BELA COLLEGE
BELA COLLEGE
ਬੇਲਾ ਕਾਲਜ਼ ਵੱਲੋਂ ‘ਲਾਸਾਨੀ ਸ਼ਹਾਦਤ’ ਨੂੰ ਸਮਰਪਿਤ ਸ਼ਹੀਦੀ ਪੰਦਰਵਾੜਾ ਮਨਾਇਆ ਗਿਆ
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਵੱਲੋਂ ਸਰਬੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਪੰਦਰਵਾੜਾ ਮਨਾਇਆ ਗਿਆ।ਇਸ ਸੰਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਸੰਸਥਾ ਦਾ ਨਾਂ ਦਸਵਂੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਲਖਤ-ਏ-ਜਿਗਰ ਵੱਡੇ ਸਾਹਿਬਜਾਦਿਆਂ ਦੇ ਨਾਮ ਤੇ ਹੈ ਅਤੇ ਇਹ ਪੂਰੀ ਸੰਸਥਾ ਹੀ ਗੁਰੂੁ ਸਾਹਿਬ ਅਤੇ ਉਹਨਾਂ ਦੇ ਪਰਿਵਾਰ ਦੀ ਸੱਚੀ ਸੱੁਚੀ ਸ਼ਹਾਦਤ ਨੂੰ ਸਮਰਪਿਤ ਹੈ।ਇਸ ਦੇ ਸੰਬੰਧ ਵਿੱਚ 10 ਦਸੰਬਰ ਤੋਂ ਕਾਲਜ ਵਿਚ ਵਿਸ਼ੇਸ਼ ਲੜੀਵਾਰ ਪ੍ਰੋਗਰਾਮਾਂ ਦੀ ਸ਼ੁਰੂਆਤ ਕੀਤੀ ਗਈ ।ਕਾਲਜ ਦੇ ਪੋਸਟ ਗੈ੍ਰਜੂਏਟ ਪੰਜਾਬੀ ਵਿਭਾਗ ਦੇ ਅਧਿਆਪਕਾਂ ਵਲੋਂ ਵੱਖੋ –ਵੱਖਰੇ ਵਿਭਾਗਾਂ ਵਿਚ ਵਿਸ਼ੇਸ਼ ਭਾਸ਼ਣ ਦਿੱਤੇ ਗਏ ਜਿਸ ਤਹਿਤ ਵਿਿਦਆਰਥੀਆਂ ਨੂੰ ਸਿੱਖ ਇਤਿਹਾਸ ਅਤੇ ਸਿੱਖ ਸ਼ਹਾਦਤਾਂ ਦੇ ਅਮੀਰ ਵਿਰਸੇ ਸੰਬੰਧੀ ਜਾਣੰੂ ਕਰਵਾਇਆ ਗਿਆ।ਵਿਿਦਆਰਥੀਆਂ ਨੂੰ ਗੁਰੂ ਸਾਹਿਬ, ਮਾਤਾ ਗੁਜਰ ਕੌਰ ਅਤੇ ਚਾਰ ਸ਼ਾਹਿਬਜਾਦਿਆਂ ਦੀ ਲਾਸਾਨੀ ਕੁਰਬਾਨੀ ਵਿਸ਼ਵ ਭਰ ਵਿੱਚ ਕਿਸ ਤਰ੍ਹਾ ਪ੍ਰੇਰਣਾ ਦੇ ਰਹੀ ਹੈ, ਉੱਤੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਇਸ ਲੜੀ ਤਹਿਤ ਵਿਿਦਆਰਥੀਆਂ ਨੂੰ ‘ਚਾਰ ਸਾਹਿਬਜ਼ਾਦੇ’ ਡਾਕੂਮੈਂਟਰੀ ਦਿਖਾਈ ਗਈ ਤਾਂ ਜੋ ਅਜੋਕੀ ਪੀੜ੍ਹੀ ਨੂੰ ਸੇਧ ਮਿਲ ਸਕੇ।ਇਸ ਸ਼ਹੀਦੀ ਸਮਾਗਮ ਚੱਲਦਿਆਂ ਵੱਖ-ਵੱਖ ਵਿਭਾਗਾਂ ਦੇ ਵਿਿਦਆਰਥੀਆਂ ਨੂੰ ‘ਦਾਸਤਾਨ-ਏ-ਸ਼ਹਾਦਤ’ ਸ਼੍ਰੀ ਚਮਕੌਰ ਸਾਹਿਬ ਦਾ ਦੌਰਾ ਕਰਵਾਇਆ ਗਿਆ ਅਤੇ ਗੁਰੂਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ।ਇਸ ਲੜੀ ਦੇ ਅਖੀਰਲੇ ਦਿਨ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਕਾਲਜ ਸਮੂਹ ਸਟਾਫ ਅਤੇ ਵਿਿਦਆਰਥੀਆਂ ਵਲੋ ਸੰਗਤੀ ਰੂਪ ਵਿਚ ਸਰਵਣ ਕਰਨ ਉੋਪਰੰਤ ਭੋਗ ਪਾਏ ਗਏ, ਜਿਸ ਵਿਚ 200 ਦੇ ਕਰੀਬ ਵਿਿਦਆਰਥੀਆਂ ਨੇ ਸ਼ਮੂਲੀਅਤ ਕੀਤੀ। ਕਾਲਜ ਪ੍ਰੰਬਧਕੀ ਕਮੇਟੀ ਦੇ ਪ੍ਰਧਾਨ ਸ. ਸੰਗਤ ਸਿੰਘ ਲੌਂਗੀਆ, ਸਕੱਤਰ ਸ. ਜਗਵਿੰਦਰ ਸਿੰਘ ਅਤੇ ਮੈਨੇਜਰ ਸ. ਸੁਖਵਿੰਦਰ ਸਿੰਘ ਵਿਸਕੀ ਨੇ ਕਿਹਾ ਕਿ ਵੱਡੇ ਸਾਹਿਬਜ਼ਾਦਿਆਂ ਦੇ ਨਾਮ ਉੱਤੇ ਬਣਿਆ ਬੇਲਾ ਕਾਲਜ ਸਮੂਹ ਸ਼ਹੀਦਾਂ ਨੂੰ ਕੋਟਿਨ-ਕੋਟਿ ਪ੍ਰਣਾਮ ਕਰਦਾ ਹੈ। ਬੇਲਾ ਕਾਲਜ ਗੁਰੂਆਂ ਦੇ ਪਵਿੱਤਰ ਸੰਦੇਸ਼ ਨੂੰ ਨੌਜਵਾਨਾਂ ਤੱਕ ਪਹੁੰਚਾਉਣ ਲਈ ਪੂਰੀ ਤਨਦੇਹੀ ਨਾਲ ਵਚਨਬੱਧ ਹੈ ਅਤੇ ਸੰਸਥਾ ਇਸ ਦਿਸ਼ਾ ਵਿੱਚ ਸਦਾ ਪਹਿਲਕਦਮੀਆਂ ਕਰਦੀ ਰਹੇਗੀ।ਇਸ ਪੰਦਰਵਾੜੇ ਨੂੰ ਮਨਾਉਣ ਵਿੱਚ ਡਾ. ਮਮਤਾ ਅਰੋੜਾ, ਸਹਾਇਕ ਪ੍ਰੋਫੈਸਰ ਸੁਨੀਤਾ ਰਾਣੀ, ਪੰਜਾਬੀ ਵਿਭਾਗ ਦੇ ਮੁਖੀ ਡਾ. ਹਰਪ੍ਰੀਤ ਕੌਰ, ਡਾ. ਸੁਰਜੀਤ ਕੌਰ, ਸਹਾਇਕ ਪ੍ਰੋਫੈਸਰ ਹਰਪ੍ਰੀਤ ਸਿੰਘ, ਸਹਾਇਕ ਪ੍ਰੋਫੈਸਰ ਜਸਪ੍ਰੀਤ ਸਿੰਘ, ਡਾ. ਤਜਿੰਦਰ ਕੌਰ ਅਤੇ ਸਮੁੱਚੇ ਸਟਾਫ ਅਤੇ ਵਿਿਦਆਰਥੀਆਂ ਦਾ ਵਿਸ਼ੇਸ਼ ਯੋਗਦਾਨ ਰਿਹਾ।