BELA COLLEGE
BELA COLLEGE
ਬੇਲਾ ਕਾਲਜ ਵਿਖੇ ਮਨਾਇਆ ਗਿਆ ਵਿਸ਼ਵ ਰੰਗਮੰਚ ਦਿਵਸ
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਵਿਖੇ ਵਿਸ਼ਵ ਰੰਗਮੰਚ ਦਿਵਸ ਮਨਾਇਆ ਗਿਆ। ਇਸ ਮੌਕੇ ਕਾਲਜ ਦੇ ਬੀਬੀ ਸ਼ਰਨ ਕੌਰ ਯਾਦਗਾਰੀ ਆਡੀਟੋਰੀਅਮ ਵਿੱਚ ਪੰਜਾਬੀ ਦੀ ਪ੍ਰਸਿੱਧ ਕਵਿੱਤਰੀ ਸੁਖਵਿੰਦਰ ਅੰਮ੍ਰਿਤ ਦੀ ਜੀਵਨੀ ਤੇ ਆਧਾਰਿਤ ਨਾਟਕ “ਰਾਹਾਂ ਵਿੱਚ ਅੰਗਿਆਰ ਬੜੇ ਸੀ” ਦੀ ਬੇਮਿਸਾਲ ਖੂਬਸੂਰਤ ਪੇਸ਼ਕਾਰੀ ਕਰਵਾਈ ਗਈ।ਇਹ ਪੇਸ਼ਕਾਰੀ ‘ਅਕਸ ਰੰਗਮੰਚ’ ਸਮਰਾਲਾ ਦੇ ਮੁੱਖ ਲੇਖਕ ਅਤੇ ਨਿਰਦੇਸ਼ਕ ਸ਼੍ਰੀ ਰਾਜਵਿੰਦਰ ਸਮਰਾਲ਼ਾ ਦੀ ਅਗਵਾਈ ਅਧੀਨ ਅਦਾਕਾਰਾ ਕਮਲਜੀਤ ਵੱਲੋਂ ਕੀਤੀ ਗਈ। ਇਸ ਮੌਕੇ ਕਾਲਜ ਪਿੰ੍ਰਸੀਪਲ ਡਾ.ਸਤਵੰਤ ਕੌਰ ਸ਼ਾਹੀ ਨੇ ‘ਅਕਸ ਰੰਗਮੰਚ’ ਸਮਰਾਲ਼ਾ ਦੀ ਸਮੁੱਚੀ ਟੀਮ ਦਾ ਸਵਾਗਤ ਕਰਦਿਆਂ ਸਮੁੱਚੇ ਸਟਾਫ਼ ਅਤੇ ਵਿਦਿਆਰਥੀਆਂ ਨੂੰ ਵਿਸ਼ਵ ਰੰਗਮੰਚ ਦਿਵਸ ਦੀਆਂ ਵਧਾਈਆਂ ਦਿੱਤੀਆਂ। ਉਹਨਾਂ ਨੇ ਰੰਗਮੰਚ ਅਤੇ ਇਸ ਦੀ ਅਜੋਕੀ ਜ਼ਿੰਦਗੀ ਵਿੱਚ ਮਹੱਹਤਾ ਤੇ ਵਿਿਦਆਰਥੀਆਂ ਨਾਲ ਵਿਚਾਰ ਸਾਂਝੇ ਕੀਤੇ। ਨਾਟਕ ਦੇ ਲੇਖਕ ਅਤੇ ਨਿਰਦੇਸ਼ਕ ਸ਼੍ਰੀ ਰਾਜਵਿੰਦਰ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਹੰੁਦਿਆਂ ਉਹਨਾਂ ਨੂੰ ਵਿਸ਼ਵ ਰੰਗਮੰਚ ਦੇ 40 ਸਾਲਾਂ ਦੇ ਇਤਿਹਾਸ ਤੇ ਸੰਖੇਪ ਚਾਨਣਾ ਪਾਉਂਦਿਆਂ, ਭਾਰਤ ਵਿੱਚ ਨੌਰਾ ਰਿਚਰਡਜ਼ ਦੀ ਰੰਗਮੰਚ ਉਤਪੱਤੀ ਵਿੱਚ ਨਿਭਾਈ ਜ਼ਿਕਰਯੋਗ ਭੂਮਿਕਾ ਅਤੇ ਕਵਿੱਤਰੀ ਸੁਖਵਿੰਦਰ ਅੰਮ੍ਰਿਤ ਦੀ ਜੀਵਨੀ ਨੂੰ ਮੌਜੂਦਾ ਪੀੜ੍ਹੀ ਦੇ ਸਨਮੁੱਖ ਕਰਨ ਦੇ ਉਦੇਸ਼ ਤੇ ਚਾਨਣਾ ਪਾਇਆ। ਉਹਨਾਂ ਨੇ ਬਹੁ-ਪਾਤਰੀ ਅਤੇ ਇੱਕ-ਪਾਤਰੀ ਨਾਟਕਾਂ ਦੇ ਸਰੂਪ ਅਤੇ ਇਹਨਾਂ ਦੇ ਦਰਪੇਸ਼ ਚੁਣੌਤੀਆਂ ਸਬੰਧੀ ਚਰਚਾ ਕੀਤੀ। ਨਾਟਕ ਦੀ ਪੇਸ਼ਕਾਰੀ ਵਿੱਚ ਅਦਾਕਾਰਾ ਕਮਲਜੀਤ ਨੇ ਇਸ ਇੱਕ-ਪਾਤਰੀ ਨਾਟਕ ਨੂੰ ਬੇਹੱਦ ਸੰਜ਼ੀਦਗੀ, ਸੂਖਮਤਾ ਅਤੇ ਸਮਰੱਥ ਰੂਪ ਵਿੱਚ ਨਿਭਾਇਆ। ਇਹ ਨਾਟਕ ਵਿਦਿਆਰਥੀਆਂ ਦੇ ਦਿਲਾਂ ਵਿੱਚ ਅਮਿੱਟ ਪੈੜਾਂ ਛੱਡਦਾ ਮਨੁੱਖੀ ਬਰਾਬਰਤਾ ਦੇ ਹੱਕਾਂ ਦਾ ਸੁਨੇਹਾ ਦਿੰਦਾ ਯਾਦਗਾਰੀ ਹੋ ਨਿੱਬੜਿਆ। ਨਾਟਕ ਤੋਂ ਉਪਰੰਤ ਵਿਸ਼ੇਸ਼ ਤੌਰ ਤੇ ਪਹੁੰਚੇ ਕਾਲਜ ਪ੍ਰਬੰਧਕ ਕਮੇਟੀ ਦੇ ਸਕੱਤਰ ਸ.ਜਗਵਿੰਦਰ ਸਿੰਘ ਪੰਮੀ, ਪ੍ਰਿੰਸੀਪਲ ਡਾ.ਸਤਵੰਤ ਕੌਰ ਸ਼ਾਹੀ ਅਤੇ ਫਾਰਮੇਸੀ ਕਾਲਜ ਦੇ ਡਾਇਰੈਕਟਰ/ਪ੍ਰਿੰਸੀਪਲ ਡਾ.ਸੈਲੇਸ਼ ਸ਼ਰਮਾ ਨੇ ਸਮੁੱਚੀ ਟੀਮ ਦਾ ਸਨਮਾਨ ਕੀਤਾ। ਇਸ ਮੌਕੇ ਸਟੇਜ ਸੰਚਾਲਨ ਦੀ ਭੂਮਿਕਾ ਡਾ.ਮਮਤਾ ਅਰੋੜਾ ਵੱਲੋਂ ਨਿਭਾਈ ਗਈ। ਇਸ ਮੌਕੇ ਸਮੂਹ ਸਟਾਫ ਤੇ ਵਿਦਿਆਰਥੀ ਮੌਜੂਦ ਸਨ।