BELA COLLEGE
BELA COLLEGE
ਬੇਲਾ ਕਾਲਜ ਨੇ ਗੋਦ ਲਏ ਪਿੰਡਾਂ ਵਿੱਚ ‘ਤੰਦਰੁਸਤ ਪੰਜਾਬ’ ਦੀ ਕੀਤੀ ਸ਼ੁਰੂਆਤ
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਨੇ ‘ਉੱਨਤ ਭਾਰਤ ਅਭਿਆਨ’ ਸਕੀਮ ਅਧੀਨ ਗੋਦ ਲਏ ਪਿੰਡਾਂ ਵਿੱਚ ‘ਤੰਦਰੁਸਤ ਪੰਜਾਬ’ ਲਹਿਰ ਤਹਿਤ ਤੰਦਰੁਸਤੀ ਲਈ ਯੋਗਾ ਪ੍ਰੋਗਰਾਮ ਦੀ ਸ਼ੁਰੂਆਤ ਕਰ ਦਿੱਤੀ ਹੈ। ਇਸ ਦੀ ਜਾਣਕਾਰੀ ਦਿੰਦਿਆ ਪ੍ਰਿµਸੀਪਲ ਡਾ. ਸਤਵµਤ ਕੌਰ ਸ਼ਾਹੀ ਨੇ ਦੱਸਿਆ ਕਿ ਇਹ ਉਪਰਾਲਾ ਰਾਊਡਗਲਾਸ ਫਾਉਂਡੇਸ਼ਨ ਦੇ ਸਹਿਯੋਗ ਸਦਕਾ ਸਫਲ ਹੋ ਸਕਿਆ ਹੈ।ਰਾੳਂੂਡਗਲਾਸ ਫਾਉਂਡੇਸ਼ਨ ਪੰਜਾਬੀ ਭਾਈਚਾਰੇ ਨੂੰ ਪ੍ਰਫੂੱਲਤ ਕਰਕੇ ਲੋਕਾਂ ਦੀ ਜਿੰਦਗੀ ਨੂੰ ਖੁਸ਼ਹਾਲ ਬਣਾਉਣ ਅਤੇ ਇੱਕ ਬਿਹਤਰ ਪੰਜਾਬ ਦੀ ਉਸਾਰੀ ਦੇ ਵਾਅਦੇ ਪ੍ਰਤੀ ਵਚਨਬੱਧ ਹੈ। ਯੋਗਾ ਇੰਸਟਰਕਟਰ ਸਹਾਇਕ ਪ੍ਰੋ. ਅਮਰਜੀਤ ਸਿੰਘ ਅਤੇ ਯੋਗਾ ਗੁਰੂ ਸੁਚਿੰਤ ਕੌਰ ਸੋਢੀ ਨੇ ਬੇਲਾ ਕਾਲਜ ਦੇ ਵਿਿਦਆਰਥੀਆਂ ਸਮੇਤ ਵੱਖ-ਵੱਖ ਪਿੰਡਾਂ ਦੇ ਸਰਪੰਚਾਂ ਨਾਲ ਸਪੰਰਕ ਕਰਕੇ 3 ਮਹੀਨੇ ਦਾ ਯੋਗਾ ਜਾਗਰੂਕਤਾ ਪ੍ਰੋਗਰਾਮ ਸ਼ੁਰੂ ਕੀਤਾ ਹੈ।ਪ੍ਰੋ. ਅਮਰਜੀਤ ਸਿੰਘ ਨੇ ਦੱਸਿਆ ਇਹ ਕੈਂਪ ਗੋਦ ਲਏ ਪਿੰਡ ਜਟਾਣਾ, ਫਿਰੋਜਪੁਰ, ਭੈਰੋਂ ਮਾਜਰਾ, ਬੇਲਾ, ਬਲਰਾਮਪੁਰ ਤੋਂ ਇਲਾਵਾ ਹਫ਼ਜ਼ਾਬਾਦ ਅਤੇ ਕੋਟਲਾ ਨਿਹੰਗ ਵਿਖੇ ਲਗਾਏ ਗਏ ਹਨ।
ਇਸ ਵਧੀਆ ਸਿਹਤ ਤੇ ਤੰਦਰੁਸਤ ਪ੍ਰੋਗਰਾਮ ਵਿੱਚ ਆਮ ਜਨਤਾ ਨੇ ਵੱਧ ਚੜ ਕੇ ਹਿੱਸਾ ਲਿਆ। ਉਹਨਾਂ ਇਸ ਲਹਿਰ ਨੂੰ ਪਿੰਡਾਂ ਵਿੱਚ ਸਿਹਤ ਪ੍ਰਤੀ ਜਾਗਰੂਕ ਕਰਨ ਲਈ ਕੀਤੇ ਉਪਰਾਲਿਆਂ ਦਾ ਵੀ ਜਿਕਰ ਕੀਤਾ। ਉਹਨਾਂ ਦੱਸਿਆ ਕਿ ਕਾਲਜ ਦੇ ਵਿਿਦਆਰਥੀਆਂ ਨੂੰ ਬੇਲਾ ਕਾਲਜ ਵਿਖੇ 3 ਮਹੀਨੇ ਦੀ ਮੁਫਤ ਟ੍ਰੇਨਿੰਗ ਦਿੱਤੀ ਗਈ ਅਤੇ ਇਹਨਾਂ ਨੇ ਯੋਗਾ ਵਿੱਚ ਡਿਪਲੋਮਾ ਹਾਸਿਲ ਕੀਤਾ। ਬੇਲਾ ਕਾਲਜ ਦੁਆਰਾ ਸਿੱਖਿਅਤ ਇਹ ਵਿਿਦਆਰਥੀਆਂ ਵੱਖ-ਵੱਖ ਪਿੰਡਾਂ ਵਿੱਚ ਮੁਫਤ ਯੋਗਾ ਟ੍ਰੇਨਿੰਗ ਦੇਣਗੇ। ਕਾਲਜ ਪ੍ਰਿੰਸੀਪਲ ਡਾ. ਸਤਵµਤ ਕੌਰ ਸ਼ਾਹੀ ਕਿਹਾ ਕਿ ਬੇਲਾ ਕਾਲਜ ‘ਤੰਦਰੁਸਤ ਪੰਜਾਬ’ ਲਈ ਆਪਣਾ ਵੱਧ ਚੜ ਕੇ ਯੋਗਦਾਨ ਪਾਉਂਦਾ ਰਹੇਗਾ। ਅੰਤ ਵਿੱਚ ਉਹਨਾਂ ਨੇ ਪਿੰਡਾਂ ਦੇ ਸਰਪੰਚ ਵਿਸ਼ੇਸ਼ ਤੌਰ ਤੇ ਸ. ਲਖਵਿੰਦਰ ਸਿੰਘ ਭੂਰਾ (ਬੇਲਾ), ਸ. ਸੱਜਣ ਸਿੰਘ (ਫਿਰੋਜਪੁਰ), ਸ਼੍ਰੀਮਤੀ ਰਾਜਵਿੰਦਰ ਕੌਰ (ਭੈਰੋਂ ਮਾਜਰਾ), ਸ਼੍ਰੀਮਤੀ ਪ੍ਰਿਤਪਾਲ ਕੌਰ ( ਕੋਟਲਾ ਨਿਹੰਗ), ਸ. ਸਤਵਿੰਦਰ ਸਿੰਘ (ਬਲਰਾਮਪੁਰ) ਅਤੇ ਸ. ਦਿਆਲ ਸਿੰਘ (ਜਟਾਣਾ) ਦਾ ਧੰਨਵਾਦ ਕੀਤਾ।