BELA COLLEGE
BELA COLLEGE
ਬੇਲਾ ਕਾਲਜ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਨੇ ਸੱਤਵਾਂ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ।ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਇਸ ਸਾਲ਼ ਦਾ ਥੀਮ “ਯੋਗਾ ਫਾਰ ਵੈੱਲ਼ਨੇਸ” ਹੈ।ਇਸ ਮੌਕੇ ਪੀ. ਜੀ. ਕਾਲਜ, ਫਾਰਮੇਸੀ ਕਾਲਜ਼ ਦੇ ਅਧਿਆਪਕਾਂ ਅਤੇ ਵਿਿਦਆਰਥੀਆਂ ਨੇ ਯੋਗਾ ਗੁਰੂ ਮੈਡਮ ਸੁਚਿੰਤ ਕੌਰ ਸੋਢੀ ਦੀ ਦੇਖ-ਰੇਖ ਵਿਚ ਯੋਗਾ ਕੀਤਾ।ਇਸ ਪ੍ਰੋਗਰਾਮ ਦੇ ਕੋਆਡੀਨੇਟਰ ਸਹਾਇਕ ਪ੍ਰੋਫੈਸਰ ਅਮਰਜੀੱਤ ਸਿੰਘ ਨੇ ਦੱਸਿਆ ਕਿ ਲਗਭੱਗ 200 ਵਿਿਦਆਰਥੀ ਆਨ-ਲਾਇਨ ਇਸ ਪ੍ਰੋਗਰਾਮ ਨਾਲ ਜੁੜੇ ਹੋਏ ਸਨ ।ਲੈਫਟੀਨੇਂਟ ਸਹਾਇਕ ਪ੍ਰੋਫੈਸਰ ਪ੍ਰਿਤਪਾਲ ਸਿੰਘ ਨੇ ਐੱਨ. ਸੀ. ਸੀ. ਦੇ ਵਿਿਦਆਰਥੀਆਂ ਦਾ ਆਨ-ਲਾਇਨ ਕੁਇਜ਼ ਕਰਵਾਇਆ ।ਪ੍ਰਿੰਸੀਪਲ ਦਾ. ਸਤਵੰਤ ਕੌਰ ਸ਼ਾਹੀ ਵੱਲੋਂ ਸਟਾਫ ਅਤੇ ਵਿਿਦਆਰਥੀਆਂ ਨੂੰ ਅਯੂਸ਼ ਮੰਤਰਾਲੇ ਵੱਲੋਂ ਜਾਰੀ ਕੀਤੀ ਯੋਗਾ ਦਿਵਸ ਤੇ ਸਹੁੰ ਚੁਕਾਈ ਗਈ । ਅੰਤ ਵਿੱਚ ਡਾ. ਸੈਲੇਸ਼ ਸ਼ਰਮਾ ਨੇ ਸਭਨਾਂ ਦਾ ਧੰਨਵਾਦ ਕੀਤਾ ।ਇਸ ਮੌਕੇ ਦੋਨੋਂ ਸੰਸਥਾਵਾਂ ਦਾ ਸਮੁੱਚਾ ਸਟਾਫ ਹਾਜ਼ਰ ਸੀ ।