BELA COLLEGE
BELA COLLEGE
ਬੇਲਾ ਕਾਲਜ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ।
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਵਿਖੇ ਕਾਲਜ ਦੇ ਪੰਜਾਬੀ ਵਿਭਾਗ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਅਤੇ ਜੀਵਨ ਬਾਰੇ ਵਿਸ਼ੇਸ਼ ਵਿਚਾਰ ਸਾਂਝੇ ਕੀਤੇ ਅਤੇ ਬੱਚਿਆਂ ਨੂੰ ਦੱਸਿਆ ਕਿ ਸਾਨੂੰ ਗੁਰੂ ਜੀ ਦੁਆਰਾ ਰਚੀ ਬਾਣੀ ਨੂੰ ਜੀਵਨ-ਜਾਂਚ ਵਿੱਚ ਅਪਣਾਉਣਾ ਚਾਹੀਦਾ ਹੈ। ਇਸ ਤੋਂ ਬਾਅਦ ਸਹਾਇਕ ਪ੍ਰੋਫੈਸਰ ਹਰਪ੍ਰੀਤ ਸਿੰਘ ਭਿਓਰਾ ਨੇ ਵਿਿਦਆਰਥੀਆਂ ਨੂੰ ਗੁਰੁ ਤੇਗ ਬਹਾਦਰ ਜੀ ਦੀ ਬਾਣੀ, ਬਿਓਰਾ ਅਤੇ ਸਬੰਧਤ ਰਾਗਾਂ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ। ਇਸ ਮੌਕੇ ਡਾ. ਸੁਰਜੀਤ ਕੌਰ ਨੇ ਸ਼੍ਰੀ ਗੁਰੁ ਤੇਗ ਬਹਾਦਰ ਜੀ ਦੇ ਜੀਵਨ ਦੀਆਂ ਅਦੁੱਤੀ ਘਟਨਾਵਾਂ ਨੂੰ ਵਿਿਦਆਰਥੀਆਂ ਦੇ ਸਨਮੁੱਖ ਰੱਖਿਆ। ਇਸ ਤੋਂ ਉਪਰੰਤ ਵਿਿਦਆਰਥੀਆਂ ਅੰਜੂ, ਕਮਲਪ੍ਰੀਤ, ਹਰਭਜਨ, ਗੁਰਪ੍ਰੀਤ ਕੌਰ, ਅਕਵਿੰਦਰ ਕੌਰ ਨੇ ਸਾਹਿਤਕ ਰਚਨਾਵਾਂ ਦਾ ਕਾਵਿ ਉਚਾਰਣ ਕੀਤਾ। ਪ੍ਰੋਗਰਾਮ ਦੇ ਧੰਨਵਾਦੀ ਸ਼ਬਦ ਪੰਜਾਬੀ ਵਿਭਾਗ ਦੇ ਮੁਖੀ ਡਾ. ਹਰਪ੍ਰੀਤ ਕੌਰ ਨੇ ਕਹੇ। ਅੰਤ ਵਿੱਚ ਸਹਾਇਕ ਪ੍ਰੋਫੈਸਰ ਰਮਨਿੰਦਰ ਸਿੰਘ ਨੇ ਵਿਿਦਆਰਥੀਆਂ ਨੂੰ ਸਰਬਸਾਂਝੀਵਾਲਤਾ ਅਤੇ ਅਸਲ ਮਨੁੱਖਤਾ ਦਾ ਸੰਦੇਸ਼ ਦਿੰਦੇ ਹੋਏ ਸੰਕਲਪ ਕਰਵਾਇਆ ਕੇ ਉਹ ਹਮੇਸ਼ਾ ਆਪਣੇ ਇਤਿਹਾਸਿਕ ਸ਼ਹੀਦਾਂ ਤੋਂ ਪ੍ਰੇਰਨਾ ਲੈਂਦੇ ਹੋਏ ਜਿੰਦਗੀ ਵਿੱਚ ਅੱਗੇ ਵੱਧਦੇ ਰਹਿਣ ਅਤੇ ਆਪਣੇ ਕਾਲਜ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨ। ਇਸ ਮੌਕੇ ਡਾ. ਬਲਜੀਤ ਸਿੰਘ, ਡਾ. ਮਮਤਾ ਅਰੋੜਾ, ਅਸਿਸ.ਪ੍ਰੋ. ਸੁਨੀਤਾ ਰਾਣੀ ਅਸਿਸ.ਪ੍ਰੋ. ਜਸਪ੍ਰੀਤ ਸਿੰਘ ਤੇ ਸਮੂਹ ਸਟਾਫ਼ ਹਾਜਰ ਸੀ।