BELA COLLEGE
BELA COLLEGE
ਬੇਲਾ ਕਾਲਜ ਵਿਖੇ “ਇਤਿਹਾਸ ਬੇਲਾ ਕਾਲਜ” ਪੁਸਤਕ ਲੋਕ ਅਰਪਣ
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਵਿਖੇ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਸੰਗਤ ਸਿੰਘ ਲੌਂਗੀਆ ਦੁਆਰਾ ਰਚਿਤ ਪੁਸਤਕ “ਇਤਿਹਾਸ: ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ” ਕਾਲਜ ਦੇ ਗੋਲਡਨ ਜੁਬਲੀ ਵਰ੍ਹੇ ਦੇ ਜਸ਼ਨਾਂ ਨੂੰ ਅੱਗੇ ਤੋਰਦੇ ਹੋਏ ਲੋਕ ਅਰਪਣ ਕੀਤੀ ਗਈ। ਇਸ ਮੌਕੇ ਬੋਲਦਿਆਂ ਲੇਖਕ ਸ. ਲੌਂਗੀਆ ਨੇ ਕਿਹਾ ਕਿ ਇਹ ਪੁਸਤਕ ਸਭ ਦੀ ਨਜ਼ਰ ਕਰਨਾ ਇੱਕ ਸੁਪਨੇ ਦੇ ਸਾਕਾਰ ਹੋਣ ਵਾਂਗ ਹੈ,ਕਿਉਂਕਿ ਉਹਨਾਂ ਨੇ ਆਪਣੇ 35 ਵਰਿ੍ਹਆਂ ਦੇ ਸਫ਼ਰ ਵਿੱਚ ਇਸ ਸੰਸਥਾ ਨੂੰ ਵਿਕਸਿਤ ਹੁੰਦਿਆਂ ਅਤੇ ਸਮੇਂ ਅਨੁਸਾਰ ਵਿਚਾਰ ਤੋਂ ਲੈ ਕੇ 1975 ਵਿੱਚ ਇਸਦੀ ਸ਼ੁਰੂਆਤ ਅਤੇ ਸਮੇਂ-ਸਮੇਂ ਤੇ ਦਰਪੇਸ਼ ਚੁਣੌਤੀਆਂ ਤੋਂ ਲੈ ਕੇ ਹੁਣ ਤੱਕ ਦੇ ਸਫ਼ਰ ਨੂੰ ਕਲਮਬੱਧ ਕੀਤਾ ਗਿਆ। ਉਪਰੋਕਤ ਦੇ ਨਾਲ-ਨਾਲ ਇਸ ਵਿੱਚ ਪੰਜਾਬ ਵਿੱਚ ਪਹਿਲੀ ਵਾਰ ਫਾਰਮੇਸੀ ਕਾਲਜ ਦੀ ਸ਼ੁਰੂਆਤ ਇਸਦੇ ਮੌਜੂਦਾ ਰੁਤਬੇ ਬਾਰੇ ਵੀ ਵਿਸਥਾਰਪੂਰਵਕ ਚਰਚਾ ਕੀਤੀ ਗਈ ਹੈ। ਇਸ ਦੇ ਨਾਲ ਹੀ ਇਹ ਪੁਸਤਕ ਮਹਾਰਾਣੀ ਸਤਿੰਦਰ ਕੌਰ ਮਾਡਰਨ ਸੀਨੀਅਰ ਸੈਕਡਰੀ ਸਕੂਲ ਤੇ ਵੀ ਪੂਰਨ ਝਾਤ ਪਵਾਉਂਦੀ ਹੈ।ਇਸ ਦੌਰਾਨ ਸਭ ਦੇ ਰੂ-ਬ-ਰੂ ਹੁੰਦਿਆਂ ਇਸ ਪੁਸਤਕ ਸੰਬੰਧੀ ਬੋਲਦਿਆਂ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਕਿਹਾ ਕਿ ਇਹ ਪੁਸਤਕ ਆਉਣ ਵਾਲੇ ਸਮੇਂ ਲਈ ਇੱਕ ਵੱਡੀ ਸੌਗਾਤ ਹੈ ਕਿਉਂਕਿ ਇਸ ਵਿੱਚ ਪਿਛਲੇ 50 ਸਾਲਾਂ ਦਾ ਸਫ਼ਰ ਲਿਖਿਆ ਗਿਆ ਹੈ। ਉਹਨਾਂ ਪ੍ਰਧਾਨ ਸ. ਲੌਂਗੀਆ ਨੂੰ ਨਤਮਸਤਕ ਹੁੰਦਿਆਂ ਕਿਹਾ ਕਿ 98 ਵਰਿ੍ਹਆਂ ਦੀ ਉਮਰ ਵਿੱਚ ਗੋਲਡਨ ਜੁਬਲੀ ਵਰ੍ਹੇ ਵਿੱਚ ਇਸ ਪੁਸਤਕ ਨੂੰ ਅਮਲੀ ਜਾਮਾ ਪਹਿਨਾਉਣਾ, ਇਹ ਬਹੁਤ ਅਨੂਠਾ ਅਨੁਭਵ ਹੈ।ਇਸ ਮੌਕੇ ਸ. ਹਰਮਿੰਦਰ ਸਿੰਘ ਸੈਣੀ (ਸੀਨੀਅਰ ਵਾਈਸ ਪ੍ਰਧਾਨ), ਡਾ. ਭਾਗ ਸਿੰਘ ਬੋਲਾ (ਵਾਈਸ ਪ੍ਰਧਾਨ), ਸ. ਜਗਵਿੰਦਰ ਸਿੰਘ ਪੰਮੀ (ਸਕੱਤਰ), ਸ. ਸੁਖਵਿੰਦਰ ਸਿੰਘ ਵਿਸਕੀ (ਮੈਨੇਜਰ), ਸ. ਹਰਿੰਦਰ ਸਿੰਘ (ਸੰਯੁਕਤ ਸਕੱਤਰ), ਕੈਪਟਨ ਐੇਮ.ਪੀ. ਸਿੰਘ (ਚੇਅਰਮੈਨ ਫਾਰਮੇਸੀ ਕਮੇਟੀ), ਮੈਂਬਰ ਸ. ਗਿਆਨ ਸਿੰਘ, ਸ. ਗੁਰਮੇਲ ਸਿੰਘ, ਸ. ਪ੍ਰੀਤਮਹਿੰਦਰ ਸਿੰਘ, ਸ. ਗੁਰਿੰਦਰ ਸਿੰਘ, ਸ. ਗੁਰਬੀਰ ਸਿੰਘ, ਸ. ਲਖਵਿੰਦਰ ਸਿੰਘ ਬੇਲਾ (ਸਰਪੰਚ ਬੇਲਾ), ਡਾ. ਸੈਲੇਸ਼ ਸ਼ਰਮਾ (ਪ੍ਰਿੰਸੀਪਲ ਫਾਰਮੇਸੀ ਕਾਲਜ), ਸ. ਮੇਹਰ ਸਿੰਘ (ਪ੍ਰਿੰਸੀਪਲ ਸਕੂਲ), ਡਾ. ਮਮਤਾ ਅਰੋੜਾ, ਸਮੂਹ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ