BELA COLLEGE
BELA COLLEGE
ਬੇਲਾ ਕਾਲਜ ਵਿੱਚ ਹਫ਼ਤਾਵਰ ਨੈਸ਼ਨਲ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਸ਼ੁਰੂ
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਵਿਖੇ ਇੱਕ ਹਫਤੇ ਦਾ ਨੈਸ਼ਲਨ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਦੀ ਸ਼ੁਰੂਆਤ ਹੋਈ। ਇਸ ਦੀ ਜਾਣਕਾਰੀ ਦਿੰਦਿਆਂ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਨੇ ਸ਼ਾਹੀ ਦੱਸਿਆ ਕਿ ਇਹ ਪ੍ਰੋਗਰਾਮ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨੀਕਲ ਟੀਚਰਜ਼ ਰਿਸਰਚ ਚੰਡੀਗੜ੍ਹ ਦੁਆਰਾ ਪੂਰੇ ਭਾਰਤ ਵਿੱਚ ਆਨ-ਲਾਈਨ ਮੋਡ ਰਾਹੀਂ ਚਲਾਇਆ ਜਾ ਰਿਹਾ ਹੈ। ਪੂਰੇ ਭਾਰਤ ਵਿੱਚ 10 ਰਿਮੋਟ ਸੈਂਟਰ ਬਣੇ ਹਨ, ਜਿਹਨਾਂ ਵਿੱਚੋਂ ਬੇਲਾ ਕਾਲਜ ਇੱਕ ਹੈ ਜਿਨ੍ਹਾਂ ਵਿੱਚ ਇਹ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ। ਇਸ ਪ੍ਰੋਗਰਾਮ ਦਾ ਫਾਇਦਾ ਬੇਲਾ ਕਾਲਜ ਦੇ ਅਧਿਆਪਕਾਂ ਤੇ ਵਿਿਦਆਰਥੀਆਂ ਨੂੰ ਮਿਲੇਗਾ। ਇਸ ਦਾ ਥੀਮ “ਇਨੋਵੇਟਿਵ ਟੈਕਨੀਕ ਫਾਰ ਆਰਗੈਨਿਕ ਫਾਰਮਿੰਗ ਅਤੇ ਪਰਮਾਕਲਚਰ ਹੈ। ਇਹ ਪ੍ਰੋਗਰਾਮ 28 ਮਾਰਚ ਤੋਂ 1 ਅਪ੍ਰੈਲ ਤੱਕ ਚੱਲੇਗਾ, ਜਿਸ ਵਿੱਚ ਵੱਖ-ਵੱਖ ਮਾਹਿਰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਜੁੜਨਗੇ। ਇਸ ਪ੍ਰੋਗਰਾਮ ਦੇ ਕੋਆਰਡੀਨੇਟਰ ਡਾ. ਮਮਤਾ ਅਰੋੜਾ ਨੇ ਦੱਸਿਆ ਕਿ ਉੱਨਤ ਭਾਰਤ ਦੇ ਅਧੀਨ ਇਸ ਪ੍ਰੋਗਰਾਮ ਵਿੱਚ 400 ਦੇ ਕਰੀਬ ਅਧਿਆਪਕ ਜੁੜੇ ਹੋਏ ਹਨ। ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਡਾ. ਯੂ. ਐਨ. ਰਾਏ, ਪ੍ਰੋਫੈਸਰ ਇਨ ਡਿਪਾਰਟਮਂੈਟ ਆਫ ਰੂਰਲ ਡਿਵੈਲਪਮੈਂਟ/ਐਜੂਕੇਸ਼ਨ ਐਂਡ ਐਜੂਕੇਸ਼ਨਲ ਮੈਨਜਮੈਂਟ, ਨਿਟਰ ਦਾ ਧੰਨਵਾਦ ਕੀਤਾ। ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਮੁਖੀ ਅਤੇ ਅਧਿਆਪਕ ਸਾਹਿਬਾਨ ਹਾਜਰ ਸਨ।