BELA COLLEGE
BELA COLLEGE
ਬੇਲਾ ਕਾਲਜ ਵਿਖੇ ਮਨਾਇਆ 78ਵਾਂ ਸੁਤੰਤਰਤਾ ਦਿਹਾੜਾ
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਵਿਖੇ ਅੱਜ 78ਵਾਂ ਅਜ਼ਾਦੀ ਦਿਵਸ ਮਨਾਇਆ ਗਿਆ। ਇਸ ਮੌਕੇ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਸੰਗਤ ਸਿੰਘ ਲੌਂਗੀਆ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਭ ਤੋਂ ਪਹਿਲਾਂ ਅੇੈਨ.ਸੀ.ਸੀ. ਦੀ ਟੁਕੜੀ ਨੇ ਸਲਾਮੀ ਦਿੱਤੀ ਅਤੇ ਸ. ਲੌਂਗੀਆ ਜੀ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਇਸ ਉਪਰੰਤ ਰਾਸ਼ਟਰੀ ਗਾਣ ਹੋਇਆ। ਸ. ਲੌਂਗੀਆ ਨੇ ਆਪਣੇ ਸੰਬੋਧਨੀ ਭਾਸ਼ਣ ਵਿੱਚ ਅਜ਼ਾਦੀ ਦੇ ਸੰਘਰਸ਼, ਕ੍ਰਾਂਤੀਕਾਰੀਆਂ ਦੀਆਂ ਕੁਰਬਾਨੀਆਂ ਅਤੇ ਦੇਸ਼ ਵੰਡ ਦੇ ਸਮੇਂ ਨੂੰ ਯਾਦ ਕੀਤਾ। ਉਹਨਾਂ ਸਾਰੇ ਦੇਸ਼ ਭਗਤਾਂ ਦੇ ਯੋਗਦਾਨ ਨੂੰ ਨਤਮਸਤਕ ਹੁੰਦਿਆਂ ਕਿਹਾ ਕਿ ਉਹਨਾਂ ਦੇ ਯੋਗਦਾਨ ਸਦਕਾ ਅੱਜ ਦੇਸ਼ ਅਜ਼ਾਦੀ ਦਾ ਨਿੱਘ ਮਾਣ ਰਿਹਾ ਹੈ ਅਤੇ ਸੁਤੰਤਰਤਾ ਨਾਲ ਤੱਰਕੀ ਵੱਲ ਵੱਧ ਰਿਹਾ ਹੈ। ਉਹਨਾਂ ਸਾਰੇ ਸਟਾਫ਼ ਅਤੇ ਵਿਿਦਆਰਥੀਆਂ ਨੂੰ ਆਪਣੇ ਦੇਸ਼ ਦੇ ਗੌਰਵਮਈ ਇਤਿਹਾਸ ਨੂੰ ਸਦਾ ਚੇਤੇ ਰੱਖਣ ਦੀ ਨਸੀਹਤ ਦਿੱਤੀ ਅਤੇ ਕਿਹਾ ਕਿ ਇਹ ਦਿਨ ਸਾਡੇ ਲਈ ਗੌਰਵ ਦਾ ਪ੍ਰਤੀਕ ਹੈ। ਇਸ ਮੌਕੇ ਡਿਗਰੀ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸਭ ਨੂੰ , ਆਉਣ ਵਾਲੀ ਪੀੜ੍ਹੀ ਨੂ, ੰ ਆਪਣੇ ਦੇਸ਼ ਦੇ ਵੱਡਮੁੱਲੇ ਇਤਿਹਾਸ ਅਤੇ ਸ਼ਹਾਦਤਾਂ ਦੇ ਕੇ ਲਈ ਸੁਤੰਤਰਤਾ ਪ੍ਰਤੀ ਸੰਜੀਦਾ ਕਰਨ ਦੀ ਪੇ੍ਰਰਨਾ ਦਿੱਤੀ। ਇਸ ਮੌਕੇ ਲੈਫ. ਸ. ਪ੍ਰਿਤਪਾਲ ਸਿੰਘ ਨੇ ਸਟੇਜ ਸਕੱਤਰ ਦੀ ਭੂੁਮਿਕਾ ਨਿਭਾਈ। ਉਹਨਾਂ ਸਾਰੇ ਸਟਾਫ਼ ਅਤੇ ਵਿਿਦਆਰਥੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਡਾ. ਸੈਲੇਸ਼ ਸ਼ਰਮਾ, ਡਾਇਰੈਕਟਰ ਫਾਰਮੇਸੀ ਕਾਲਜ , ਸ. ਮੇਹਰ ਸਿੰਘ, ਪ੍ਰਿੰਸੀਪਲ ਮਹਾਰਾਣੀ ਸਤਿੰਦਰ ਕੌਰ ਸੀਨੀਅਰ ਸਕੈਡੰਰੀ ਸਕੂਲ, ਸ਼੍ਰੀਮਤੀ ਨੀਤੂ, ਪ੍ਰਿੰਸੀਪਲ ਕਿਡਜ਼ੀ ਸਕੂਲ, ਡਾ. ਮਮਤਾ ਅਰੋੜਾ ਕੁਆਰਡੀਨੇਟਰ ਆਈ.ਕਿਊ.ਏ.ਸੀ., ਪੀ. ਜੀ. ਕਾਲਜ, ਬੇਲਾ ਅਤੇ ਸਾਰੀਆਂ ਸੰਸਥਾਵਾਂ ਦਾ ਸਟਾਫ਼ ਹਾਜ਼ਰ ਸੀ।