img BELA COLLEGE BELA COLLEGE

ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ

Amar Shaheed Baba Ajit Singh Jujhar Singh Memorial College

BEAL COLLEGE
Phone Number

+91 1881-263533

bg-banner
shape

College News

Campus News & Events 2023-24

List all News & Events

ਬੇਲਾ ਕਾਲਜ ਦੇ ਬਾਇਓਟੈਕਨਾਲੋਜੀ ਵਿਭਾਗ ਵੱਲੋਂ ਵਿਦਾਇਗੀ ਸਮਾਰੋਹ ਦਾ ਆਯੋਜਨ



ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਦੇ ਪੋਸਟ ਗ੍ਰੈਜੂਏਟ ਬਾਇਓਟੈਕਨਾਲੋਜੀ ਵਿਭਾਗ ਨੇ ਅਕਾਦਮਿਕ ਖੇਤਰ ਦੇ ਆਖਿਰੀ ਵਰ੍ਹੇ ਦੇ ਵਿਦਿਆਰਥੀਆਂ ਲਈ ਵਿਦਾਇਗੀ ਸਮਾਰੋਹ “ਅਭੁੱਲ” ਦਾ ਆਯੋਜਨ ਕੀਤਾ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਕਿਹਾ ਕਿ ਵਿਿਦਾਇਗੀ ਸਮਾਰੋਹ ਵਿਦਿਆਰਥੀ ਜੀਵਨ ਦਾ ਇੱਕ ਬਹੁਤ ਹੀ ਅਹਿਮ ਪੜਾਅ ਦੀ ਦਸਤਕ ਹੁੰਦਾ ਹੈ ਅਤੇ ਇਹ ਆਪਣੀ ਪੜ੍ਹਾਈ ਪੂਰੀ ਕਰਕੇ ਜਾਣ ਵਾਲੇ ਵਿਦਿਆਰਥੀਆਂ ਲਈ ਆਪਣੀਆਂ ਯਾਦਾਂ ਨੂੰ ਸਦੀਵੀ ਸਮੇਟਣ ਦਾ ਸੁਚੱਜਾ ਮੌਕਾ ਵੀ ਬਣਦਾ ਹੈ। ਉਹਨਾਂ ਵਿਦਿਆਰਥੀਆਂ ਨੂੰ ਬਾਇਓਟੈਕਨਾਲੋਜੀ ਅਤੇ ਫੂਡ ਪ੍ਰੋਸੈਸਿੰਗ ਦੇ ਖੇਤਰ ਨਾਲ ਜੁੜੇ ਰਹਿਣ ਅਤੇ ਇਸ ਰਾਹੀਂ ਬਿਹਤਰ ਜਿੰਦਗੀ ਅਤੇ ਸਮਾਜ ਸਿਰਜਣ ਦੀ ਨਸੀਹਤ ਵੀ ਦਿੱਤੀ। ਇਸ ਮੌਕੇ ਵਿਭਾਗ ਮੁਖੀ ਡਾ. ਮਮਤਾ ਅਰੋੜਾ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਹਨਾਂ ਲਈ ਸਦਾ ਹੀ ਵਿਭਾਗ ਦੇ ਦਰਵਾਜ਼ੇ ਖੁੱਲੇ ਰਹਿਣਗੇ, ਉਹ ਜਦ ਵੀ ਚਾਹੁਣ ਅਗਲੇਰੀ ਪੜ੍ਹਾਈ ਖੋਜ ਜਾਂ ਕਾਰਜ ਖੇਤਰ ਸਬੰਧੀ ਜਾਣਕਾਰੀ ਲਈ ਆ ਸਕਦੇ ਹਨ। ਵਿਦਾਇਗੀ ਸਮਾਰੋਹ ਵਿੱਚ ਕਰਨਵੀਰ ਸਿੰਘ ਅਤੇ ਹਰਲੀਨ ਕੌਰ ਦੇ ਸਿਰ ਮਿਸਟਰ ਅਤੇ ਮਿਸ ਫੇਅਰਵੈਲ ਦਾ ਤਾਜ ਸਜਿਆ। ਇਸ ਦੇ ਨਾਲ ਹੀ ਨਤੇਸ਼ ਕੁਮਾਰ ਅਤੇ ਯਸ਼ਿਕਾ ਸੋਨੀ ਨੇ ਕ੍ਰਮਵਾਰ ਮਿਸਟਰ ਹੈਂਡਸਮ ਅਤੇ ਮਿਸ. ਗੌਰਜੀਅਸ਼ ਦਾ ਖਿਤਾਬ ਜਿੱਤਿਆ। ਬੈਸਟ ਪੰਜਾਬੀ ਅਟਾਇਰ ਦਾ ਐਵਰਾਡ ਤਰਨਪ੍ਰੀਤ ਕੌਰ ਨੇ ਜਿੱਤਿਆ।

ਉਪਰੋਕਤ ਤੋਂ ਬਿਨਾਂ ਵਿਦਿਆਰਥੀਆਂ ਨੂੰ ਉਹਨਾਂ ਦੀ ਬਿਹਤਰੀਨ ਅਕਾਦਮਿਕ ਕਾਰਗੁਜ਼ਾਰੀ, ਆਊਟ ਆਫ ਬਾਕਸ ਥਿੰਕਿਗ, ਚੰਗੇ ਨੇਤਰਤਵ ਆਦਿ ਲਈ ਸਨਮਾਨਿਆ ਗਿਆ। ਇਸ ਸ਼੍ਰੇਣੀ ਵਿੱਚੇ ਸੌਰਵ ਕੁਮਾਰ ਅਤੇ ਇੰਦਰਜੀਤ ਕੌਰ ਨੇ ਕ੍ਰਮਵਾਰ ਮਿਸਟਰ ਅਤੇ ਮਿਸ ਬਾਇਓਟੈਕਨਾਲਜੀ ਦਾ ਖਿਤਾਬ ਆਪਣੇ ਨਾਮ ਕੀਤਾ। ਮਿਸਟਰ ਅਤੇ ਮਿਸ ਫੂਡ ਟੈਕਨਾਲੋਜੀ ਦਾ ਸਿਹਰਾ ਅਮਿਤ ਕੁਮਾਰ ਅਤੇ ਸੁਖਜੀਤ ਕੌਰ ਦੇ ਸਿਰ ਸਜਿਆ। ਅਕਾਦਮਿਕ, ਸਹਿ-ਵਿੱਦਿਅਕ ਨੇਤਰਤਵ ਆਦਿ ਸਾਰੀਆਂ ਹੀ ਸ਼੍ਰੇਣੀਆਂ ਵਿੱਚ ਪਹਿਲਕਦਮੀ ਕਰਨ ਲਈ ਵਿਦਿਆਰਥਣ ਹਰਮਨਪ੍ਰੀਤ ਕੌਰ ਨੂੰ ਬੈਸਟ ਬਾਇਓਟੈਕਨਾਲੋਜੀ ਸਟੂਡੈਂਟ ਦੇ ਸਰਵੋਤਮ ਐਵਾਰਡ ਨਾਲ ਨਿਵਾਜਿਆ ਗਿਆ। ਇਸ ਮੌਕੇ ਵਿਦਿਆਰਥੀਆਂ ਨੇ ਵੱਖੋ-ਵੱਖਰੀਆਂ ਪੇਸ਼ਕਾਰੀਆਂ ਕੀਤੀਆਂ ਅਤੇ ਸੰਸਥਾ ਵਿੱਚ ਗੁਜ਼ਾਰੇ ਆਪਣੇ ਸਾਲਾਂ ਤੇ ਝਾਤ ਪਾਈ। ਉਹਨਾਂ ਆਪਣੇ ਅਧਿਆਪਕਾਂ ਦਾ ਹਰ ਪੱਧਰ ਤੇ ਸਾਥ ਦੇਣ ਲਈ ਧੰਨਵਾਦ ਕੀਤਾ। ਇਹ ਸਮਾਰੋਹ ਸਮੁੱਚੇ ਵਿਭਾਗ ਲਈ ਯਾਦਗਾਰੀ ਹੋ ਨਿੱਬੜਿਆ। ਇਸ ਮੌਕੇ ਪ੍ਰੋ. ਮਨਪ੍ਰੀਤ ਕੌਰ, ਪ੍ਰੋ. ਹਰਸ਼ਿਤਾ ਸੈਣੀ, ਪ੍ਰੋ. ਗੁਰਵਿੰਦਰ ਕੌਰ, ਪ੍ਰੋ. ਗੁਰਪ੍ਰੀਤ ਕੌਰ, ਡਾ. ਬਿਨੇਪ੍ਰੀਤ ਕੌਰ, ਡਾ. ਰੀਮਾ ਅਤੇ ਵਿਦਿਆਰਥੀ ਹਾਜ਼ਰ ਸਨ।