BELA COLLEGE
BELA COLLEGE
ਬੇਲਾ ਕਾਲਜ ਵਿਖੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ
ਅੱਜ ਮਿਤੀ 21 ਜੂਨ, 2023 ਨੂੰ ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਵਿਖੇ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਜੀ ਦੀ ਅਗਵਾਈ ਵਿੱਚ ਪੀ.ਜੀ. ਕਾਲਜ ਤੇ ਫਾਰਮੇਸੀ ਕਾਲਜ ਦੀ ਫੈਕਲਟੀ ਵੱਲੋਂ ਯੋਗ ਆਸਣ ਕਰਕੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਡਾ. ਸਤਵੰਤ ਕੌਰ ਸ਼ਾਹੀ ਨੇ ਇਸ ਅੰਤਰਰਾਸ਼ਟਰੀ ਯੋਗਾ ਦਿਵਸ ਦੇ ਪਿਛੋਕੜ ਬਾਰੇ ਦੱਸਦਿਆਂ ਆਖਿਆ ਕਿ ਨੌਂ ਵਰ੍ਹੇ ਪਹਿਲਾਂ ਦਸੰਬਰ 2014 ਵਿੱਚ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਨੇ ਇੱਕ ਮਤਾ ਪਾਸ ਕਰਕੇ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਵਜੋਂ ਘੋਸ਼ਿਤ ਕੀਤਾ ਸੀ, ਜੋ ਹੁਣ ਤੱਕ ਨਿਰੰਤਰ 21 ਜੂਨ ਨੂੰ ਹਰ ਵਰ੍ਹੇ ਮਨਾਇਆ ਜਾ ਰਿਹਾ ਹੈ।ਉਹਨਾਂ ਨੇ ਬੋਲਦਿਆਂ ਦੱਸਿਆ ਕਿ ਇਸ ਵਾਰ ਅੰਤਰਰਾਸ਼ਟਰੀ ਯੋਗ ਦਿਵਸ 2023 ਦੀ ਥੀਮ “ਵਸੂਧੈਵ ਕੁਟੂਮਬਕਮ” ਦੇ ਸਿਧਾਂਤ ਦੇ ਨਾਲ ਇੱਕ ਧਰਤ, ਇੱਕ ਪਰਿਵਾਰ, ਇੱਕ ਭਵਿੱਖ ਰੱਖੀ ਗਈ ਹੈ। ਇਸ ਸਾਲ ਦੀ ਯੋਗ ਦਿਵਸ ਦੀ ਇਸ ਥੀਮ ਨੂੰ ਕੇਂਦਰੀ ਆਯੂਸ਼ ਮੰਤਰਾਲੇ ਵੱਲੋਂ ਚੁਣਿਆ ਗਿਆ ਹੈ, ਜਿਸ ਦੀ ਜਾਣਕਾਰੀ ਮਾਨਯੋਗ ਪੀ.ਐਮ. ਮੋਦੀ ਨੇ ਆਪਣੀ ਮਹੀਨਾ ਵਾਰ ‘ਮਨ ਕੀ ਬਾਤ’ ਵਿੱਚ ਸਾਂਝੀ ਕੀਤੀ ਸੀ।ਇਸ ਦੇ ਨਾਲ ਹੀ ਉਹਨਾਂ ਨੇ ਯੋਗਾ ਦੇ ਲਾਭ ਦੀ ਗੱਲ ਵੀ ਸਮੂਹ ਸਟਾਫ਼ ਅਤੇ ਵਿਦਆਰਥੀਆਂ ਨਾਲ ਸਾਂਝੀ ਕੀਤੀ ਕਿ ਯੋਗ ਅਭਿਆਸ ਕਰਨ ਨਾਲ ਸਰੀਰ ਤੰਦਰੁਸਤ ਰਹਿਣ ਦੇ ਨਾਲ ਮਾਨਸਿਕ ਸ਼ਾਂਤੀ ਵੀ ਪ੍ਰਦਾਨ ਕਰਦਾ ਹੈ ਇਹ ਸਾਡੀਆਂ ਮਾਸਪੇਸ਼ੀਆਂ ਦੇ ਲਚੀਲੇਪਣ ਤੋਂ ਲੈ ਕੇ ਅਸਥਮਾ, ਪਾਚਨ ਪ੍ਰਣਾਲੀ, ਮੋਟਾਪਾ, ਸ਼ੂਗਰ ਅਤੇ ਦਿਲ ਸੰਬੰਧੀ ਬਿਮਾਰੀਆਂ ਤੋਂ ਨਿਜਾਤ ਦਿਵਾਉਂਦਾ ਹੈ।ਸਹਾਇਕ ਪੋ੍. ਅਮਰਜੀਤ ਸਿੰਘ ਦੁਆਰਾ ਵੱਖ- ਵੱਖ ਆਸਣ ਕਰਵਾਏ ਗਏ। ਇਸ ਮੌਕੇ ਡਾ. ਮਮਤਾ ਅਰੋੜਾ, ਸਹਾਇਕ ਪੋ੍ਰ. ਸੁਨੀਤਾ ਰਾਣੀ, ਡਾ. ਸੁਮਨ ਲਤਾ, ਸਹਾਇਕ ਪੋ੍ਰ. ਰਾਕੇਸ਼ ਜੋਸ਼ੀ, ਡਾ. ਹਰਪ੍ਰੀਤ ਕੌਰ, ਸਹਾਇਕ ਪੋ੍ਰ. ਗੁਰਲਾਲ ਸਿੰਘ, ਸਹਾਇਕ ਪੋ੍ਰ. ਇਸ਼ੂ ਬਾਲਾ, ਸਹਾਇਕ ਪੋ੍. ਮਨਪ੍ਰੀਤ ਕੌਰ ਅਤੇ ਦੋਨੋਂ ਸੰਸਥਾਵਾਂ ਦਾ ਸਮੂਹ ਸਟਾਫ਼ ਅਤੇ ਵਿਦਆਰਥੀਆਂ ਨੇ ਲੱੱੱੱਗਭਗ ਇੱਕ ਘੰਟਾ ਯੋਗ ਆਸਣ ਕਰਕੇ ਆਪਣੇ ਆਪ ਨੂੰ ਤਣਾਅ ਮੁਕਤ ਕੀਤਾ।