BELA COLLEGE
BELA COLLEGE
ਬੇਲਾ ਕਾਲਜ ਵਿਖੇ ਵਿਸ਼ਵ ਏਡਜ਼ ਦਿਵਸ ਮਨਾਇਆ
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਵਿਖੇ ਹਿਊਮੈਨਟੀਜ਼ ਵਿਭਾਗ ਦੇ ਉਪਰਾਲੇ ਨਾਲ਼ ਵਿਸ਼ਵ ਏਡਜ਼ ਦਿਵਸ ਮਨਾਇਆ ਗਿਆ। ਇਸ ਮੌਕੇ ਵਿਭਾਗ ਵੱਲੋਂ ਖਾਸ ਤੌਰ ਤੇ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਦਾ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ। ਇਸ ਮੌਕੇ ਬੋਲਦਿਆਂ ਡਾ. ਸਤਵੰਤ ਕੌਰ ਸ਼ਾਹੀ ਨੇ ਵਿਿਦਆਰਥੀਆਂ ਨਾਲ “ਏਡਜ਼ ਅਤੇ ਸੁਚੱਜੇ ਸਮਾਜ ਦੀ ਜਿੰਮੇਵਾਰੀ ਵਿਸ਼ੇ ਤੇ ਵਿਚਾਰ ਸਾਂਝੇ ਕੀਤੇ ਉਹਨਾਂ ਕਿਹਾ ਕਿ ਸੁਚੱਜੇ ਸਮਾਜ ਦੀ ਜਿੰਮੇਵਾਰੀ ਇਹੀ ਹੈ ਕਿ ਏਡਜ਼ ਪ੍ਰਤੀ ਜਾਗਰੂਕ ਹੋਵੇ ਅਤੇ ਏਡਜ਼ ਪੀੜਿਤਾਂ ਨੂੰ ਪੂਰਨ ਸੰਜੀਦਗੀ ਨਾਲ਼ ਸਵੀਕਾਰੋ। ਉਹਨਾਂ ਇਹ ਵੀ ਕਿਹਾ ਕਿ ਵਿੱਦਿਅਕ ਸੰਸਥਾਵਾਂ ਇਸ ਦਿਸ਼ਾਂ ਵੱਲ ਵਧੇਰੇ ਪਰਪੱਕਤਾ ਨਾਲ਼ ਕੰਮ ਕਰ ਸਕਦੀਆਂ ਹਨ ਅਤੇ ਨੌਜਵਾਨ ਪੀੜ੍ਹੀ ਨੂੰ ਇਸ ਭੈੜੀ ਅਲਾਮਤ ਤੋਂ ਬਚਣ ਲਈ ਸੁਚੇਤ ਕਰ ਸਕਦੀਆਂ ਹਨ। ਇਸ ਮੌਕੇ ਵਿਭਾਗ ਵੱਲੋਂ ਸਹਾਇਕ ਪ੍ਰੋ. ਸੁਨੀਤਾ ਰਾਣੀ ਦੀ ਅਗਵਾਈ ਅਧੀਨ ਸਲੋਗਨ ਲੇਖਣ ਮੁਕਾਬਲੇ ਵੀ ਕਰਵਾਏ ਗਏ। ਇਹਨਾਂ ਮੁਕਾਬਲਿਆਂ ਵਿੱਚ ਬੀ.ਏ. ਭਾਗ-ਪਹਿਲਾ, ਦੂਜਾ ਅਤੇ ਤੀਜਾ ਦੇ ਵਿਿਦਆਰਥੀਆਂ ਨੇ ਵਧ ਚੜ੍ਹ ਕੇ ਹਿੱਸਾ ਲਿਆ। ਉਹਨਾਂ ਕਿਹਾ ਕਿ ਸੰਸਥਾ ਵਿੱਚ ਹਰੇਕ ਵਿਭਾਗ ਦੀ ਇਹ ਕੋਸ਼ਿਸ਼ ਰਹਿੰਦੀ ਹੈ ਕਿ ਵਿਿਦਆਰਥੀਆਂ ਲਈ ਅਧਿਆਪਨ ਦੇ ਨਾਲ਼-ਨਾਲ਼ ਹੋਰ ਗਤੀਵਿਧੀਆਂ ਵੀ ਕਰਵਾਈਆਂ ਜਾਣ ਤਾਂ ਜੋ ਉਹਨਾਂ ਨੂੰ ਜਿੰਦਗੀ ਵਿੱਚ ਸਹੀ ਸੇਧ ਮਿਲ ਸਕੇ। ਅੱਜ ਦਾ ਇਹ ਵਿਸ਼ੇਸ਼ ਭਾਸ਼ਣ, ਸਲੋਗਨ ਅਤੇ ਕੁਇਜ਼ ਮੁਕਾਬਲੇ ਵੀ ਇਸੇ ਹੀ ਲੜੀ ਤਹਿਤ ਕਰਵਾਏ ਗਏ ਸਨ। ਇਸ ਤੋਂ ਬਿਨਾਂ ਕਾਲਜ ਦੇ ਲਾਇਬ੍ਰੇਰੀ ਵਿਭਾਗ ਵੱਲੋਂ ਜਾਗਰੂਕਤਾ ਦੇ ਉਦੇਸ਼ ਨੂੰ ਮੁੱਖ ਰੱਖਦਿਆਂ ਵਿਭਾਗ ਮੁਖੀ ਸੀਮਾ ਠਾਕੁਰ ਵੱਲੋਂ ਆਨ-ਲਾਈਨ ਕੁਇਜ਼ ਮੁਕਾਬਲਾ ਕਰਵਾਇਆ ਗਿਆ। ਇਸ ਮੌਕੇ ਡਾ. ਮਮਤਾ ਅਰੋੜਾ, ਡਾ. ਹਰਪ੍ਰੀਤ ਕੌਰ, ਲੈਫਟੀਨੈਂਟ ਪ੍ਰਿਤਪਾਲ ਸਿੰਘ, ਸਹਾਇਕ ਪ੍ਰੋ. ਅਮਰਜੀਤ ਸਿੰਘ, ਸਹਾਇਕ ਪ੍ਰੋ. ਰੋਜ਼ੀ ਰਾਣੀ, ਸਹਾਇਕ ਪ੍ਰੋ.ਗਗਨਦੀਪ ਕੌਰ ਆਦਿ ਹਾਜਰ ਸਨ।