BELA COLLEGE
BELA COLLEGE
ਬੇਲਾ ਕਾਲਜ ਦੇ ਐੱਮ.ਐੱਸ.ਸੀ. ਮੈਥੇਮੈਟਿਕਸ ਦਾ ਨਤੀਜਾ ਰਿਹਾ ਸ਼ਾਨਦਾਰ
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ, ਰੋਪੜ ਦੇ ਐੱਮ.ਐੱਸ.ਸੀ. ਮੈਥੇਮੈਟਿਕਸ ਦੇ ਤੀਜੇ ਸਮੈਸਟਰ ਦੇ ਵਿਦਿਆਰਥੀਆਂ ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਘੋਸ਼ਿਤ ਕੀਤੇ ਸ਼ੈਸਨ ਦਸੰਬਰ 2022 ਦੇ ਨਤੀਜਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਿਭਾਗ ਮੁਖੀ ਡਾ. ਅਣਖ ਸਿੰਘ ਨੇ ਦੱਸਿਆ ਕਿ ਬੇਲਾ ਕਾਲਜ ਦੇ ਐੱਮ.ਐੱਸ. ਸੀ. ਮੈਥੇਮੈਟਿਕਸ ਦੇ ਤੀਜੇ ਸਮੈਸਟਰ ਦੇ ਨਤੀਜਿਆਂ ਵਿੱਚ ਵਿਦਿਆਰਥਣ ਸਤਵਿੰਦਰ ਕੌਰ ਅਤੇ ਅਨੂ ਨੇ ਸਾਂਝੇ ਤੌਰ ਤੇ ਸੀ.ਜੀ.ਪੀ.ਏ. 8.80 ਅੰਕ ਹਾਸਿਲ ਕਰਕੇ ਕਾਲਜ ਵਿੱਚੋਂ ਪਹਿਲਾ ਸਥਾਨ ਹਾਸਿਲ ਕੀਤਾ। ਇਸਦੇ ਨਾਲ ਹੀ ਵਿਦਿਆਰਥਣ ਸਿਮਰਨਜੀਤ ਕੌਰ ਨੇ ਸੀ.ਜੀ.ਪੀ.ਏ. 8.60 ਅੰਕ ਅਤੇ ਜਸਵਿੰਦਰ ਕੌਰ ਨੇ ਸੀ.ਜੀ.ਪੀ.ਏ. 8.00 ਅੰਕ ਹਾਸਿਲ ਕਰਕੇ ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ। ਇਸ ਮੌਕੇ ਬੋਲਦਿਆਂ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਬੇਲਾ ਕਾਲਜ ਦੀਆਂ ਅਕਾਦਮਿਕ ਖੇਤਰ ਵਿੱਚ ਪ੍ਰਾਪਤੀਆਂ ਸਦਾ ਹੀ ਜ਼ਿਕਰਯੋਗ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਸੰਸਥਾ ਦਾ ਮਿਹਨਤੀ ਸਟਾਫ ਅਤੇ ਸ਼ਾਂਤ ਮਾਹੌਲ ਵਿਦਿਆਰਥੀਆਂ ਨੂੰ ਹਰ ਖੇਤਰ ਵਿੱਚ ਉਤਸ਼ਾਹਿਤ ਕਰਨ ਲਈ ਯਤਨਸ਼ੀਲ ਹੈ। ਇਸ ਦੇ ਨਾਲ ਹੀ ਐੱਮ.ਐੱਸ. ਸੀ. ਮੈਥੇਮੈਟਿਕਸ ਦੀਆਂ ਖੂਬੀਆਂ ਗਿਣਾਉਂਦੇ ਹੋਏ ਪ੍ਰਿੰਸੀਪਲ ਮੈਡਮ ਨੇ ਕਿਹਾ ਕਿ ਅੱਜ ਦੇ ਮੁਕਾਬਲੇ ਦੇ ਯੁੱਗ ਵਿਚ ਮੈਥੇਮੈਟਿਕਸ ਬਹੁਤ ਸਾਰੇ ਖੇਤਰਾਂ ਵਿਚ ਚੰਗੀਆਂ ਉਪਾਧੀਆਂ ਹਾਸਲ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ ਅਤੇ ਵਿਦਿਆਰਥੀ ਵਿੱਤੀ ਅਤੇ ਨਿਵੇਸ਼ ਵਿਸਲੇਸ਼ਣ, ਵਿਗਿਆਨੀ, ਅਧਿਆਪਕ/ਪ੍ਰੋਫੈਸਰ, ਸੌਫਟਵੇਅਰ ਡਿਵੈਲਪਰ/ ਇੰਜੀਨੀਅਰ ਸਮੇਤ ਨੌਕਰੀ ਦੀਆਂ ਸੰਭਾਵਨਾਵਾਂ ਦੀ ਇੱਕ ਵਿਸ਼ਾਲ ਸ਼੍ਰੇਣੀ ਵਿੱਚੋਂ ਚੋਣ ਕਰ ਸਕਦਾ ਹੈ। ਇਸ ਮੌਕੇ ਸਹਾਇਕ ਪੋ੍ਰ. ਰੁਪਿੰਦਰ ਕੌਰ, ਸਹਾਇਕ ਪੋ੍ਰ. ਕਿਰਨਦੀਪ ਕੌਰ, ਸਹਾਇਕ ਪੋ੍ਰ. ਸਪਿੰਦਰ ਕੌਰ ਅਤੇ ਸਹਾਇਕ ਪ੍ਰੋ. ਪੂਜਾ ਸੈਣੀ ਹਾਜ਼ਰ ਸਨ।