BELA COLLEGE
BELA COLLEGE
ਬੇਲਾ ਕਾਲਜ ਵਿਖੇ ਹੋਈ ਸੈਸ਼ਨ 2023-2024 ਲਈ ਐਨ.ਸੀ.ਸੀ ਦੀ ਭਰਤੀ
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ (ਰੋਪੜ) ਵਿਖੇ ਸੈਸ਼ਨ 2023-2024 ਲਈ ਐਨ.ਸੀ.ਸੀ ਦੀ ਭਰਤੀ 31.08.2023 ਨੂੰ ਹੋਈ, ਜਿਸ ਵਿੱਚ ਵੱਖ-ਵੱਖ ਕੋਰਸਾਂ ਦੇ ਭਾਗ ਪਹਿਲਾ ਦੇ ਵ ਦਿਆਰਥੀਆਂ ਨੇ ਭਾਗ ਲਿਆ।ਇਸ ਮੌਕੇ ਤੇ ਕਾਲਜ ਪ੍ਰਿੰਸੀਪਲ ਡਾ.ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਕਾਲਜ ਵਿੱਚ ਐਨ.ਸੀ.ਸੀ ਦੀ ਯੂਨਿਟ 23 ਪੰਜਾਬ ਬਟਾਲੀਅਨ ਐਨ.ਸੀ.ਸੀ ਰੋਪੜ ਦੇ ਅਧੀਨ ਚੱਲ ਰਹੀ ਹੈ।ਕਾਲਜ ਵਿੱਚ ਐਨ.ਸੀ.ਸੀ ਯੂਨਿਟ ਦੀ ਸ਼ੁਰੂਆਤ ਸਾਲ 1988 ਵਿੱਚ ਹੋਈ ਅਤੇ ਹਰ ਸਾਲ ਭਾਗ ਪਹਿਲਾ ਦੇ ਕੋਰਸਾਂ ਵਿੱਚ ਕੈਡਿਟ ਭਰਤੀ ਕੀਤੇ ਜਾਂਦੇ ਹਨ।ਸੈਸ਼ਨ 2023-2024 ਦੀ ਭਰਤੀ ਵੀ ਬਹੁਤ ਹੀ ਸੁਚੱਜੇ ਢੰਗ ਨਾਲ ਕੀਤੀ ਗਈ।ਜਿਸ ਵਿੱਚ ਲੜਕਿਆਂ ਦੀਆਂ 22 ਸੀਟਾਂ ਅਤੇ ਲੜਕੀਆਂ ਦੀਆਂ 12 ਸੀਟਾਂ ਸਨ ਅਤੇ ਬਹੁਤ ਹੀ ਵੱਡੀ ਗਿਣਤੀ ਦੇ ਵਿੱਚ ਵਿਦਿਆਰਥੀਆਂ ਨੇ ਭਾਗ ਲਿਆ।ਇਸ ਭਰਤੀ ਵਿੱਚ ਪਹਿਲਾ ਸ਼ਰੀਰਕ ਯੋਗਤਾ ਟੈਸਟ ਅਤੇ ਫੇਰ ਲਿਖਤੀ ਟੈਸਟ ਲਿਆ ਗਿਆ।ਇਸ ਭਰਤੀ ਦੀ ਦੇਖ-ਰੇਖ ਅਤੇ ਸੰਪੂਰਨਤਾ ਲਈ 23 ਪੰਜਾਬ ਬਟਾਲੀਅਨ ਵੱਲੋਂ ਬੋਰਡ ਆਫ਼ ਅਫਸਰਾਂ ਵਿੱਚ ਲੈਫ਼ਟੀਨੈਂਟ ਸਹਾਇਕ ਪੋ੍. ਪ੍ਰਿਤਪਾਲ ਸਿੰਘ (ਬੇਲਾ ਕਾਲਜ) ਅਤੇ ਲੈਫ਼ਟੀਨੈਂਟ ਵਿਜੈ ਕੁਮਾਰ (ਆਈ.ਟੀ.ਆਈ ਰੋਪੜ) ਨੂੰ ਅਤੇ ਪੀ.ਆਈ ਸਟਾਫ਼ ਸੂਬੇਦਾਰ ਰਣਜੀਤ ਨੂੰ ਨਿਯੁੱਕਤ ਕੀਤਾ ਗਿਆ ਸੀ।ਅੰਤ ਵਿੱਚ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਭਰਤੀ ਹੋਣ ਵਾਲੇ ਸਮੂਹ ਕੈਡਿਟਾਂ ਨੂੰ ਏਕਤਾ ਅਤੇ ਅਨੁਸ਼ਾਸ਼ਨ ਐਨ.ਸੀ.ਸੀ ਦੇ ਮੋਟੋ ਬਾਰੇ ਦੱਸਿਆ।ਲੈਫ਼ਟੀਨੈਂਟ ਸਹਾਇਕ ਪੋ੍. ਪ੍ਰਿਤਪਾਲ ਸਿੰਘ ਅਤੇ ਹੋਰ ਅਧਿਕਾਰੀਆਂ ਦੀ ਭਰਤੀ ਨੂੰ ਚੰਗੇ ਤਰੀਕੇ ਨਾਲ ਪੂਰੀ ਕਰਨ ਤੇ ਸ਼ਲਾਘਾ ਕੀਤੀ ਅਤੇ ਕਮਾਡਿੰਗ ਅਫਸਰ 23 ਪੰਜਾਬ ਬਟਾਲੀਅਨ ਐਨ.ਸੀ.ਸੀ ਰੋਪੜ ਕਰਨਲ ਟੀ.ਵਾਈ.ਐੱਸ.ਬੇਦੀ ਜੀ ਦਾ ਧੰਨਵਾਦ ਕੀਤਾ।