BELA COLLEGE
BELA COLLEGE
ਬੇਲਾ ਕਾਲਜ ਨੇ ਜਿੱਤੇ ਰੋਇੰਗ ਮੁਕਾਬਲਿਆਂ ਵਿੱਚ ਗੋਲਡ ਮੈਡਲ
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਦੀ ਰੋਇੰਗ ਟੀਮ ਨੇ ਅੰਤਰ ਕਾਲਜ ਰੋਇੰਗ ਮੁਕਾਬਲਿਆਂ ਵਿੱਚ ਸੁਖਨਾ ਝੀਲ ਚੰਡੀਗੜ ਵਿਖੇ ਭਾਗ ਲਿਆ ਅਤੇ ਵੱਖ-ਵੱਖ ਈਵੈਟਾਂ ਵਿੱਚ 3 ਗੋਲਡ ਮੈਡਲ ਤੇ 2 ਸਿਲਵਰ ਮੈਡਲ ਹਾਸਿਲ ਕੀਤੇ। ਇਸ ਮੌਕੇ ਤੇ ਕਾਲਜ ਪ੍ਰਿੰਸੀਪਲ ਡਾ.ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਕਾਲਜ ਦੀ ਰੋਇੰਗ ਟੀਮ ਨੇ ਪਹਿਲੀ ਵਾਰ ਇਹਨਾਂ ਮੁਕਾਬਲਿਆਂ ਵਿੱਚ ਭਾਗ ਲਿਆ, ਜਿਸ ਵਿੱਚ ਕਾਲਜ ਦੇ ਕੱੁਲ ਪੰਜ ਖਿਡਾਰੀਆਂ ਨੇ ਹਿੱਸਾ ਲਿਆ। ਕਾਲਜ ਦੀ ਖਿਡਾਰਨ ਅਮਨਦੀਪ ਕੌਰ ਨੇ ਹੈਵੀ ਵੇਟ ਵੂਮੈਨ ਸਿੰਗਲ ਸਕੱਲ ਵਿੱਚ ਗੋਲਡ ਮੈਡਲ ਹਾਸਿਲ ਕੀਤਾ। ਜਸਕਰਨ ਧਾਲੀਵਾਲ ਅਤੇ ਸੰਗਮ ਸਹਾਰਨ ਨੇ ਹੈਵੀ ਵੇਟ ਡਬਲ ਸਕੱਲ ਵਿੱਚ ਗੋਲਡ ਮੈਡਲ, ਰਿਪਨਪ੍ਰੀਤ ਸਿੰਘ, ਜਸਕਰਨ ਧਾਲੀਵਾਲ, ਗੁਰਸੇਵਕ ਸਿੰਘ, ਸੰਗਮ ਸਹਾਰਨ ਨੇ ਲਾਈਟ ਵੇਟ ਵਿੱਚ ਗੋਲਡ ਮੈਡਲ ਹਾਸਿਲ ਕੀਤੇ। ਜਸਕਰਨ ਧਾਲੀਵਾਲ ਨੇ ਲਾਈਟ ਵੇਟ ਸਿੰਗਲ ਸਕੱਲ ਵਿੱਚ ਸਿਲਵਰ, ਗੁਰਸੇਵਕ ਸਿੰਘ ਅਤੇ ਰਿਪਨਪ੍ਰੀਤ ਸਿੰਘ ਨੇ ਪੇਅਰ ਵਿੱਚ ਸਿਲਵਰ ਮੈਡਲ ਹਾਸਿਲ ਕਰਕੇ ਕਾਲਜ ਦੇ ਨਾਮ ਵੱਡੀ ਜਿੱਤ ਦਰਜ ਕਰਵਾਈ । ਖਿਡਾਰੀਆਂ ਦੇ ਕਾਲਜ ਪਹੰੁਚਣ ਤੇ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੰਗਤ ਸਿੰਘ ਲੌਂਗੀਆ, ਮੈਨੇਜਰ ਸ.ਸੁਖਵਿੰਦਰ ਸਿੰਘ ਵਿਸਕੀ, ਸਕੱਤਰ ਸ.ਜਗਵਿੰਦਰ ਸਿੰਘ, ਪਿੰ੍ਰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਅਤੇ ਸਰੀਰਕ ਸਿੱਖਿਆ ਵਿਭਾਗ ਦੇ ਸਹਾਇਕ ਪ੍ਰੋ. ਲੈਫਟੀਨੈਂਟ ਪ੍ਰਿਤਪਾਲ ਸਿੰਘ, ਸਹਾਇਕ ਪ੍ਰੋ. ਅਮਰਜੀਤ ਸਿੰਘ ਨੂੰ ਇਸ ਪ੍ਰਾਪਤੀ ਤੇ ਮੁਬਾਰਕਬਾਦ ਦਿੱਤੀ। ਇਸ ਮੌਕੇ ਡਾ.ਮਮਤਾ ਅਰੋੜਾ, ਸਹਾਇਕ ਪ੍ਰੋ. ਸੁਨੀਤਾ ਰਾਣੀ ਤੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ।