BELA COLLEGE
BELA COLLEGE
ਬੇਲਾ ਕਾਲਜ ਦੀਆਂ ਫੂਡ ਪ੍ਰੋਸੈਸਿੰਗ ਖੇਤਰ ਵਿੱਚ ਨਵੀਆਂ ਪੁਲਾਘਾਂ
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਨੇ ਫੂਡ ਪ੍ਰੋਸੈਸਿੰਗ ਖੇਤਰ ਵਿੱਚ ਇੱਕ ਨਵੀਂ ਪਹਿਚਾਣ ਬਣਾ ਲਈ ਹੈ। ‘ਆਤਮ ਨਿਰਭਰ’ ਭਾਰਤ ਵਿੱਚ ਇਸ ਦਾ ਵਿਸ਼ੇਸ਼ ਯੋਗਦਾਨ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਬੇਲਾ ਕਾਲਜ, ਰਾਸ਼ਟਰੀ ਸਿੱਖਿਆ ਨੀਤੀ 2020 ਅਨੁਸਾਰ, ਹੁਨਰ ਦੇ ਗੈਪ ਨੂੰ ਪੂਰਾ ਕਰਦੇ ਹੋਏ ਨੌਜਵਾਨਾਂ ਨੂੰ ਵਿੱਦਿਅਕ ਵਾਤਾਵਰਨ ਪ੍ਰਣਾਲੀ ਦੇ ਹੁਨਰ ਦੇ ਵਿਕਾਸ ਅਨੁਸਾਰ ਉਤਸ਼ਾਹਿਤ ਕਰਦਾ ਹੈ। ਇਸ ਲਈ ਬੇਲਾ ਕਾਲਜ ਵਿਖੇ ਬੀ.ਵਾਕ. ਫੂਡ ਪ੍ਰੋਸੈਸਿੰਗ, ਬੀ.ਵਾਕ. ਰੀਟੇਲ ਮੈਨੇਜਮੈਂਟ ਅਤੇ ਬੀ.ਵਾਕ ਰੀਨਿਊਏਬਲ ਐਨਰਜੀ( ਸੋਲਰ ਐਨਰਜੀ) ਤਕਨਾਲੋਜੀ ਦੇ ਕੋਰਸ ਚੱਲ ਰਹੇ ਹਨ। ਪੀ.ਜੀ. ਕੋਰਸਾਂ ਵਿੱਚ ਐਮ. ਵਾਕ. ਫੂਡ ਪ੍ਰੋਸੈਸਿੰਗ, ਸੈਕਟਰ ਸਕਿੱਲ ਹੱਬ ਦੇ ਪ੍ਰੋਗਰਾਮ ਸ਼ੁਰੂ ਕੀਤੇ ਹਨ। ਉਹਨਾਂ ਦੱਸਿਆ ਬੇਲਾ ਕਾਲਜ ਦਾ ਹਰ ਵਿਦਿਆਰਥੀ ਫੂਡ ਪ੍ਰੋਸੈਸਿੰਗ ਸੈਕਟਰ ਸਕਿੱਲ ਕਾਂਸਲ ਵੱਲੋਂ ਪ੍ਰਮਾਣਿਤ ਹੈ। ਇਹਨਾਂ ਸਾਰੇ ਵਿਦਿਆਰਥੀਆਂ ਨੂੰ ਕਾਲਜ ਪ੍ਰਬੰਧਕ ਕਮੇਟੀ ਦੇ ਸਕੱਤਰ ਸ. ਜਗਵਿੰਦਰ ਸਿੰਘ ਪੰਮੀ ਨੇ ਵਧਾਈ ਦਿੱਤੀ ਅਤੇ ਸੈਕਟਰ ਸਕਿੱਲ ਕਾਂਸਲ ਵੱਲੋਂ ਆਏ ਸਰਟੀਫਿਕੇਟ ਤਕਸੀਮ ਕੀਤੇ। ਬਹੁਤ ਸਾਰੇ ਵਿਦਆਰਥੀਆਂ ਨੇ ‘ਅੱਪ ਸਕਿੱਲ’ ਤਹਿਤ ਐਨ.ਐਸ.ਕਿਉ.ਐਫ. ਦੇ ਲੈਵਲ 5, 6 ਅਤੇ 7 ਦੇ ਲਈ ਵੀ ਪ੍ਰਮਾਣਿਤ ਹੋ ਕੇ ਬੇਲਾ ਕਾਲਜ ਦੀ ਫੂਡ ਪ੍ਰੋਸੈਸਿੰਗ ਖੇਤਰ ਵਿੱਚ ਇੱਕ ਵੱਖਰੀ ਪਛਾਣ ਬਣਾ ਦਿੱਤੀ ਹੈ। ਫੂਡ ਪ੍ਰੋਸੈਸਿੰਗ ਵਿਭਾਗ ਦੇ ਮੁਖੀ ਡਾ. ਮਮਤਾ ਅਰੋੜਾ ਨੇ ਦੱਸਿਆ ਕਿ ਜੋ ਵੀ ਵਿਦਿਆਰਥੀ ਇਹ ਵਿਸ਼ਾ ਚੁਣਦਾ ਹੈ, ਉਸਦਾ ਫੂਡ ਪ੍ਰੋਸੈਸਿੰਗ ਸੈਕਟਰ ਸਕਿੱਲ ਕਾਂਸਲ ਵੱਲੋਂ ਪ੍ਰਮਾਣਿਤ ਹੋਣਾ ਯਕੀਨੀ ਬਣਾਇਆ ਜਾਂਦਾ ਹੈ। ਸਹੀ ਹੁਨਰ ਪ੍ਰਦਾਨ ਕਰਨਾ ਅਤੇ ਸਿੱਖਿਆ ਦੀ ਭੂਮਿਕਾ ਨੂੰ ਮਾਨਤਾ ਦੇਣਾ ਹੀ ਬੇਲਾ ਕਾਲਜ ਦੇ ਟਿਕਾਊ ਵਿਕਾਸ ਏਜੰਡੇ ਚੋਂ ਹੈ। ਇਸ ਤਰ੍ਹਾਂ ਨਾਲ ਅਸੀਂ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਦੇ ਨਾਲ ਵਿਦਿਆਰਥੀਆਂ ਨੂੰ ਸੰਪੂਰਨ ਸਿੱਖਿਆ ਦੇ ਕੇ ਇਲਾਕੇ ਦੀ ਸੇਵਾ ਕਰ ਸਕਦੇ ਹਾਂ। ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਸੰਗਤ ਸਿੰਘ ਲੌਂਗੀਆ, ਸਕੱਤਰ ਸ. ਜਗਵਿੰਦਰ ਸਿੰਘ ਪੰਮੀ ਨੇ ਪੁਨਰ ਸਕਿੱਲਿਂਗ ਅਤੇ ਅਪਸਕਿੱਲਿਂਗ ਦੀਆਂ ਕੋਸ਼ਿਸ਼ਾਂ ਲਈ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ। ਇਸ ਮੌਕੇ ਬਾਇਓਟੈਕਨਾਲੋਜੀ ਅਤੇ ਫੂਡ ਪ੍ਰੋਸੈਸਿੰਗ ਵਿਭਾਗ ਦੇ ਅਧਿਆਪਕ ਅਸਿਸਟੈਂਟ ਪ੍ਰੋਫੈਸਰ ਮਨਪ੍ਰੀਤ ਕੌਰ, ਅਸਿਸਟੈਂਟ ਪ੍ਰੋਫੈਸਰ ਲਵ ਸਿੰਗਲਾ, ਅਸਿਸਟੈਂਟ ਪ੍ਰੋਫੈਸਰ ਜਸਪ੍ਰੀਤ ਕੌਰ, ਅਸਿਸਟੈਂਟ ਪ੍ਰੋਫੈਸਰ ਨਵਜੋਤ ਭਾਰਤੀ, ਅਸਿਸਟੈਂਟ ਪ੍ਰੋਫੈਸਰ ਹਰਸ਼ਿਤਾ ਸੈਣੀ, ਅਸਿਸਟੈਂਟ ਪ੍ਰੋਫੈਸਰ ਅਮਨਦੀਪ ਕੌਰ, ਅਸਿਸਟੈਂਟ ਪ੍ਰੋਫੈਸਰ ਪੱਲਵੀ ਅਤੇ ਗੁਰਵਿੰਦਰ ਕੌਰ ਸ਼ਾਮਿਲ ਸਨ।