BELA COLLEGE
BELA COLLEGE
ਬੇਲਾ ਕਾਲਜ ਦੇ ਨਵੇਂ ਮੁੱਖ ਦਰਵਾਜ਼ੇ ਦਾ ਉਦਘਾਟਨ
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਦੇ ਨਵੇਂ ਮੁੱਖ ਦਰਵਾਜ਼ੇ ਦਾ ਉਦਘਾਟਨ ਅੱਜ ਸਮੂਹ ਪ੍ਰਬੰਧਕ ਕਮੇਟੀ,ਸਟਾਫ਼ ਮੈਂਬਰਾਂ ਅਤੇ ਵਿਿਦਆਰਥੀਆਂ ਦੀ ਹਾਜ਼ਰੀ ਵਿੱਚ ਸ਼ਾਨਦਾਰ ਢੰਗ ਨਾਲ ਹੋਇਆ। ਇਸ ਉਦਘਾਟਨੀ ਸਮਾਰੋਹ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਇਸ ਦਰਵਾਜ਼ੇ ਦਾ ਨੀਂਹ ਪੱਥਰ ਇਸ ਵਰ੍ਹੇ ਦੀ ਸ਼ੁਰੂਆਤ ਵਿੱਚ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਸੰਗਤ ਸਿੰਘ ਲਂੌਗੀਆ ਦੁਆਰਾ ਰੱਖਿਆ ਗਿਆ ਸੀ ਅਤੇ ਅੱਜ ਅਰਦਾਸ ਕਰਨ ਉਪਰੰਤ ਪਰਮਾਤਮਾ ਦੀ ਫ਼ਜਲ ਸਦਕਾ ਉਹਨਾਂ ਦੇ ਹੱਥੋਂ ਹੀ ਇਸ ਦਰਵਾਜ਼ੇ ਦਾ ਉਦਘਾਟਨ ਹੋਇਆ ਹੈ। ਉਹਨਾਂ ਕਿਹਾ ਕਿ ਬੇਲਾ ਕਾਲਜ ਸ਼੍ਰੀ ਗੁਰੂੁ ਗੋਬਿੰਦ ਸਿੰਘ ਜੀ ਦੇ ਲਖ਼ਤ-ਏ-ਜਿਗਰ ਵੱਡੇ ਸਾਹਿਬਜ਼ਾਦਿਆਂ ਦੀ ਯਾਦ ਨੂੰ ਸਮਰਪਿਤ ਹੈ ਅਤੇ 1975 ਤੋਂ ਇਲਾਕੇ ਦੀ ਸੇਵਾ ਕਰ ਰਿਹਾ ਹੈ। ਸਮੇਂ-ਸਮੇਂ ਤੇ ਅਨੇਕਾਂ ਬਦਲਾਅ ਸੰਸਥਾ ਵਿੱਚ ਲਿਆਏ ਗਏ ਹਨ, ਜਿਨ੍ਹਾਂ ਨੇ ਕਾਲਜ ਦੇ ਵਿਕਾਸ ਅਤੇ ਦਿੱਖ ਵਿੱਚ ਮਹੱਤਵਪੂਰਨ ਹਿੱਸਾ ਪਾਇਆ ਹੈ। ਇਹ ਨਵਾਂ ਮੁੱਖ ਦਰਵਾਜ਼ਾ ਵੀ ਇਸੇ ਹੀ ਕੜੀ ਦਾ ਇੱਕ ਹਿੱਸਾ ਹੈ। ਕਾਲਜ ਪ੍ਰਬੰਧਕ ਕਮੇਟੀ ਨੇ ਸਾਬਕਾ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਜੀ ਦਾ ਧੰਨਵਾਦ ਵਿਅਕਤ ਕੀਤਾ ਜਿਨ੍ਹਾਂ ਨੇ ਇਸ ਗੇਟ ਦੀ ਉਸਾਰੀ ਲਈ ਮਾਇਕ ਮਦਦ ਕੀਤੀ। ਇਸ ਮੌਕੇ ਸਮੂਹ ਪ੍ਰਬੰਧਕ ਕਮੇਟੀ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ, ਜਿਸ ਵਿੱਚ ਸੀਨੀਅਰ ਮੀਤ ਪ੍ਰਧਾਨ ਸ. ਹਰਮਿੰਦਰ ਸਿੰਘ ਸੈਣੀ, ਮੀਤ ਪ੍ਰਧਾਨ ਡਾ. ਭਾਗ ਸਿੰਘ ਬੋਲ਼ਾ, ਸਕੱਤਰ ਸ. ਜਗਵਿੰਦਰ ਸਿੰਘ ਪੰਮੀ, ਮੈਨੇਜਰ ਸ. ਸੁਖਵਿੰਦਰ ਸਿੰਘ ਵਿਸਕੀ, ਜੁਆਇੰਟ ਸਕੱਤਰ ਸ. ਹਰਿੰਦਰ ਸਿੰਘ, ਚੇਅਰਮੈਨ ਫਾਰਮੇਸੀ ਕਾਲਜ ਕੈਪਟਨ ਐਮ.ਪੀ. ਸਿੰਘ, ਮੈਂਬਰ ਡਾ. ਕਿਰਪਾਲ ਸਿੰਘ, ਸ. ਗਿਆਨ ਸਿੰਘ ਬੇਲਾ, ਸ. ਦੇਵਿੰਦਰ ਸਿੰਘ ਜਟਾਣਾ, ਸ. ਸੇਵਾ ਸਿੰਘ, ਸ਼੍ਰੀ. ਆਰ. ਐਨ. ਮੋਦਗਿੱਲ, ਸ. ਪ੍ਰੀਤਮਹਿੰਦਰ ਸਿੰਘ, ਸ. ਗੁਰਬੀਰ ਸਿੰਘ, ਸ. ਗੁਰਿੰਦਰ ਸਿੰਘ, ਸ. ਗੁਰਮੇਲ ਸਿੰਘ, ਸਰਪੰਚ ਗ੍ਰਾਮ ਪੰਚਾਇਤ ਬੇਲਾ ਲਖਵਿੰਦਰ ਸਿੰਘ, ਫਾਰਮੇਸੀ ਕਾਲਜ ਪ੍ਰਿੰਸੀਪਲ ਡਾ. ਸ਼ੈਲੇਸ ਸ਼ਰਮਾ, ਪ੍ਰਿੰਸੀਪਲ ਸਕੂਲ ਸ. ਮੇਹਰ ਸਿੰਘ, ਡਾ. ਮਮਤਾ ਅਰੋੜਾ, ਸਹਾਇਕ ਪ੍ਰੋ. ਸੁਨੀਤਾ ਰਾਣੀ ਅਤੇ ਤਿੰਨੋਂ ਸੰਸਥਾਵਾਂ ਦੇ ਸਮੂਹ ਸਟਾਫ਼ ਮੈਂਬਰ ਅਤੇ ਵਿਿਦਆਰਥੀ ਹਾਜ਼ਰ ਸਨ।