BELA COLLEGE
BELA COLLEGE
ਬੇਲਾ ਕਾਲਜ ਵਿਖੇ ਨਵੀਂ ਸਿੱਖਿਆ ਨੀਤੀ ਦੇ ਤਹਿਤ ਕਾਬਲੀਅਤ ਸੁਧਾਰ ਪ੍ਰੋਗਰਾਮ ‘ਅਕੈਡਫੈਸਟ -2023’ ਦੀ ਅਮਿੱਟ ਛਾਪ
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਵਿਖੇ ਨਵੀਂ ਸਿੱਖਿਆ ਨੀਤੀ ਦੇ ਤਹਿਤ ਕਾਬਲੀਅਤ ਸੁਧਾਰ ਪ੍ਰੋਗਰਾਮ ਕਰਵਾਇਆ ਗਿਆ। ਇਸ ਦੀ ਜਾਣਕਾਰੀ ਦਿੰਦਿਆਂ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਸਮਰੱਥਾ ਵਿਕਾਸ ਅਤੇ ਹੁਨਰ ਸੁਧਾਰ ਲਈ ਬੇਲਾ ਕਾਲਜ ਇਲਾਕੇ ਦੇ ਵਿਦਿਆਰਥੀਆਂ ਲਈ ਅਥਾਹ ਕੋਸ਼ਿਸ਼ਾਂ ਕਰਦਾ ਰਹਿੰਦਾ ਹੈ ਤਾਂ ਕਿ ਇਸ ਇਲਾਕੇ ਦੇ ਵਿਦਿਆਰਥੀ ਦੇਸ਼ ਦੀ ਤਰੱਕੀ ਵਿੱਚ ਯੋਗਦਾਨ ਪਾ ਸਕਣ। ਉਨ੍ਹਾਂ ਦੱਸਿਆ ਗਿਆਨ ਅਤੇ ਹੁਨਰ ਉਹ ਸੰਪੰਤੀ ਹੈ ਜਿਸਦੇ ਨਾਲ਼ ਉਹ ਨੌਕਰੀਆਂ ਦੇ ਮੌਕੇ ਹੋਰਾਂ ਲਈ ਪ੍ਰਦਾਨ ਕਰਦੇ ਹਨ। ਉਨ੍ਹਾਂ ਦੱਸਿਆ ਕਿ ਕੋਵਿਡ ਤੋਂ ਬਾਅਦ ਜਾਂ ਜੋ ਗਲੋਬਲ ਟਰੈਂਡ ਚੱਲ ਰਹੇ ਹਨ ਅਜਿਹੇ ਹਾਲਤਾਂ ਵਿੱਚ ਜੀਵਨ ਵਿੱਚ ਕੌਸ਼ਲ ਨੁੰ ਵਧਾਉਣਾ ਤੇ ‘ਅਚਾਨਕ’ ਲਈ ਤਿਆਰੀ ਕਰਨ ਦੀ ਬਹੁਤ ਜਰੂਰਤ ਹੈ। ਅਸੀਂ ਆਪਣੇ ਵਿਦਿਆਰਥੀਆਂ ਨੂੰ ਨਵੀਨਤਾਕਾਰੀ ਸੋਚ ਲਈ ਤਿਆਰ ਕਰ ਰਹੇ ਹਾਂ। ਇਸ ਪ੍ਰੋਗਰਾਮ ਵਿੱਚ ਵੱਖ-ਵੱਖ 60 ਘੰਟੇ ਦੇ ਮੋਡਿਊਲ ਸ਼ਾਮਿਲ ਸਨ। ਵਿਦਿਆਰਥੀਆਂ ਦੁਆਰਾ ਤਿਆਰ ਕੀਤੇ ਗਏ 100 ਦੇ ਕਰੀਬ ਮਾਡਲਾਂ ਦੀ ਪ੍ਰਦਰਸ਼ਨੀ ਲਗਾਈ ਗਈ। ਰੋਪੜ ਜਿਲ੍ਹੇ ਦੇ ਵੱਖ-ਵੱਖ 25 ਸਕੂਲਾਂ ਦੇ 750 ਵਿਦਆਰਥੀਆਂ ਨੇ ਇਨ੍ਹਾਂ ਦਾ ਦੌਰਾ ਕੀਤਾ ਅਤੇ ਕਾਲਜ ਅਤੇ ਯੂਨੀਵਰਸਿਟੀ ਅਧਿਆਪਕਾਂ ਦੁਆਰਾ ਇਹ ਪ੍ਰੋਗਰਾਮ ਬਹੁਤ ਹੀ ਸਰਾਹੁਣਯੋਗ ਰਿਹਾ। ਇਸ ਪ੍ਰੋਗਰਾਮ ਦੇ ਕਨਵੀਨਰ ਡਾ. ਮਮਤਾ ਅਰੋੜਾ ਨੇ ਦੱਸਿਆ ਕਿ ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਇਨਾਮ ਤਕਸੀਮ ਕੀਤੇ ਗਏ। ਉਨ੍ਹਾਂ ਦੱਸਿਆ ਵਿਦਿਆਰਥੀਆਂ ਲਈ ਇਹ ਸਿਖਲਾਈ ਪ੍ਰੋਗਰਾਮ ਅਮਿੱਟ ਛਾਪ ਛੱਡ ਕੇ ਗਿਆ। ਇਸ ਵਿੱਚ ਕਈ ਤਰ੍ਹਾਂ ਦੇ ਮੁਕਾਬਲੇ ਵੀ ਕਰਵਾਏ ਗਏ। ਜਿਸ ਤਰ੍ਹਾਂ ਪੋਸਟਰ ਮੁਕਾਬਲਾ, ਕੁਇਜ਼, ਸਲੋਗਨ ਲਿਖਣਾ, ਕਵਿਤਾ ਉਚਾਰਣ ਮੁਕਾਬਲੇ, ਲੇਖ ਮੁਕਾਬਲੇ ਆਦਿ। ਵਿਦਿਆਰਥੀਆਂ ਲਈ ਫਰੀ ਬੱਸਾਂ ਦਾ ਪ੍ਰਬੰਧ ਕੀਤਾ ਗਿਆ। ਸਹਾਇਕ ਪ੍ਰੋ. ਅਮਰਜੀਤ ਸਿੰਘ ਦੀ ਦੇਖ-ਰੇਖ ਹੇਠ ਕਾਲਜ ਦੀਆਂ 3 ਬੱਸਾਂ ਲਗਾਤਾਰ ਫਰੀ ਸੇਵਾ ਕਰਦੀਆਂ ਰਹੀਆਂ॥ ਸਹਾਇਕ ਪ੍ਰੋ. ਇਸ਼ੂ ਬਾਲਾ, ਸਹਾਇਕ ਪ੍ਰੋ. ਰਾਕੇਸ਼ ਜੋਸ਼ੀ, ਸਹਾਇਕ ਪ੍ਰੋ. ਗੁਰਲਾਲ ਸਿੰਘ ਸਿੰਘ ਵੱਲੋਂ ਵੱਖ-ਵੱਖ ਰੋਜ਼ਗਾਰ ਦੇ ਮੌਕਿਆਂ ਤੇ ਚਰਚਾ ਕੀਤੀ ਗਈ। ਇਸ ਪ੍ਰੋਗਰਾਮ ਦੇ ਕੋਆਰਡੀਨੇਟਰ ਸਹਾਇਕ ਪ੍ਰੋ. ਸੁਨੀਤਾ ਰਾਣੀ ਅਤੇ ਵੱਖ-ਵੱਖ ਮੁਕਾਬਲਿਆਂ ਦੇ ਇੰਚਾਰਜਾਂ ਨੇ ਬਹੁਤ ਹੀ ਵਧੀਆ ਢੰਗ ਨਾਲ਼ ਇਸ ਵੱਡੇ ਉਪਰਾਲੇ ਨੂੰ ਸਿਰੇ ਚੜ੍ਹਾਇਆ। ਰਿਫਰੈਸ਼ਮੈਂਟ ਦੀ ਡਿਊਟੀ ਡਾ.ਹਰਪ੍ਰੀਤ ਕੌਰ ਅਤੇ ਸਹਾਇਕ ਪ੍ਰੋ. ਗਗਨਦੀਪ ਕੌਰ ਵੱਲੋਂ ਬਾਖੂਬੀ ਨਿਭਾਈ ਗਈ।ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਸੰਗਤ ਸਿੰਘ ਲੌਂਗੀਆ, ਸਕੱਤਰ ਸ. ਜਗਵਿੰਦਰ ਸਿੰਘ, ਮੈਨੇਜਰ ਸ.ਸੁਖਵਿੰਦਰ ਸਿੰਘ ਵਿਸਕੀ ਨੇ ਵਿਦਿਆਰਥੀਆਂ ਨੂੰੂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਆਸ਼ੀਰਵਾਦ ਦਿੱਤਾ।ਪ੍ਰੋਗਰਾਮ ਨੂੰ ਸਫਲ ਬਨਾਉਣ ਲਈ ਸਾਰੇ ਸਟਾਫ ਦੀ ਮਿਹਨਤ ਅਤੇ ਪੋ੍. ਮਨਪ੍ਰੀਤ ਕੌਰ, ਪੋ੍. ਪਰਮਿੰਦਰ ਕੌਰ, ਡਾ. ਅਣਖ ਸਿੰਘ, ਲੈਫ. ਪ੍ਰਿਤਪਾਲ ਸਿੰਘ ਦਾ ਅਹਿਮ ਯੋਗਦਾਨ ਰਿਹਾ ।