img BELA COLLEGE BELA COLLEGE

ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ

Amar Shaheed Baba Ajit Singh Jujhar Singh Memorial College

BEAL COLLEGE
Phone Number

+91 1881-263533

bg-banner
shape

College News

Campus News & Events 2023-24

List all News & Events

ਬੇਲਾ ਕਾਲਜ ਵਿਖੇ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ ਗਿਆ

ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਦੇ ਫਿਜੀਕਲ ਸਾਇੰਸਜ਼ ਵਿਭਾਗ ਵੱਲੋਂ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ ਗਿਆ।ਇਸ ਮੌਕੇ ਆਈ.ਆਈ.ਟੀ. ਰੋਪੜ ਦੇ ਡਾ. ਨੇਹਾ ਸਰਦਾਨਾ ਮੁੱਖ ਬੁਲਾਰੇ ਦੇ ਤੌਰ ਤੇ ਸ਼ਾਮਲ ਹੋਏ। ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਪ੍ਰਵਕਤਾ ਨੂੰ ਜੀ ਆਇਆਂ ਕਹਿੰਦਿਆਂ, ਰਾਸ਼ਟਰੀ ਵਿਗਿਆਨ ਦਿਵਸ ਤੇ ਸਰ ਸੀ.ਵੀ.ਰਮਨ ਵੱਲੋਂ ਕੀਤੀ ਗਈ ਖੋਜ ਬਾਰੇ ਵਿਦਆਰਥੀਆਂ ਨੂੰ ਜਾਣੂ ਕਰਵਾਇਆ ਤੇ ਨਾਲ ਹੀ ਉਹਨਾਂ ਨੇ ਰਾਸ਼ਟਰੀ ਵਿਗਿਆਨ ਦਿਵਸ ਦੇ ਥੀਮ ਤੇ ਅਧਾਰਿਤ “ਕੁਦਰਤ ਤੋਂ ਪ੍ਰੇਰਨਾ” ਸੈਮੀਨਾਰ ਸ਼ੁਰੂ ਕਰਨ ਦੀ ਪ੍ਰਵਾਨਗੀ ਦਿੱਤੀ।ਸੈਮੀਨਾਰ ਦੀ ਸ਼ੁਰੂਆਤ ਵਿੱਚ ਡਾ. ਨੇਹਾ ਸਰਦਾਨਾ ਨੇ ਆਪਣੇ ਆਲੇ-ਦੁਆਲੇ ਵਿੱਚੋਂ ਕੁਦਰਤ ਅਤੇ ਵਿਿਗਆਨ ਵਿਚਕਾਰ ਤਾਲ-ਮੇਲ ਦੀਆਂ ਉਦਾਹਰਨਾਂ ਨੂੰ ਪੇਸ਼ ਕਰਦਿਆਂ, ਵਿਦਆਰਥੀਆਂ ਨੂੰ ਵਿਗਿਆਨ ਪ੍ਰਤੀ ਉਤਸੁਕਤਾ ਵਿਖਾਉਣ ਲਈ ਪ੍ਰੇਰਿਤ ਕੀਤਾ।ਉਹਨਾਂ ਨੇ ਦੱਸਿਆ ਕਿ ਮਾਨਵੀ ਵਿਕਾਸ ਤਾਂ ਹੀ ਸੰਭਵ ਹੈ ਜੇਕਰ ਅਸੀਂ ਕੁਦਰਤ ਦੀਆਂ ਦੇਣਾਂ ਦੀ ਕਦਰ ਕਰੀਏ।ਸੈਮੀਨਾਰ ਦੇ ਅੰਤ ਵਿੱਚ ਉਹਨਾਂ ਨੇ ਵਿਦਆਰਥੀਆਂ ਨੂੰ ਕਿਤਾਬਾਂ ਦੇ ਕੇ ਉਹਨਾਂ ਦਾ ਹੌਂਸਲਾ ਵਧਾਇਆ।ਇਸ ਮੌਕੇ ਤੇ ਮਾਡਲ ਅਤੇ ਪੋਸਟਰ ਮੁਕਾਬਲੇ ਵੀ ਕਰਵਾਏ ਗਏ, ਜਿਸ ਵਿੱਚ ਬੀ.ਐੇਸ.ਸੀ. ਨਾਨ-ਮੈਡੀਕਲ, ਕੰਪਿਊਟਰ ਸਾਇੰਸ, ਬਾਇਓਟੈੱਕ, ਫੂੁਡ ਪ੍ਰੋੋਸੈਸਿੰਗ, ਬੀ.ਸੀ.ਏ, ਐੱਮ.ਐੱਸ.ਸੀ. (ਮੈਥ) ਦੇ ਵਿਿਦਆਰਥੀਆਂ ਨੇ ਭਾਗ ਲਿਆ।ਜਿਸ ਵਿੱਚ ਮਾਡਲ ਪ੍ਰਦਰਸ਼ਨੀ ਮੁਕਾਬਲੇ ਟਾਈਪ ‘ਏ’ ਵਿੱਚ ਪਹਿਲਾ ਸਥਾਨ ਮਨਪ੍ਰੀਤ ਕੌਰ, ਦੂਜਾ ਸਥਾਨ ਹਰਸ਼ਪ੍ਰੀਤ ਕੌਰ, ਤੀਜਾ ਸਥਾਨ ਰਮਨੀਤ ਕੌਰ ਨੇ ਪ੍ਰਾਪਤ ਕੀਤਾ ਅਤੇ ਟਾਈਪ ‘ਬੀ’ ਵਿੱਚ ਕੋਮਲ ਯਾਦਵ, ਕਿਰਨਦੀਪ ਕੌਰ ਅਤੇ ਕੋਮਲਪ੍ਰੀਤ ਕੌਰ ਨੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਪੋਸਟਰ ਬਣਾਉਣ ਦੇ ਮੁਕਾਬਲੇ ਵਿੱਚ ਪਹਿਲਾ ਸਥਾਨ ਕਿਰਨਦੀਪ ਕੌਰ, ਦੂਜਾ ਸਥਾਨ ਰੁਕਸਾਨਾ ਅਤੇ ਤੀਜਾ ਸਥਾਨ ਗੁਰਲੀਨ ਕੌਰ ਨੇ ਪ੍ਰਾਪਤ ਕੀਤਾ।ਅੰਤ ਵਿੱਚ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਪ੍ਰਵਕਤਾ ਦਾ ਧੰਨਵਾਦ ਕਰਦਿਆਂ ਉਹਨਾਂ ਨੂੰ ਬੂਟਾ ਭੇਂਟ ਕਰਕੇ ਸਨਮਾਨਿਤ ਕੀਤਾ। ਸੈਮੀਨਾਰ ਦੀ ਸਫਲਤਾ ਲਈ ਸਹਾਇਕ ਪੋ੍ਰ. ਪਰਮਿੰਦਰ ਕੌਰ, ਡਾ.ਦੀਪਿਕਾ, ਸਹਾਇਕ ਪੋ੍ਰ. ਨੇਹਾ ਚੌਹਾਨ, ਸਹਾਇਕ ਪੋ੍ਰ. ਸਪਨਦੀਪ ਕੌਰ, ਡਾ. ਬਲਜੀਤ ਕੌਰ, ਡਾ. ਅਣਖ ਸਿੰਘ ਵੱਲੋਂ ਅਹਿਮ ਭੂੁਮਿਕਾ ਨਿਭਾਈ ਗਈ।ਇਸ ਮੌਕੇ ਡਾ.ਮਮਤਾ ਅਰੋੜਾ, ਸਮੂਹ ਸਟਾਫ਼ ਤੇ ਵਿਦਆਰਥੀ ਹਾਜ਼ਰ ਸਨ।