img BELA COLLEGE BELA COLLEGE

ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ

Amar Shaheed Baba Ajit Singh Jujhar Singh Memorial College

BEAL COLLEGE
Phone Number

+91 1881-263533

bg-banner
shape

College News

Campus News & Events 2022

List all News & Events

ਬੇਲਾ ਕਾਲਜ ਵਿਖੇ ਦੋ ਰੋਜ਼ਾ ਮੈਗਾ ਰਾਸ਼ਟਰੀ ਸਾਇੰਸ ਮੇਲਾ ਸਾਨੋ-ਸ਼ੌਕਤ ਨਾਲ ਸੰਪੰਨ

ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਵਿਖੇ ਦੋ ਰੋਜ਼ਾ ਰਾਸ਼ਟਰੀ ਵਿਿਗਆਨ ਮੇਲਾ ਸਾਨੋ-ਸ਼ੌਕਤ ਨਾਲ ਸੰਪੰਨ ਹੋਇਆ। ਇਸ ਦੀ ਜਾਣਕਾਰੀ ਦਿੰਦਿਆ ਪਿੰ੍ਰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਇਹ ਮੇਲਾ 3 ਤੇ 4 ਮਾਰਚ 2022 ਨੂੰ ਕਾਲਜ ਕੈਂਪਸ ਵਿੱਚ ਮਨਾਇਆ ਗਿਆ। ਜਿਸ ਵਿੱਚ ਰੋਪੜ ਜਿਲ੍ਹੇ ਦੇ 30 ਸਕੂਲਾਂ ਦੇ ਲਗ-ਭਗ 2000 ਵਿਿਦਆਰਥੀਆਂ ਨੇ ਵੱਖ-ਵੱਖ ਗਤੀਵਿਧੀਆਂ ਵਿੱਚ ਭਾਗ ਲਿਆ। ਜਿਨ੍ਹਾਂ ਵਿੱਚ ਵਰਕਿੰਗ ਅਤੇ ਨਾਨ-ਵਰਕਿੰਗ ਮਾਡਲ ਬਣਾਉਣੇ, ਲੇਖ ਮੁਕਾਬਲੇ, ਸਲੋਗਨ ਮੁਕਾਬਲੇ, ਕਵਿਤਾ ਉਚਾਰਣ ਮੁਕਾਬਲੇ, ਕੁਇਜ ਮੁਕਾਬਲੇ, ਪੋਸਟਰ ਬਣਾਉਣੇ ਸ਼ਾਮਿਲ ਸਨ। ਇਹਨਾਂ ਵੱਖ-ਵੱਖ ਮੁਕਾਬਲਿਆਂ ਵਿੱਚ ਜੇਤੂ ਵਿਿਦਆਰਥੀਆਂ ਨੂੰ ਸਰਟੀਫਿਕੇਟ, ਮੈਮੈਂਟੋ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਸੰਗਤ ਸਿੰਘ ਲੌਂਗੀਆ, ਸਕੱਤਰ ਸ. ਜਗਵਿੰਦਰ ਸਿੰਘ, ਮੈਨੇਜਰ ਸ. ਸੁਖਵਿੰਦਰ ਸਿੰਘ ਵਿਸਕੀ ਨੇ ਕਾਲਜ ਵਿੱਚ ਵੱਡੇ ਪੱਧਰ ਤੇ ਵਿਿਗਆਨ ਮੇਲਾ ਕਰਵਾਉਣ ਲਈ ਪ੍ਰਿੰਸੀਪਲ, ਅਧਿਆਪਕਾਂ ਤੇ ਵਿਿਦਆਰਥੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੱਤੀ। ਜੇਤੂ ਵਿਿਦਆਰਥੀਆਂ ਦਾ ਵੇਰਵਾ ਇਸ ਪ੍ਰਕਾਰ ਹੈ। ਕਵਿਤਾ ਉਚਾਰਣ ਮੁਕਾਬਲਿਆਂ ਵਿੱਚ ਗਰੁੱਪ-ਏ ਵਿੱਚ ਪਹਿਲੇ ਸਥਾਨ ਤੇ ਸੁਪਨਪ੍ਰੀਤ ਕੌਰ ਸੈਂਟ ਕਾਰਮਲ ਸਕੂਲ ਰੋਪੜ, ਦੂਜੇ ਸਥਾਨ ਤੇ ਦਿਲਪ੍ਰੀਤ ਕੌਰ ਸਰਕਾਰੀ ਸਕੂਲ ਬੇਲਾ ਅਤੇ ਤੀਜੇ ਸਥਾਨ ਤੇ ਗਗਨਦੀਪ ਖਾਲਸਾ ਸਕੂਲ ਰੋਪੜ, ਗਰੁੱਪ ਬੀ ਵਿੱਚ ਪਹਿਲੇ ਸਥਾਨ ਤੇ ਗੁਰਿੰਦਰ ਕੌਰ ਖਾਲਸਾ ਸਕੂਲ ਰੋਪੜ, ਦੂਜੇ ਸਥਾਨ ਤੇ ਰਾਜਵੀਰ, ਖਾਲਸਾ ਸਕੂਲ ਰੋਪੜ ਅਤੇ ਤੀਜੇ ਸਥਾਨ ਤੇ ਰਮਨਪ੍ਰੀਤ ਕੌਰ, ਖਾਲਸਾ ਸਕੂਲ ਰੋਪੜ ਰਹੇ। ਕੁਇਜ ਮੁਕਾਬਲਿਆਂ ਵਿੱਚ ਗਰੁੱਪ-ਏ ਵਿੱਚ ਪਹਿਲੇ ਸਥਾਨ ਤੇ ਉਮੇਸ਼ ਕੁਮਾਰ, ਕੁਨਾਲ ਸ਼ਰਮਾ, ਸ਼ਿਵਮ ਕੁਮਾਰ, ਡੀ.ਏ.ਵੀ. ਸਕੂਲ ਰੋਪੜ, ਦੂਜੇ ਸਥਾਨ ਤੇ ਵੰਸ਼, ਰਵੀਨੇਸ਼, ਕਲਿਆਣ, ਸੈਂਟ ਕਾਰਮਲ ਸਕੂਲ ਰੋਪੜ ਅਤੇ ਤੀਜੇ ਸਥਾਨ ਤੇ ਪਾਰਸ ਧੀਮਾਨ, ਅਰਮਾਨ ਅਲੀ, ਪਰਮਪ੍ਰੀਤ ਸਿੰਘ, ਜਵਾਹਰ ਨਵੋਦਿਆ ਸਕੂਲ ਸੰਧੂਆ, ਗਰੁੱਪ ਬੀ ਵਿੱਚ ਪਹਿਲੇ ਸਥਾਨ ਤੇ ਕੋਮਲ ਚੌਧਰੀ, ਕੀਰਤੀ ਸਹਿਗਲ, ਨਵਨੀਤ ਕੌਰ, ਸਰਕਾਰੀ ਕੰਨਿਆ ਸਕੂਲ ਰੋਪੜ, ਦੂਜੇ ਸਥਾਨ ਤੇ ਬਰਿੰਦਰ ਸਿੰਘ, ਹਰਵਿੰਦਰ ਸਿੰਘ, ਮੋਹਿਤ ਜਵਾਹਰ ਨਵੋਦਿਆ ਸਕੂਲ ਸੰਧੂਆ ਰਹੇ। ਮਾਡਲ ਮੇਕਿੰਗ ਮੁਕਾਬਲਿਆਂ ਵਿੱਚ ਗਰੁੱਪ-ਏ ਵਿੱਚ ਪਹਿਲੇ ਸਥਾਨ ਤੇ ਰਾਜਵੀਰ ਕੌਰ, ਹਰਮਨਜੀਤ ਕੌਰ, ਸਿਮਰਨਜੀਤ ਕੌਰ, ਅਵਨੀਤ ਕੌਰ, ਖਾਲਸਾ ਸਕੂਲ ਰੋਪੜ, ਦੂਜੇ ਸਥਾਨ ਤੇ ਆਯੂਸ਼ੀ ਗੋਇਲ, ਹਿਤੇਸ਼ ਸੂਦ, ਡੀ.ਏ.ਵੀ. ਸਕੂਲ ਰੋਪੜ ਅਤੇ ਤੀਜੇ ਸਥਾਨ ਤੇ ਅਰਸ਼ਪਰੀਤ ਕੌਰ, ਜਸਪ੍ਰੀਤ ਕੌਰ, ਅਨਮੋਲ ਚੱਕਲ, ਅਨਾਮਿਕਾ ਸੈਣੀ ਸ਼ਹੀਦ ਭਗਤ ਸਿੰਘ ਸਕੂਲ ਬੇਲਾ, ਗਰੁੱਪ ਬੀ ਵਿੱਚ ਪਹਿਲੇ ਸਥਾਨ ਤੇ ਕਸ਼ਿਸ਼, ਸਿਮਰਨਪ੍ਰੀਤ ਕੌਰ, ਜਸਪ੍ਰੀਤ ਕੌਰ ਸੈਂਟ ਕਾਰਮਲ ਸਕੂਲ ਰੋਪੜ, ਦੂਜੇ ਸਥਾਨ ਤੇ ਜਸਪ੍ਰੀਤ ਕੌਰ, ਸਹਿਜਬੀਰ ਸਿੰਘ, ਗੁਰਵੀਰ ਸਿੰਘ, ਮਹਾਰਾਣੀ ਸਤਿੰਦਰ ਕੌਰ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਬੇਲਾ ਅਤੇ ਤੀਜੇ ਸਥਾਨ ਤੇ ਵਰਤਿਕਾ ਸੈਣੀ, ਹਰਮਨਪ੍ਰੀਤ ਕੌਰ, ਨਵਰੀਤ ਕੌਰ ਸ਼ਹੀਦ ਭਗਤ ਸਿੰਘ ਸਕੂਲ ਬੇਲਾ ਅਤੇ ਗਰੁੱਪ ਬੀ ਵਿੱਚ ਸਿਮਰਨ ਕੌਰ, ਹਰਨੂਰ ਕੌਰ ਤਰਨਪ੍ਰੀਤ ਕੌਰ, ਅਵਨੀਤ ਕੌਰ ਖਾਲਸਾ ਸਕੂਲ ਰੋਪੜ ਆਊਟ ਸਟਂੈਡਿੰਗ ਰਹੇ। ਲੇਖ ਮੁਕਾਬਲਿਆ ਵਿੱਚ ਗਰੁੱਪ-ਏ ਵਿੱਚ ਪਹਿਲੇ ਸਥਾਨ ਤੇ ਗੁਨਨ ਸੈਂਟ ਕਾਰਮਲ ਸਕੂਲ ਰੋਪੜ, ਦੂਜੇ ਸਥਾਨ ਤੇ ਲਵਪ੍ਰੀਤ ਕੌਰ ਡੀ.ਏ.ਵੀ. ਸਕੂਲ ਰੋਪੜ ਅਤੇ ਤੀਜੇ ਸਥਾਨ ਤੇ ਹਰਦੀਪ ਕੌਰ ਸਰਕਾਰੀ ਸਕੂਲ ਭੱਕੂ ਮਾਜਰਾ, ਗਰੁੱਪ ਬੀ ਵਿੱਚ ਪਹਿਲੇ ਸਥਾਨ ਤੇ ਏਕਨੂਰ ਕੌਰ, ਜਵਾਹਰ ਨਵੋਦਿਆ ਸਕੂਲ ਸੰਧੂਆ, ਦੂਜੇ ਸਥਾਨ ਤੇ ਅਰਸ਼ਦੀਪ ਸਿੰਘ, ਮਹਾਰਾਣੀ ਸਤਿੰਦਰ ਕੌਰ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਬੇਲਾ ਅਤੇ ਤੀਜੇ ਸਥਾਨ ਤੇ ਹਰਮਨਜੋਤ ਕੌਰ, ਜਵਾਹਰ ਨਵੋਦਿਆ ਸਕੂਲ ਸੰਧੂਆ ਰਹੇ।

ਪੋਸਟਰ ਮੇਕਿੰਗ ਮੁਕਾਬਲਿਆਂ ਵਿੱਚ ਗਰੁੱਪ-ਏ ਵਿੱਚ ਪਹਿਲੇ ਸਥਾਨ ਤੇ ਦਿਕਸ਼ਾ, ਡੀ.ਏ.ਵੀ. ਸਕੂਲ ਰੋਪੜ, ਦੂਜੇ ਇੰਦਰਪ੍ਰੀਤ, ਡੀ.ਏ.ਵੀ. ਸਕੂਲ ਰੋਪੜ ਤੀਜੇ ਸਥਾਨ ਤੇ ਜਤਿਨ ਸਰਾਫ਼ ਸੈਂਟ ਕਾਰਮਲ ਸਕੂਲ ਰੋਪੜ, ਗਰੁੱਪ ਬੀ ਵਿੱਚ ਪਹਿਲੇ ਸਥਾਨ ਤੇ ਪਾਇਲ, ਸੈਂਟ ਕਾਰਮਲ ਸਕੂਲ ਰੋਪੜ, ਦੂਜੇ ਸਥਾਨ ਤੇ ਕੁਮਕੁਮ ਦੇਵੀ, ਸੈਂਟ ਕਾਰਮਲ ਸਕੂਲ ਰੋਪੜ, ਤੀਜੇ ਸਥਾਨ ਤੇ ਪ੍ਰਭਜੋਤ ਕੌਰ, ਮਹਾਰਾਣੀ ਸਤਿੰਦਰ ਕੌਰ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਬੇਲਾ, ਗਰੁੱਪ-ਸੀ ਵਿੱਚ ਪਹਿਲੇ ਸਥਾਨ ਤੇ ਹਰਪ੍ਰੀਤ ਕੌਰ, ਜਸਕਰਨ ਸਿੰਘ, ਖਾਲਸਾ ਸਕੂਲ ਰੋਪੜ, ਦੂਜੇ ਜਸਲੀਨ ਕੌਰ, ਸਰਕਾਰੀ ਸਕੂਲ ਬੇਲਾ ਤੀਜੇ ਸਥਾਨ ਤੇ ਅਮਨਪ੍ਰੀਤ ਸਿੰਘ, ਗੁਰਸਿਮਰਨ ਕੌਰ, ਖਾਲਸਾ ਸਕੂਲ ਰੋਪੜ ਰਹੇ।

ਸਲੋਗਨ ਰਾਇਟਿੰਗ ਮੁਕਾਬਲਿਆ ਵਿੱਚ ਗਰੁੱਪ-ਏ ਵਿੱਚ ਪਹਿਲੇ ਸਥਾਨ ਤੇ ਸੁਖਪ੍ਰੀਤ ਕੌਰ, ਡੀ.ਏ.ਵੀ. ਸਕੂਲ ਰੋਪੜ, ਦੂਜੇ ਸਥਾਨ ਜਸਮੀਤ ਕੌਰ, ਡੀ.ਏ.ਵੀ. ਸਕੂਲ ਰੋਪੜ, ਗਰੁੱਪ ਬੀ ਵਿੱਚ ਪਹਿਲੇ ਸਥਾਨ ਤੇ ਕੋਮਲਪ੍ਰੀਤ ਕੌਰ, ਖਾਲਸਾ ਸਕੂਲ ਰੋਪੜ, ਦੂਜੇ ਸਥਾਨ ਤੇ ਹਰਮਨਜੋਤ ਕੌਰ, ਖਾਲਸਾ ਸਕੂਲ ਰੋਪੜ, ਤੀਜੇ ਸਥਾਨ ਤੇ ਅਰਸ਼ਪ੍ਰੀਤ ਕੌਰ, ਖਾਲਸਾ ਸਕੂਲ ਰੋਪੜ।

ਅੰਤ ਵਿੱਚ ਕਾਲਜ ਪ੍ਰਿੰਸੀਪਲ ਨੇ ਸਮੂਹ ਟੀਚਿੰਗ, ਨਾਨ-ਟੀਚਿੰਗ ਸਟਾਫ ਅਤੇ ਵਿਿਦਆਰਥੀਆਂ ਦੀ ਸਰਾਹਨਾ ਕਰਦੇ ਹੋਏ ਧੰਨਵਾਦ ਕੀਤਾ। ਇਸ ਮੌਕੇ ਸਮੂਹ ਸਟਾਫ ਹਾਜ਼ਰ ਸੀ।