img BELA COLLEGE BELA COLLEGE

ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ

Amar Shaheed Baba Ajit Singh Jujhar Singh Memorial College

BEAL COLLEGE
Phone Number

+91 1881-263533

bg-banner
shape

College News

Campus News & Events 2022

List all News & Events

ਬੇਲਾ ਕਾਲਜ ਵਿੱਚ ਵਿਸ਼ਵ ਪੁਸਤਕ ਦਿਵਸ ਤੇ ਦੁਰਲੱਭ ਪੁਸਤਕਾਂ ਦੀ ਲਗਾਈ ਪ੍ਰਦਰਸ਼ਨੀ

ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਵਿੱਚ ਅੱਜ ਪੁਸਤਕ ਅਤੇ ਕਾਪੀਰਾਈਟ ਦਿਵਸ ਮੌਕੇ ਦੁਰਲੱਭ ਪੁਸਤਕਾਂ ਦੀ ਪ੍ਰਦਰਸ਼ਨੀ ਲਗਾਈ ਗਈ। ਇਸ ਪੁਸਤਕ ਪ੍ਰਦਰਸ਼ਨੀ ਦੌਰਾਨ ਕਾਲਜ ਪਿੰ੍ਰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਵਿਸ਼ਵ ਪੁਸਤਕ ਦਿਵਸ ਦੇ ਇਤਿਹਾਸ ਬਾਰੇ ਜਾਣੂ ਕਰਵਾਉਂਦਿਆਂ ਵਿਿਦਆਰਥੀਆਂ ਨੂੰ ਕਿਤਾਬਾਂ ਦੀ ਜਿੰਦਗੀ ਵਿੱਚ ਮਹੱਤਤਾ ਬਾਰੇ ਦੱਸਿਆ।ਉਹਨਾਂ ਵੱਲੋਂ ਮਹਾਨ ਵਿਅਕਤੀਆਂ ਦੇ ਜੀਵਨ ਵਿੱਚ ਪੁਸਤਕਾਂ ਦਾ ਯੋਗਦਾਨ ਦੱਸ ਕੇ ਲੇਖਕਾਂ ਦੀਆਂ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ ਗਿਆ ਤੇ ਲਾਇਬ੍ਰੇਰੀ ਵਿੱਚ ਪੜਨ ਦਾ ਰੁਝਾਨ ਵਧਾਉਣ ਲਈ ਪ੍ਰੇਰਿਤ ਕੀਤਾ ਗਿਆ।ਲਾਇਬ੍ਰੇਰੀ ਵਿਭਾਗ ਦੇ ਮੁਖੀ ਸੀਮਾ ਠਾਕੁਰ ਨੇ ਦੱਸਿਆ ਕਿ ਬੇਲਾ ਕਾਲਜ ਦੀ ਲਾਇਬ੍ਰੇਰੀ ਵਿੱਚ ਵਿਿਦਆਰਥੀਆਂ ਦੇ ਗਿਆਨ ਵਿੱਚ ਵਾਧਾ ਕਰਨ ਲਈ ਦੁਰਲੱਭ ਪੁਸਤਕਾਂ, ਮੈਗਜ਼ੀਨ, ਇੰਨਫਰਮੇਸ਼ਨ ਐਂਡ ਲਾਇਬ੍ਰੇਰੀ ਨੈੱਟਵਰਕ (ਇਨਫਲਿਬਨੈੱਟ), ਨੈਸ਼ਨਲ ਡਿਜ਼ੀਟਲ ਲਾਇਬ੍ਰੇਰੀ, ਡੈੱਲਨੈੱਟ ਸੌਫਟਵੇਅਰ ਰਾਹੀਂ ਤਿੰਨ ਲੱਖ ਤੋੋਂ ਜਿਆਦਾ ਈ –ਕਿਤਾਬਾਂ, 6000 ਤੋਂ ਜਿਆਦਾ ਰਿਸਰਚ ਜਰਨਲ ਦੇ ਨਾਲ਼- ਨਾਲ਼ 18000 ਦੇ ਕਰੀਬ ਟੈਕਸਟ ਤੇ ਰੈਫਰੈਂਸ ਕਿਤਾਬਾਂ ਮੌਜੂਦ ਹਨ। ਕਾਲਜ ਵੱਲੋਂ ਲੋੜਵੰਦ ਵਿਿਦਆਰਥੀਆਂ ਦੀ ਸਹੂਲਤ ਲਈ ਬੁੱਕ ਬੈਂਕ ਤੇ ਵਿਭਾਗ ਲਾਇਬ੍ਰੇਰੀਆਂ ਵਿੱਚੋਂ ਮੁਫਤ ਕਿਤਾਬਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ।ਸਹਾਇਕ ਪ੍ਰੋਫੈਸਰ ਸੁਨੀਤਾ ਰਾਣੀ, ਮੁਖੀ ਹਿਊਮੈਨਟੀਜ਼ ਵਿਭਾਗ, ਦੀ ਅਗਵਾਈ ਵਿੱਚ ਵਿਿਦਆਰਥੀਆਂ ਨੇ ਇਸ ਦਿਨ ਨੂੰ ਸਮਰਪਿਤ ਪੋਸਟਰ ਮੇਕਿੰਗ ਅਤੇ ਲੇਖ ਰਚਨਾ ਰਚ ਕੇ ਇਸ ਪ੍ਰਦਰਸ਼ਨੀ ਨੂੰ ਹੋਰ ਮਹੱਤਵਪੂਰਣ ਬਣਾਇਆ ।ਇਸ ਪੁਸਤਕ ਪ੍ਰਦਸ਼ਨੀ ਨੂੰ ਲਗਾਉਣ ਲਈ ਅਰਸ਼ਦੀਪ ਸਿੰਘ, ਮਨਪ੍ਰੀਤ ਸਿੰਘ, ਨਿਸ਼ਾ ਸੈਣੀ ਨੇ ਵਿਸ਼ੇਸ਼ ਯੋਗਦਾਨ ਪਾਇਆ।ਇਸ ਮੌਕੇ ਡਾ. ਬਲਜੀਤ ਸਿੰਘ, ਡਾ. ਮਮਤਾ ਅਰੋੜਾ, ਡਾ. ਸੰਦੀਪ ਕੌਰ, ਸਹਾਇਕ ਪ੍ਰੋਫੈਸਰ ਹਰਲੀਨ ਕੌਰ, ਸਹਾਇਕ ਪ੍ਰੋਫੈਸਰ ਜਸਪ੍ਰੀਤ ਸਿੰਘ, ਸਹਾਇਕ ਪ੍ਰੋਫੈਸਰ ਰਮਨਿੰਦਰ ਸਿੰਘ ਅਤੇ ਸਮੂਹ ਸਟਾਫ਼ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ।