BELA COLLEGE
BELA COLLEGE
ਬੇਲਾ ਕਾਲਜ ਵੱਲੋਂ ਡਾ. ਕਿਰਪਾਲ ਸਿੰਘ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾ
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਦੀ ਪ੍ਰਬੰਧਕ ਕਮੇਟੀ ਦੇ ਸਰਗਰਮ ਮੈਂਬਰ ਡਾ. ਕਿਰਪਾਲ ਸਿੰਘ ਜੀ ਦੇ ਅਚਨਚੇਤ ਚਲਾਣੇ ਤੇ ਕਾਲਜ ਪ੍ਰਬੰਧਕ ਕਮੇਟੀ, ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ, ਡਾ. ਸੈਲੇਸ਼ ਸ਼ਰਮਾ ਡਾਇਰੈਕਟਰ ਫਾਰਮੇਸੀ ਕਾਲਜ, ਸਮੂਹ ਸਟਾਫ਼ ਅਤੇ ਵਿਿਦਆਰਥੀਆਂ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।ਡਾ. ਸ਼ਾਹੀ ਨੇ ਦੱਸਿਆ ਕਿ ਡਾ. ਕਿਰਪਾਲ ਸਿੰਘ ਜੀ ਨੇ ਸਦਾ ਹੀ ਕਾਲਜ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਬਹੁਤ ਹੀ ਸਾਰਥਕ ਯਤਨ ਕੀਤੇ ਅਤੇ ਸਮਾਜ ਸੇਵਾ ਵਿੱਚ ਆਪਣਾ ਬਣਦਾ ਯੋਗਦਾਨ ਪਾਇਆ।ਇਸ ਦੁੱਖ ਭਰੀ ਖ਼ਬਰ ਨਾਲ ਸਮੁੱਚੀ ਸੰਸਥਾ ਸਦਮੇ ਵਿੱਚ ਹੈ।ਇਸ ਦੁੱਖ ਦੀ ਘੜੀ ਮੌਕੇ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਸੰਗਤ ਸਿੰਘ ਲੌਂਗੀਆ ਨੇ ਕਿਹਾ ਕਿ ਡਾ. ਕਿਰਪਾਲ ਸਿੰਘ ਨੇ ਫਿਲਾਸਫ਼ੀ ਵਿਸ਼ੇ ਦੀ ਡਾਕਟਰੇਟ ਕੀਤੀ ਹੋਈ ਸੀ ਅਤੇ ਬਹੁਤ ਹੀ ਸੂਝਵਾਨ ਅਤੇ ਸਮਰੱਥ ਮੈਂਬਰ ਵਜੋਂ ਆਪ ਨੇ ਕਾਲਜ ਦੀ ਸੇਵਾ ਕੀਤੀ ਹੈ। ਉਹਨਾਂ ਨੇ ਸ. ਹਰਮਿੰਦਰ ਸਿੰਘ, ਸੀਨੀਅਰ ਮੀਤ ਪ੍ਰਧਾਨ ਨਾਲ ਦੁੱਖ ਸਾਂਝਾ ਕਰਦੇ ਹੋਏ ਕਿਹਾ ਕਿ ਇਹ ਦੁੱਖ ਅਸਹਿ ਅਤੇ ਅਕਹਿ ਹੈ।ਪ੍ਰਬੰਧਕ ਕਮੇਟੀ ਦੇ ਸਕੱਤਰ ਸ. ਜਗਵਿੰਦਰ ਸਿੰਘ ਪੰਮੀ ਨੇ ਸ਼ੋਕ ਦਾ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਡਾ. ਕਿਰਪਾਲ ਸਿੰਘ ਪਿੰਡ ਬੇਲਾ ਦੇ ਸਾਬਕਾ ਸਰਪੰਚ ਅਤੇ ਕਾਲਜ ਪ੍ਰਬੰਧਕ ਕਮੇਟੀ ਦੇ ਮੈਨੇਜਰ ਸ. ਸੁਖਵਿੰਦਰ ਸਿੰਘ ਵਿਸਕੀ ਦੇ ਫੁੱਫੜ ਸਨ।ਆਪ ਨੇ ਸਦਾ ਹੀ ਨਿੱਜੀ ਪੱਧਰ ਤੋਂ ਉੱਪਰ ਉੱਠ ਕੇ ਸੰਸਥਾ ਨੂੰ ਪੂਰਨ ਸਮਰਪਣ ਨਾਲ ਆਪਣਾ ਸਮਾਂ ਦਿੱਤਾ ਹੈ ਅਤੇ ਅਜਿਹੇ ਸਮਰੱਥ ਮੈਂਬਰ ਦਾ ਜਾਣਾ ਬਹੁਤ ਹੀ ਦੁਖਦਾਈ ਹੈ ਅਤੇ ਨਾ ਪੂਰਿਆ ਜਾਣ ਵਾਲਾ ਘਾਟਾ ਹੈ।ਇਸ ਮੌਕੇ ਸ. ਬਿਕਰਮਜੀਤ ਸਿੰਘ ਆਈ.ਏ.ਐੱਸ, ਸ. ਕਰਨ ਸਿੰਘ ਡੀ.ਟੀ.ਓ, ਸ. ਹਰਮੋਹਣ ਸਿੰਘ ਸੰਧੂ, ਸਾਬਕਾ ਐੱਸ.ਐੱਸ.ਪੀ, ਕਾਲਜ ਕਮੇਟੀ ਮੈਂਬਰ ਸ. ਗੁਰਮੇਲ ਸਿੰਘ, ਸ. ਗਿਆਨ ਸਿੰਘ ਬੇਲਾ, ਸ. ਪ੍ਰੀਤ ਮਹਿੰਦਰ ਸਿੰਘ, ਸ. ਲਖਵਿੰਦਰ ਸਿੰਘ ਭੂਰਾ, ਡਾ. ਮਮਤਾ ਅਰੋੜਾ, ਕਾਲਜ ਦਾ ਸਮੂਹ ਸਟਾਫ਼, ਸਾਬਕਾ ਪ੍ਰਿੰਸੀਪਲ ਸ. ਸੁਰਮੁੱਖ ਸਿੰਘ, ਪ੍ਰਿੰਸੀਪਲ ਸਕੂਲ ਸ. ਮੇਹਰ ਸਿੰਘ, ਸਹਾਇਕ ਪੋ੍ਰਫੈਸਰ ਸੁਨੀਤਾ ਰਾਣੀ, ਸ. ਅਮਰਜੀਤ ਸਿੰਘ ਲਾਡੀ, ਸ. ਪ੍ਰਿਤਪਾਲ ਸਿੰਘ ਮੌਜੂਦ ਸਨ।