗਾ ਪ੍ਰੋਗਰਾਮ ਸਫਲਤਾ ਪੂਰਵਕ ਸੰਪੰਨ
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਵਿਖੇ ਫੈਕਲਟੀ ਲਈ ਇੱਕ ਮਹੀਨੇ ਦਾ ਯੋਗਾ ਪ੍ਰੋਗਰਾਮ ਸਫਲਤਾ ਪੂਰਵਕ ਸੰਪੰਨ ਹੋ ਗਿਆ।ਇਸਦੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਇਹ ਪ੍ਰੋਗਰਾਮ ਆਫ ਲਾਈਨ ਅਤੇ ਆਨ ਲਾਈਨ ਵਿਧੀ ਨਾਲ਼ 1 ਮਈ ਤੋਂ 28 ਮਈ ਤੱਕ ਆਯੋਜਿਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਕੋਵਿਡ ਦੇ ਦੌਰਾਨ ਯੋਗਾ ਸੈਸ਼ਨਾਂ ਦੀ ਮਹੱਤਤਾ ਹੋਰ ਵੀ ਵੱਧ ਗਈ ਹੈ। ਇਸ ਤੋਂ ਪਹਿਲਾਂ ਵੀ ਬੇਲਾ ਕਾਲਜ ਨੇ ਵਿਿਦਆਰਥੀਆਂ ਦੀ ਸਕਾਰਾਤਮਕ ਸਿਹਤ ਬਾਰੇ ਕਈ ਪ੍ਰੋਗਰਾਮ ਕਰਵਾਏ ਹਨ। ਕੋਵਿਡ-19 ਦੌਰਾਨ ਅਧਿਆਪਕਾਂ ਦੇ ਤਣਾਅ ਦੇ ਪੱਧਰ ਨੂੰ ਹੇਠਾਂ ਲਿਆਉਣ ਲਈ, ਉਨ੍ਹਾਂ ਦੀ ਚੰਗੀ ਸਿਹਤ, ਸੰਤੁਲਨ ਦੀ ਭਾਵਨਾਵਾਂ ਵਿੱਚ ਸੁਧਾਰ, ਬਿਹਤਰ ਇਕਾਗਰਤਾ ਦੇ ਨਾਲ਼ –ਨਾਲ਼ ਅਧਿਆਤਮ ਦੀ ਤੰਦਰੁਸਤੀ ਲਈ ਇਹ ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ ਦੇ ਕੋਆਰਡੀਨੇਟਰ ਸਹਾਇਕ ਪ੍ਰੋ.ਅਮਰਜੀਤ ਸਿੰਘ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ 51 ਅਧਿਆਪਕ ਆਨ-ਲਾੲਨਿ ਅਤੇ ਆਫ ਲਾਈਨ ਜੁੜੇ ਹੋਏ ਸਨ। ਗਲੋਬਲ ਤਾਲ਼ਾਬੰਦੀ ਕਾਰਨ ਕੰਮ, ਰੁਜ਼ਗਾਰ, ਕਾਰੋਬਾਰ ਅਤੇ ਆਰਥਿਕ ਮਾਹੌਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਕਰਕੇ ਤਣਾਅ ਅਤੇ ਚਿੰਤਾ ਦੇ ਨਿਪਟਾਰੇ ਲਈ ਇਹ ਇੱਕ ਮਹੀਨੇ ਦਾ ਪ੍ਰੋਗਰਾਮ ਬਹੁਤ ਹੀ ਸ਼ਲਾਘਾਯੋਗ ਰਿਹਾ।ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਰਾਊਂਡ ਗਲਾਸ ਫਾਊਂਡੇਸ਼ਨ ਅਤੇ ਮੈਡਮ ਸੁਚਿੰਤ ਕੌਰ ਦਾ ਧੰਨਵਾਦ ਕੀਤਾ ਜਿਨ੍ਹਾਂ ਦੀਆਂ ਕੋਸ਼ਿਸ਼ਾਂ ਸਦਕਾ ਇਹ ਪ੍ਰੋਗਰਾਮ ਕਾਮਯਾਬ ਹੋਇਆ। ਇਸ ਮੌਕੇ ਡਾ.ਬਲਜੀਤ ਸਿੰਘ, ਡਾ.ਮਮਤਾ ਅਰੋੜਾ, ਸਹਾਇਕ ਪ੍ਰੋ. ਸੁਨੀਤਾ ਰਾਣੀ ਸਮੇਤ ਸਮੂਹ ਸਟਾਫ ਹਾਜ਼ਰ ਸੀ।