BELA COLLEGE
BELA COLLEGE
ਡੀ.ਸੀ. ਰੂਪਨਗਰ ਨੇ ਪੀ. ਜੀ. ਬੇਲਾ ਕਾਲਜ ਨੂੰ ਸਰਵੋਤਮ ਕਾਲਜ ਐਵਾਰਡ ਨਾਲ ਨਵਾਜਿਆ
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਨੂੰ ਡਿਪਟੀ ਕਮਿਸ਼ਨਰ, ਰੂਪਨਗਰ ਸ਼੍ਰੀਮਤੀ ਸੋਨਾਲੀ ਗਿਰੀ ਵੱਲੋ ਏ.ਡੀ.ਸੀ. ਸ਼੍ਰੀ ਸੰਜੀਵ ਸ਼ਰਮਾ ਦੀ ਮੌਜੂਦਗੀ ਵਿੱਚ ਸਰਵੋਤਮ ਕਾਲਜ ਐਵਾਰਡ, ਸਵੱਛ ਕਾਰਜ ਯੋਜਨਾ ਤਹਿਤ ਸਨਮਾਨਿਤ ਕੀਤਾ। ਬੇਲਾ ਕਾਲਜ ਨੂੰ ਇਹ ਐਵਾਰਡ ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਦੇ ਉੱਚ ਸਿੱਖਿਆ ਵਿਭਾਗ ਅਧੀਨ ਮਹਾਤਮਾ ਗਾਂਧੀ ਨੈਸ਼ਨਲ ਕਾਂਸਲ ਆਫ ਰੂਰਲ ਐਜੂਕੇਸ਼ਨ ਦੁਆਰਾ ਸਵੱਛ ਕਾਰਜ ਯੋਜਨਾ ਦੇ ਤਹਿਤ ਜਿਲ੍ਹਾ ਪੱਧਰੀ ਆਨ-ਲਾਇਨ ਕਲੱਸਟਰ ਵਰਕਸ਼ਾਪ ਰਾਂਹੀ ਦਿੱਤਾ ਗਿਆ। ਨੈਸ਼ਨਲ ਵਰਕਸ਼ਾਪ ਦੇ ਰਿਸੋਰਸ ਪਰਸਨ ਡਾ. ਪ੍ਰਿਯਵਰਤ ਸ਼ਰਮਾ ਨੇ ਦੱਸਿਆ ਕਿ ਰੂਪਨਗਰ ਜਿਲ੍ਹੇ ਦੇ 35 ਦੇ ਕਰੀਬ ਉੱਚ ਸਿੱਖਿਆ ਸੰਸਥਾਵਾਂ ਵਿੱਚੋਂ, ਬੇਲਾ ਕਾਲਜ ਐਵਾਰਡ ਹਾਸਿਲ ਕਰਕੇ ਸਭ ਲਈ ਪ੍ਰੇਰਣਾ ਸਰੋਤ ਬਣ ਗਿਆ ਹੈ। ਸ਼੍ਰੀਮਤੀ ਸੋਨਾਲੀ ਗਿਰੀ ਡਿਪਟੀ ਕਮਿਸ਼ਨਰ, ਰੂਪਨਗਰ ਨੇ ਕਾਲਜ ਦੇ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੂੰ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਬੇਲਾ ਕਾਲਜ ਇਲਾਕੇ ਦੀ ਸਿਰਮੌਰ ਸੰਸਥਾ ਹੈ ਜਿਸ ਨੇ ਹਰ ਖੇਤਰ ਵਿੱਚ ਗੁਣਵੱਤਾ ਪੱਖੋਂ ਇੱਕ ਨਿਵੇਕਲੀ ਜਗ੍ਹਾ ਬਣਾਈ ਹੋਈ ਹੈ। ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਕਿਹਾ ਕਿ ਇਸ ਕੈਟਾਗਿਰੀ ਵਿੱਚ ਮੋਢੀ ਸੰਸਥਾ ਵਜੋਂ ਸਨਮਾਨ ਪ੍ਰਾਪਤ ਕਰਨਾ ਬਹੁਤ ਹੀ ਮਾਣ ਵਾਲੀ ਗੱਲ ਹੈ ਜਿਸ ਦਾ ਸਿਹਰਾ ਕਾਲਜ ਦੇ ਅਧਿਆਪਕਾਂ ਤੇ ਵਿਿਦਆਰਥੀਆਂ ਨੂੰ ਜਾਂਦਾ ਹੈ। ਉਹਨਾਂ ਨੇ ਨੈਸ਼ਨਲ ਕਾਂਸਲ ਨੂੰ ਜਮਾਂ ਕੀਤੀ 379 ਪੇਜਾਂ ਦੀ ਰਿਪੋਰਟ ਸਾਂਝੀ ਕਰਦੇ ਹੋਏ ਵੱਖ-ਵੱਖ ਪਹਿਲੂਆਂ ਤੇ ਚਾਨਣਾ ਪਾਇਆ ਜਿਸ ਵਿੱਚ ਕਾਲਜ ਦੀਆਂ ਬੈਸਟ ਪ੍ਰੈਕਟਿਸਜ, ਸੈਨੀਟੇਸ਼ਨ ਅਤੇ ਹਾਈਜੀਨ, ਵੇਸਟ ਮੈਨੇਜਮੈਂਟ, ਵਾਟਰ ਮੈਨੇਜਮੈਂਟ, ਅਨਰਜੀ ਮੈਨੇਜਮੈਂਟ, ਹਰਿਆਲੀ ਤੇ ਕਾਲਜ ਕੈਂਪਸ ਦੀ ਸੁੰਦਰਤਾ ਸ਼ਾਮਲ ਹਨ। ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਸੰਗਤ ਸਿੰਘ ਲੌਂਗੀਆ, ਸਕੱਤਰ ਸ. ਜਗਵਿੰਦਰ ਸਿੰਘ ਪੰਮੀ, ਮੈਨੇਜਰ ਸ. ਸੁਖਵਿੰਦਰ ਸਿੰਘ ਵਿਸਕੀ ਨੇ ਕਾਲਜ ਦੇ ਪ੍ਰਿੰਸੀਪਲ, ਅਧਿਆਪਕਾਂ ਤੇ ਵਿਿਦਆਰਥੀਆਂ ਨੂੰ ਵਧਾਈ ਦਿੱਤੀ ਤੇ ਅੱਗੇ ਲਈ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਡਾ. ਬਲਜੀਤ ਸਿੰਘ, ਡਾ. ਮਮਤਾ ਅਰੋੜਾ(ਕੋ-ਆਰਡੀਨੇਟਰ), ਸਹਾਇਕ ਪ੍ਰੋ. ਸੁਨੀਤਾ ਰਾਣੀ ਸਮੇਤ ਕਾਲਜ ਸਟਾਫ਼, ਜਿਲ੍ਹੇ ਦੇ ਉੱਚ ਸਿੱਖਿਆ ਸੰਸਥਾਵਾਂ ਦੇ ਪ੍ਰਿੰਸੀਪਲ ਤੇ ਪ੍ਰਾ-ਅਧਿਆਪਕ ਮੌਜੂਦ ਸਨ।