img BELA COLLEGE BELA COLLEGE

ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ

Amar Shaheed Baba Ajit Singh Jujhar Singh Memorial College

BEAL COLLEGE
Phone Number

+91 1881-263533

bg-banner
shape

College News

Campus News & Events 2023

List all News & Events

ਬੇਲਾ ਕਾਲਜ ਵਿਸ਼ਵ ਵਿਰਾਸਤ ਦਿਵਸ ਨਾਲ ਗੋਲਡਨ ਜੁਬਲੀ ਵਰ੍ਹੇ ਦੀ ਸ਼ੁਰੂਆਤ

ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਵਿਖੇ ਵਿਸ਼ਵ ਵਿਰਾਸਤੀ ਦਿਵਸ ਮਨਾ ਕੇ ਪ੍ਰਿੰਸੀਪਲ ਮੀਟ 2023 ਨਾਲ਼ ਗੋਲਡਨ ਜੁਬਲੀ ਵਰ੍ਹੇ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਜਿਲ਼੍ਹਾ ਸਿੱਖਿਆ ਅਫਸਰ ਸ਼੍ਰੀ ਪ੍ਰੇਮ ਕੁਮਾਰ ਮਿੱਤਲ ਨੇ ਮੁੱਖ ਮਹਿਮਾਨ ਅਤੇ ਡਿਪਟੀ ਜਿਲ੍ਹਾ ਸਿੱਖਿਆ ਅਫਸਰ ਸੁਰਿੰਦਰਪਾਲ ਸਿੰਘ ਨੇ ਵਿਸ਼ੇਸ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਜਿਲ੍ਹੇ ਦੇ ਵੱਖੋ-ਵੱਖਰੇ ਸਕੂਲਾਂ ਦੇ ਪ੍ਰਿੰਸੀਪਲ ਸਾਹਿਬਾਨ ਨੇ ਆਪਣੀ ਹਾਜਰੀ ਲਵਾਈ। ਇਹ ਪ੍ਰੋਗਰਾਮ ਸੀਨੀਅਰ ਸਿੱਖਿਆ ਸੰਸਥਾਵਾਂ, ਉਹਨਾਂ ਦੇ ਵਿਰਸੇ ਅਤੇ ਹਰੇਕ ਖੇਤਰ ਦੀ ਨੁਹਾਰ ਬਦਲਣ ਲਈ ਉਹਨਾਂ ਦੇ ਪਾਏ ਯੋਗਦਾਨ ਨੂੰ ਸਿਜਦਾ ਕਰਨ ਦੀ ਅਕੀਦੇ ਨਾਲ਼ ਕਰਵਾਇਆ ਗਿਆ।ਇਸ ਪ੍ਰੋਗਰਾਮ ਦੀ ਸ਼ੁਰੂਆਤ ਮੁੱਖ ਮਹਿਮਾਨ ਵੱਲੋਂ ਸ਼ਮਾਂ ਰੋਸ਼ਨ ਕਰਨ ਦੇ ਨਾਲ਼ ਕੀਤੀ ਗਈ। ਇਸ ਉਪਰੰਤ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਮੁੱਖ ਮਹਿਮਾਨਾਂ, ਸਕੂਲ ਪ੍ਰਿੰਸੀਪਲਾਂ ਅਤੇ ਹੋਰ ਨੁਮਾਇੰਦਿਆਂ ਨੂੰ ਜੀ ਆਇਆਂ ਆਖਿਆ ਅਤੇ ਨਾਲ਼ ਹੀ ਸੀਨੀਅਰ ਸਿੱਖਿਆ ਸੰਸਥਾਵਾਂ, ਬੇਲਾ ਕਾਲਜ ਅਤੇ ਵਿਸ਼ਵ ਵਿਰਾਸਤੀ ਦਿਵਸ ਦੀ ਮਹੱਤਤਾ ਨੇ ਚਾਨਣਾ ਪਾਇਆ। ਉਹਨਾਂ ਖੁਸ਼ੀ ਜਾਹਿਰ ਕਰਦਿਆਂ ਕਿਹਾਂ ਕਿ ਕਿਸੇ ਵੀ ਸੰਸਥਾ ਲਈ ਆਪਣੀ ਉਤਪੱਤੀ ਦੇ 50 ਵੇਂ ਵਰ੍ਹੇ ਵੱਲ ਵਧਣਾ ਬੇਹੱਦ ਮਾਣ ਦੀ ਗੱਲ ਹੈ ਅਤੇ ਸੀਨੀਅਰ ਸੰਸਥਾਵਾਂ ਨੇ ਸਦਾ ਹੀ ਇਸ ਸੰਸਥਾ ਨੂੰ ਬਹੁਤ ਮਦਦ ਕੀਤੀ ਹੈ।

ਇਸ ਪ੍ਰਿੰਸੀਪਲ ਮੀਟ -2023 ਮੌਕੇ ਆਏ ਸਮੂਹ ਸਕੂਲ ਪ੍ਰਿੰਸੀਪਲਾਂ ਨੂੰ ਸੰਬੋਧਿਤ ਹੁੰਦਿਆਂ ਮੁੱਖ ਮਹਿਮਾਨ ਸ਼੍ਰੀ ਪ੍ਰੇਮ ਕੁਮਾਰ ਮਿੱਤਲ ਜੀ, ਡੀ.ਈ.ਓ. ਰੋੋਪੜ ਨੇ ਸੰਸਥਾ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਕੋਈ ਵੀ ਖੇਤਰ ਸਿੱਖਿਆ ਦੇ ਆਧਾਰ ਨਾਲ਼ ਹੀ ਅਪਣੀ ਪਛਾਣ ਕਾਇਮ ਰੱਖ ਸਕਦਾ ਹੈ। ਉਹਨਾਂ ਕਿਹਾ ਕਿ ਸਮੁੱਚੇ ਸਮਾਜ ਦੇ ਬੁੱਧੀਜੀਵੀਆਂ ਨੂੰ ਸਿੱਖਿਆ ਨੂੰ ਹਰੇਕ ਦੀ ਪਹੁੰਚ ਵਿੱਚ ਕਰਨ ਲਈ ਤਤਪਰ ਰਹਿ ਕੇ ਕਾਰਜ ਕਰਨਾ ਚਾਹੀਦਾ ਹੈ। ਇਸ ਮੌਕੇ ਆਪਣੇ ਵਿਚਾਰ ਪ੍ਰਗਟਾਉਂਦਿਆਂ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਸੰਗਤ ਸਿੰਘ ਲੌਂਗੀਆ ਜੀ ਨੇ ਕਿਹਾ ਕਿ ਬੇਲਾ ਕਾਲਜ ਦੀ ਤਰੱਕੀ ਦਾ ਇਤਿਹਾਸ ਕਿਸੇ ਵੀ ਜਾਣਕਾਰੀ ਦਾ ਮੁਹਤਾਜ ਨਹੀਂ ਹੈ। ਇਸ ਕਾਲਜ ਦੀ ਆਪਣੀ ਧਰੋਹਰ ਹੈ ਅਤੇ ਇਸ ਤੇ ਸਮੁੱਚੀ ਸੰਸਥਾ ਮਾਣ ਕਰਦੀ ਹੈ। ਸਕੱਤਰ ਸ.ਜਗਵਿੰਦਰ ਸਿੰਘ ਪੰਮੀ ਨੇ ਪਿੰ੍ਰਸੀਪਲਾਂ ਦੇ ਨਾਂ ਆਪਣੇ ਸੰਦੇਸ਼ ਵਿੱਚ ਇਸ ਮੌਕੇ ਸਕੂਲੀ ਵਿਿਦਆਰਥੀਆਂ ਨੂੰ ਆਪਣੇ ਵਿਰਸੇ ਅਤੇ ਸਿੱਖਿਆ ਨਾਲ਼ ਜੋੜੀ ਰੱਖਣ ਲਈ ਪ੍ਰੇਰਿਆ। ਉਹਨਾਂ ਕਿਹਾ ਕਿ ਪ੍ਰਿੰਸੀਪਲ ਮੀਟ 2023 ਤੇ ਜਿੱਥੇ ਸੈਕੰਡਰੀ ਸਿੱਖਿਆ ਸੰਸਥਾਵਾਂ ਨੂੰ ਨਤਮਸਤਕ ਹੈ ਉੱਥੇ ਹੀ ਉਸ ਪ੍ਰਮਾਤਮਾ ਦੀ ਧੰਨਵਾਦੀ ਹੈ ਜਿਸਨੇ ਸਦਾ ਹੀ ਸੰਸਥਾ ਨੂੰ ਸਹੀ ਦਿੱਸਹਿੱਦਿਆਂ ਵੱਲ ਤੋਰੀ ਰੱਖਿਆ ਹੈ। ਕਾਲਜ ਪ੍ਰਬੰਧਕ ਕਮੇਟੀ ਦੇ ਮੈਨੇਜਰ ਸ. ਸੁਖਵਿੰਦਰ ਸਿੰਘ ਵਿਸਕੀ ਨੇ ਕਾਲਜ ਦੇ 50 ਵੇਂ ਵਰ੍ਹੇ ਵੱਲ ਵਧਦੇ ਸਫਰ ਮੌਕੇ ਖੁਸ਼ੀ ਜਾਹਿਰ ਕਰਦਿਆਂ ਕਿਹਾ ਕਿ ਖੁਸ਼ੀ ਦਾ ਮੌਕਾ ਹੈ ਅਤੇ ਇਸ ਦੇ ਨਾਲ਼ ਹੀ ਇਹ ਮੌਕਾ ਇਸ ਗੱਲ ਨੂੰ ਵਿਚਾਰਨ ਦਾ ਵੀ ਹੈ ਕਿ ਦੇਸ਼ ਦੀ ਤਰੱਕੀ ਲਈ ਸਿੱਖਿਅਕ ਸੰਸਥਾਵਾਂ ਕਿਵੇਂ ਸਕਾਰਾਤਮਕ ਭੂਮਿਕਾ ਅਦਾ ਕਰ ਸਕਦੀਆਂ ਹਨ। ਇਸ ਉਪਰੰਤ ਕਾਲਜ ਦੀ ਪ੍ਰਬੰਧਕੀ ਕਮੇਟੀ ਅਤੇ ਪ੍ਰਿੰਸੀਪਲ ਵੱਲੋਂ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ ਤੇ ਸਕੂਲ ਪ੍ਰਿੰਸੀਪਲਾਂ ਨੂੰ ਸਨਮਾਨ ਚਿੰਨ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।ਇਸ ਪ੍ਰੋਗਰਾਮ ਵਿੱਚ ਮੰਚ ਸੰਚਾਲਨ ਦੀ ਭੂਮਿਕਾ ਡਾ. ਮਮਤਾ ਅਰੋੜਾ ਵੱਲੋਂ ਬਾਖੂਬੀ ਨਿਭਾਈ ਗਈ। ਕੰਪਿਊਟਰ ਵਿਭਾਗ ਦੇ ਮੁਖੀ ਸਹਾਇਕ ਪ੍ਰੋ. ਰਾਕੇਸ਼ ਜੋਸ਼ੀ ਨੇ ਧੰਨਵਾਦ ਮਤਾ ਪੇਸ਼ ਕੀਤਾ। ਇਸ ਪ੍ਰੋਗਰਾਮ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਡਾ. ਅਣਖ ਸਿੰਘ ਸਚਦੇਵ, ਡਾ. ਹਰਪ੍ਰੀਤ ਕੌਰ, ਸਹਾਇਕ ਪ੍ਰੋ. ਮਨਪਰੀਤ ਕੌਰ, ਸਹਾਇਕ ਪ੍ਰੋ.ਪਰਮਿੰਦਰ ਕੌਰ, ਸਹਾਇਕ ਪ੍ਰੋ. ਪ੍ਰਿਤਪਾਲ ਸਿੰਘ, ਸਹਾਇਕ ਪ੍ਰੋ.ਅਮਰਜੀਤ ਸਿੰਘ , ਸਹਾਇਕ ਪ੍ਰੋ. ਗੁਰਲਾਲ ਸਿੰਘ, ਸਹਾਇਕ ਪ੍ਰੋ. ਇਸ਼ੂ ਬਾਲਾ ਨੇ ਅਹਿਮ ਭੂਮਿਕਾ ਨਿਭਾਈ। ਇਸ ਮੌਕੇ ਕਾਲਜ ਦਾ ਸਮੁੱਚਾ ਸਟਾਫ ਹਾਜਰ ਸੀ।