img BELA COLLEGE BELA COLLEGE

ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ

Amar Shaheed Baba Ajit Singh Jujhar Singh Memorial College

BEAL COLLEGE
Phone Number

+91 1881-263533

bg-banner
shape

College News

Campus News & Events 2023-24

List all News & Events

ਬੇਲਾ ਕਾਲਜ ਵਿਖੇ ਨਵੀਆਂ ਕੰਪਿਊਟਰ ਲੈਬਾਂ ਦਾ ਉਦਘਾਟਨ



ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਵਿਖੇ ਪੋਸਟ ਗ੍ਰੈਜੂਏਟ ਕੰਪਿਊਟਰ ਵਿਭਾਗ ਵਿੱਚ ਦੋ ਨਵੀਆਂ ਕੰਪਿਊਟਰ ਲੈਬਜ਼ ਦਾ ਉਦਘਾਟਨ ਕੀਤਾ ਗਿਆ। ਇਹ ਵਿਸ਼ੇਸ਼ ਕਾਰਜ ਸਮੂਹ ਕਾਲਜ ਪ੍ਰਬੰਧਕ ਕਮੇਟੀ ਦੇ ਨੁਮਾਇੰਦਿਆਂ ਦੀ ਹਾਜ਼ਰੀ ਵਿੱਚ ਨੇਪੜੇ ਚੜ੍ਹਿਆ।ਇਸ ਸੰਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਸੰਸਥਾ ਇਸ ਵਰ੍ਹੇ ਆਪਣੇ ਗੋਲਡਨ ਜੁਬਲੀ ਵਰੇ੍ਹ ਦੇ ਜਸ਼ਨ ਮਨਾ ਰਹੀ ਹੈ ਅਤੇ ਇਹ ਲੈਬਾਂ ਦਾ ਨਿਰਮਾਣ ਇਸ ਵਿੱਚ ਸ਼ਾਮਿਲ ਹੈ।ਉਹਨਾਂ ਨੇ ਕਿਹਾ ਕਿ ਸੰਸਥਾ ਵਿੱਚ ਕੰਪਿਊਟਰ ਵਿਭਾਗ ਦੇ ਨਾਲ-ਨਾਲ ਬੀ.ਏ. ਵਿੱਚ ਵੀ ਕੰਪਿਊਟਰ ਐੇੇਪਲੀਕੇਸ਼ਨ ਦਾ ਚੋਣਵਾਂ ਵਿਸ਼ਾ ਉਪਲਬਧ ਹੈ।ਇਸ ਤੋਂ ਬਿਨਾਂ ਬੀ.ਸੀ.ਏ. ਕੋਰਸ ਵਿੱਚ ਦਾਖਲਾ ਲੈਣ ਵਾਲੇ ਵਿਿਦਆਰਥੀਆਂ ਲਈ ਬੇਲਾ ਕਾਲਜ ਪਲੇਠੀ ਪਸੰਦ ਬਣ ਚੁੱਕਾ ਹੈ।ਇਸ ਦੇ ਮੱਦੇਨਜ਼ਰ ਸੰਸਥਾ ਵਿੱਚ ਦੋ ਨਵੀਆਂ ਅਤਿ ਆਧੁਨਿਕ ਸਹੂਲਤਾਂ ਨਾਲ ਲੈੱਸ, ਐੱਨ-ਕੰਪਿਊਟਿੰਗ ਆਧਾਰਿਤ ਸਹੂਲਤ ਨਾਲ ਇਹਨਾਂ ਲੈਬਜ਼ ਦਾ ਨਿਰਮਾਣ ਕਰਵਾਇਆ ਗਿਆ ਹੈ।ਉਹਨਾਂ ਦੱਸਿਆ ਕਿ ਲੈਬਾਂ ਦੇ ਨਿਰਮਾਣ ਲਈ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਸੰਗਤ ਸਿੰਘ ਲੌਂਗੀਆ ਵੱਲੋਂ 2 ਲੱਖ ਰੁਪਏ ਦੀ ਮਾਇਕ ਸਹਾਇਤਾ ਮੁਹੱਈਆ ਕਰਵਾਈ ਗਈ ਅਤੇ ਉਹਨਾਂ ਵੱਲੋਂ ਹੀ ਆਪਣੇ ਕਰ-ਕਮਲਾਂ ਨਾਲ ਅੱਜ ਇਹਨਾਂ ਦਾ ਉਦਘਾਟਨ ਕੀਤਾ ਗਿਆ।ਇਹ ਲੈਬਾਂ ਸ. ਸੰਗਤ ਸਿੰਘ ਲੌਂਗੀਆ ਵੱਲੋ ਆਪਣੇ ਆਪਣੀ ਮਾਤਾ ਸ਼੍ਰੀਮਤੀ ਕਿਸ਼ਨ ਕੌਰ ਜੀ ਨੂੰ ਸਮਰਪਿਤ ਕੀਤੀਆਂ ਗਈਆਂ। ਇਸ ਮੌਕੇ ਬੋਲਦਿਆਂ ਸ. ਸੰਗਤ ਸਿੰਘ ਲੌਂਗੀਆ ਨੇ ਕਿਹਾ ਕਿ ਸੰਸਥਾ ਆਪਣੇ ਸ਼ੁਰੂਆਤੀ ਸਮਿਆਂ ਤੋਂ ਹੀ ਇਲਾਕੇ ਦੀ ਸੇਵਾ ਵਿੱਚ ਨਿਰੰਤਰ ਸਮਰਪਣ ਭਾਵ ਨਾਲ ਕੰਮ ਕਰ ਰਹੀ ਹੈ।ਇਹਨਾਂ ਨਵੀਆਂ ਲੈਬਾਂ ਦਾ ਨਿਰਮਾਣ ਇਸੇ ਹੀ ਨਿਰੰਤਰਤਾ ਵਿੱਚ ਜੁੜੀ ਇੱਕ ਕੜੀ ਹੈ।ਉਹਨਾਂ ਆਸ ਜਤਾਈ ਕਿ ਇਹਨਾਂ ਲੈੇਬਾਂ ਵਿੱਚ ਅਤੇ ਇਸ ਸੰਸਥਾ ਵਿੱਚ ਆਉਣ ਵਾਲੇ ਵਿਿਦਆਰਥੀ ਆਪਣੀ ਮਿਹਨਤ ਅਤੇ ਲਗਨ ਸਦਕਾ ਨਵੇਂ ਸਮਿਆਂ ਦੇ ਲਖਾਇਕ ਬਣਨਗੇ।ਇਸ ਮੌਕੇ ਸੀਨੀਅਰ ਵਾਈਸ ਪ੍ਰਧਾਨ ਕਾਲਜ ਅਤੇ ਪ੍ਰਧਾਨ ਸਕੂਲ ਕਮੇਟੀ ਸ. ਹਰਮਿੰਦਰ ਸਿੰਘ ਸੈਣੀ, ਵਾਈਸ ਪ੍ਰਧਾਨ ਡਾ. ਭਾਗ ਸਿੰਘ ਬੋਲਾ, ਸਕੱਤਰ ਸ. ਜਗਵਿੰਦਰ ਸਿੰਘ ਪੰਮੀ, ਮੈਨੇਜਰ ਸ. ਸੁਖਵਿੰਦਰ ਸਿੰਘ ਵਿਸਕੀ, ਸੰਯੁਕਤ ਸਕੱਤਰ ਸ. ਹਰਿੰਦਰ ਸਿੰਘ, ਚੇਅਰਮੈਨ ਫਾਰਮੇਸੀ ਕਮੇਟੀ ਕੈਪਟਨ ਅੇੈਮ.ਪੀ.ਸਿੰਘ, ਮੈਂਬਰ ਸ. ਗਿਆਨ ਸਿੰਘ,ਸ. ਗੁਰਮੇਲ ਸਿੰਘ, ਸ. ਪ੍ਰੀਤਮਹਿੰਦਰ ਸਿੰਘ, ਸ. ਗੁਰਿੰਦਰ ਸਿੰਘ, ਸ. ਗੁਰਬੀਰ ਸਿੰਘ, ਸਰਪੰਚ ਬੇਲਾ ਸ. ਲਖਵਿੰਦਰ ਸਿੰਘ, ਮੁੱਖੀ ਕੰਪਿਊਟਰ ਵਿਭਾਗ ਸਹਾਇਕ ਰਾਕੇਸ਼ ਜੋਸ਼ੀ, ਡਾ. ਸੈਲੇਸ਼ ਸ਼ਰਮਾ, ਡਾ. ਮਮਤਾ ਅਰੋੜਾ ਅਤੇ ਸਮੂਹ ਵਿਭਾਗ ਹਾਜ਼ਰ ਸੀ।