img BELA COLLEGE BELA COLLEGE

ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ

Amar Shaheed Baba Ajit Singh Jujhar Singh Memorial College

BEAL COLLEGE
Phone Number

+91 1881-263533

bg-banner
shape

College News

Campus News & Events 2023-24

List all News & Events

ਬੇਲਾ ਕਾਲਜ ਦੇ ਗੋਲਡਨ ਜੁਬਲੀ ਵਰ੍ਹੇ ਦੀ ਸ਼ੁਰੂਆਤ

ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਨੇ ਅੱਜ ਆਪਣਾ 50ਵਾਂ ਸਥਾਪਨਾ ਦਿਵਸ ਮਨਾਉਂਦਿਆਂ ਗੋਲਡਨ ਜੁਬਲੀ ਵਰ੍ਹੇ ਦੀ ਸ਼ੁਰੂਆਤ ਕੀਤੀ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਥਾਪਨਾ ਦਿਵਸ ਨੂੰ ਮੁੱਖ ਰੱਖਦਿਆਂ ਮਿਤੀ 04 ਫਰਵਰੀ ਤੋਂ ਕਾਲਜ ਦੇ ਵਿਹੜੇ ਅਖੰਡ ਪਾਠ ਸਾਹਿਬ ਦੇ ਪ੍ਰਕਾਸ਼ ਕਰਵਾਏ ਗਏ ਅਤੇ ਮਿਤੀ 06 ਫਰਵਰੀ ਨੂੰ ਪਾਠ ਦੇ ਭੋਗ ਪਾਏ ਗਏ ਅਤੇ ਕਾਲਜ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਗਈ।ਇਸ ਮੌਕੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਸੰਗਤ ਸਿੰਘ ਲੌਂਗੀਆ ਨੇ ਸੰਸਥਾ ਦੇ ਸੰਸਥਾਪਕ ਐਮ.ਐਲ.ਏ.ਸ. ਗੁਰਬਚਨ ਸਿੰਘ ਅਤੇ ਉਹਨਾਂ ਸਭ ਚਿੰਤਕਾਂ ਅਤੇ ਬੁੱਧੀਜੀਵੀਆਂ ਨੂੰ ਯਾਦ ਕੀਤਾ ਜਿਨ੍ਹਾਂ ਨੇ ਇਸ ਸੰਸਥਾ ਦੀ ਸ਼ੁਰੂਆਤ ਕੀਤੀ। ਉਹਨਾਂ ਨੇ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਸਾਹਿਬ ਵਾਲਿਆਂ ਦਾ, ਉਹਨਾਂ ਵੱਲੋਂ ਪਾਏ ਗਏ ਵਿੱਤੀ ਯੋਗਦਾਨ ਲਈ ਨਮਨ ਕੀਤਾ ਅਤੇ ਸਮੂਹ ਇਲਾਕਾ ਨਿਵਾਸੀਆਂ ਅਤੇ ਸੰਸਥਾ ਦੇ ਨਾਲ ਜੁੜੇ ਹਰੇਕ ਸ਼ਖ਼ਸ ਨੂੰ ਵਧਾਈ ਦਿੱਤੀ ਅਤੇ ਸਭ ਦਾ ਇਸ ਦੀ ਤਰੱਕੀ ਵਿੱਚ ਪਾਏ ਯੋਗਦਾਨ ਲਈ ਧੰਨਵਾਦ ਵਿਅਕਤ ਕੀਤਾ। ਪ੍ਰਬੰਧਕ ਕਮੇਟੀ ਦੇ ਸਕੱਤਰ ਸ. ਜਗਵਿੰਦਰ ਸਿੰਘ ਪੰਮੀ ਨੇ ਸਭ ਨੂੰ ਇਸ ਦਿਨ ਦੀ ਮੁਬਾਰਕਬਾਦ ਦਿੱਤੀ ਅਤੇ ਯਕੀਨ ਦਿਵਾਇਆ ਕਿ ਆਉਣ ਵਾਲੇ ਸਮੇਂ ਵਿੱਚ ਬੇਲਾ ਕਾਲਜ ਹੋਰ ਵਡੇਰੀਆਂ ਪ੍ਰਾਪਤੀਆਂ ਤੱਕ ਪਹੁੰਚ ਕਰੇਗਾ। ਪ੍ਰਬੰਧਕ ਕਮੇਟੀ ਦੇ ਮੈਨੇਜਰ ਸ. ਸੁਖਵਿੰਦਰ ਸਿੰਘ ਵਿਸਕੀ ਨੇ ਜਿੱਥੇ ਇਸ ਗੋਲਡਨ ਜੁਬਲੀ ਵਰ੍ਹੇ ਦੀ ਸ਼ੁਰੂਆਤ ਦੀ ਸਭ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਸੰਸਥਾ ਉਹਨਾਂ ਮਹਾਂਪੁਰਖਾਂ ਅਤੇ ਦੂਰ-ਅੰਦੇਸ਼ੀ ਦੇ ਮਾਲਿਕ ਬੁੱਧੀਜੀਵੀਆਂ ਦੀ ਦੇਣ ਹੈ ਕਿ ਇਹ ਸੰਸਥਾ ਅੱਜ ਇਸ ਰੁਤਬੇ ਤੇ ਆ ਪਹੁੰਚੀ ਹੈ ਅਤੇ ਅਕਾਦਮਿਕ ਖੇਤਰ ਦੇ ਨਾਲ-ਨਾਲ ਸੱਭਿਆਚਾਰਕ, ਖੇਡ ਅਤੇ ਬੌਧਿਕ ਖੇਤਰ ਵਿੱਚ ਆਪਣਾ ਵੱਕਾਰ ਕਾਇਮ ਰੱਖ ਰਹੀ ਹੈ। ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਕਿਹਾ ਕਿ 50 ਵਾਂ ਸਥਾਪਨਾ ਦਿਵਸ ਆਪਣੇ ਆਪ ਵਿੱਚ ਇੱਕ ਬਹੁਤ ਅਹਿਮ ਪ੍ਰਾਪਤੀ ਹੈ ਅਤੇ ਇਸ ਮੁਬਾਰਕ ਦਿਹਾੜੇ ਨੂੰ ਮੁੱਖ ਰੱਖਦਿਆਂ ਸੰਸਥਾ ਨੇ ਇਸ ਨੂੰ ਬਹੁਤ ਉਤਸ਼ਾਹ ਅਤੇ ਹੁਲਾਸ ਨਾਲ ਮਨਾਇਆ ਹੈ।ਇਸ ਮੌਕੇ ਉਹਨਾਂ ਨੇ ਕਾਲਜ ਦੇ ਚੱਲ ਰਹੇ ਅਕਾਦਮਿਕ ਵਰ੍ਹੇ ਦੀਆਂ ਹੁਣ ਤੱਕ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਵੀ ਕੀਤਾ ਅਤੇ ਕਿਹਾ ਕਿ ਇਸ ਸੰਸਥਾ ਨੇ ਇਸ ਇਲਾਕੇ ਦੀ ਤਰੱਕੀ ਵਿੱਚ ਬੇਮਿਸਾਲ ਹਿੱਸਾ ਪਾਇਆ ਹੈ। ਇਸ ਮੌਕੇ ਲੰਗਰ ਦੀ ਸੇਵਾ ਹਮੇਸ਼ਾ ਦੀ ਤਰ੍ਹਾਂ ਸਰਦਾਰ ਗਿਆਨ ਸਿੰਘ ਅਤੇ ਉਹਨਾਂ ਦੇ ਪਰਿਵਾਰ ਵੱਲੋਂ ਕੀਤੀ ਗਈ। ਇਸ ਮੌਕੇ ਸੀਨੀਅਰ ਵਾਈਸ ਪ੍ਰਧਾਨ ਸ. ਹਰਮਿੰਦਰ ਸਿੰਘ ਸੈਣੀ, ਵਾਈਸ ਪ੍ਰਧਾਨ ਡਾ. ਭਾਗ ਸਿੰਘ ਬੋਲ਼ਾ, ਸ. ਗਿਆਨ ਸਿੰਘ ਬੇਲਾ ਮੈਂਬਰ ਪ੍ਰਬੰਧਕ ਕਮੇਟੀ, ਸ. ਗੁਰਮੇਲ ਸਿੰਘ ਮੈਂਬਰ ਪ੍ਰਬੰਧਕ ਕਮੇਟੀ, ਸ. ਗੁਰਬੀਰ ਸਿੰਘ ਬਾਲਾ ਮੈਂਬਰ ਪ੍ਰਬੰਧਕ ਕਮੇਟੀ, ਡਾ. ਰਾਜਪਾਲ ਚੌਧਰੀ, ਡਿਪਟੀ ਡਾਇਰੈਕਟਰ ਸ. ਹਰਪ੍ਰੀਤਇੰਦਰ ਸਿੰਘ,ਸ. ਕਮਲਜੀਤ ਸਿੰਘ ਲਾਡੀ, ਸ. ਗੁਲਜਾਰ ਸਿੰਘ, ਸ. ਦਿਲਬਰ ਸਿੰਘ,ਸ. ਸੁਰਿੰਦਰ ਸਿੰਘ (ਐਲ.ਆਈ.ਸੀ.), ਸਾਬਕਾ ਪ੍ਰਿੰਸੀਪਲ ਸ. ਸੁਰਮੁੱਖ ਸਿੰਘ, ਡਾ. ਬਲਜੀਤ ਸਿੰਘ, ਸ਼੍ਰੀ ਰੋਹਿਤ ਸੱਭਰਵਾਲ, ਡਾ. ਸੈਲੇਸ਼ ਸ਼ਰਮਾ ਪ੍ਰਿੰਸੀਪਲ ਫਾਰਮੇਸੀ ਕਾਲਜ, ਸ. ਮੇਹਰ ਸਿੰਘ, ਪ੍ਰਿੰਸੀਪਲ ਸ਼੍ਰੀਮਤੀ ਸੰਦੀਪ ਕੌਰ ਅਤੇ ਵਾਈਸ ਪ੍ਰਿੰਸੀਪਲ ਸ਼੍ਰੀਮਤੀ ਹਰਪ੍ਰੀਤ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੋਪੜ, ਸ. ਬਲਵਿੰਦਰ ਸਿੰਘ ਯੂ.ਐਸ.ਏ., ਓਲਡ ਸਟੂਡੈਂਟ ਐਸੋਸੀਏਸ਼ਨ ਦੇ ਨੁਮਾਇੰਦਿਆਂ, ਸਾਰੇ ਇਲਾਕਾ ਨਿਵਾਸੀਆਂ ਅਤੇ ਨੇੜਲੇ ਸਕੂਲਾਂ ਦੇ ਸਟਾਫ਼ ਅਤੇ ਵਿਦਆਰਥੀਆਂ ਨੇ ਸ਼ਿਰਕਤ ਕੀਤੀ।