BELA COLLEGE
BELA COLLEGE
ਬੇਲਾ ਕਾਲਜ ਵਿਖੇ ਮੁਫ਼ਤ ਕੈਰੀਅਰ ਆਧਾਰਿਤ ਕੋਰਸਾਂ ਦੀ ਸ਼ੁਰੂਆਤ 15 ਅਪ੍ਰੈਲ ਤੋਂ
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਵਿਖੇ ਅੱਜ ਸੰਸਥਾ ਵਿੱਚ 15 ਅਪ੍ਰੈਲ 2024 ਤੋਂ ਸ਼ੁਰੂ ਹੋਣ ਜਾ ਰਹੇ ਇੱਕ ਮਹੀਨੇ ਦੇ ਮੁਫ਼ਤ ਕੈਰੀਅਰ ਆਧਾਰਿਤ ਕੋਰਸਾਂ ਦਾ ਰਸਮੀ ਤੌਰ ਤੇ ਐਲਾਨ ਕੀਤਾ ਗਿਆ। ਇਸ ਮੌਕੇ ਕਾਲਜ ਦੀ ਪ੍ਰਬੰਧਕ ਕਮੇਟੀ, ਪ੍ਰਿੰਸੀਪਲ ਅਤੇ ਸਟਾਫ਼ ਮੈਂਬਰਾਂ ਵੱਲੋਂ ਪੈਂਫਲੈਟ ਰਿਲੀਜ਼ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਕਿਹਾ ਕਿ ਇਹ ਕੋਰਸ ਬਾਰ੍ਹਵੀਂ ਦੇ ਵਿਦਿਆਰਥੀਆਂ ਲਈ ਹਨ। ਸੰਸਥਾ ਵੱਲੋਂ ਪਿਛਲੇ 6 ਸਾਲਾਂ ਤੋਂ ਇਹ ਕੋਰਸ ਇਲਾਕੇ ਦੀ ਸੇਵਾ ਲਈ ਵਿਦਿਆਰਥੀਆਂ ਦੇ ਖਾਲੀ ਸਮੇਂ ਦੇ ਸਦਉਪਯੋਗ ਨੂੰ ਧਿਆਨ ‘ਚ ਰੱਖਦਿਆਂ ਕਰਵਾਏ ਜਾਂਦੇ ਹਨ। ਇਸ ਵਰ੍ਹੇ ਸੰਸਥਾ ਵੱਲੋਂ ਬੇਸਿਕਸ ਆਫ਼ ਕੰਪਿਊਟਰ ਐਂਡ ਇੰਟਰਨੈੱਟ ਐਪਲੀਕੇਸ਼ਨ, ਸਪੋਕਨ ਇੰਗਲਿਸ਼ ਐਂਡ ਪਰਸਨੈਲਿਟੀ ਡਿਵੈਲਪਮੈਂਟ, ਲੀਡਰਸ਼ਿਪ ਡਿਵੈਲਪਮੈਂਟ ਪੋ੍ਰਗਰਾਮ, ਬੇਸਿਕਸ ਆਫ਼ ਫ਼ੂਡ ਪੋ੍ਰਸੈਸਿੰਗ ਅਤੇ ਬਿਊਟੀਸ਼ੀਅਨ ਕੋਰਸ ਕਰਵਾਏ ਜਾਣੇ ਹਨ। ਇਹ ਸਾਰੇ ਕੋਰਸ ਮੁਕੰਮਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਜਾਣਗੇ। ਇਸ ਮੌਕੇ ਬੋਲਦਿਆਂ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਸੰਗਤ ਸਿੰਘ ਲੌਂਗੀਆ ਨੇ ਕਿਹਾ ਕਿ ਇਹ ਮੁਫ਼ਤ ਕੋਰਸ ਅਜੋਕੇ ਸਮੇਂ ਦੀਆਂ ਲੋੜਾਂ ਅਨੁਸਾਰ ਹਨ ਅਤੇ ਕਿੱਤਾਮੁਖੀ ਹਨ।ਪ੍ਰਬੰਧਕ ਕਮੇਟੀ ਦੇ ਸਕੱਤਰ ਸ. ਜਗਵਿੰਦਰ ਸਿੰਘ ਪੰਮੀ ਨੇ ਕਿਹਾ ਕਿ ਕਾਲਜ ਵਿੱਚ ਹਰ ਵਰ੍ਹੇ ਅਨੇਕਾਂ ਵਿਦਿਆਰਥੀ ਇਹਨਾਂ ਕੋਰਸਾਂ ਲਈ ਆਉਂਦੇ ਹਨ ਅਤੇ ਉਹਨਾਂ ਦੀਆਂ ਲੋੜਾਂ ਅਨੁਸਾਰ ਹੀ ਇਸ ਵਰ੍ਹੇ ਦੋ ਨਵੇਂ ਕੋਰਸ ਜੋੜੇ ਗਏ ਹਨ। ਇਸ ਉਪਰਾਲੇ ਸੰਬੰਧੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਪ੍ਰਬੰਧਕ ਕਮੇਟੀ ਦੇ ਮੈਨੇਜਰ ਸ. ਸੁਖਵਿੰਦਰ ਸਿੰਘ ਵਿਸਕੀ ਨੇ ਕਿਹਾ ਕਿ ਕਾਲਜ ਪ੍ਰਬੰਧਕ ਕਮੇਟੀ ਇਲਾਕੇ ਦੀ ਸੇਵਾ ਲਈ ਵਚਨਬੱਧ ਹੈ ਅਤੇ ਇਲਾਕੇ ਦੇ ਸਮੂਹ ਬਾਰ੍ਹਵੀਂ ਦੇ ਪੇਪਰ ਦੇ ਚੁੱਕੇ ਵਿਦਿਆਰਥੀਆਂ ਨੂੰ ਇਹ ਕੋਰਸ ਕਰਨੇ ਚਾਹੀਦੇ ਹਨ। ਇਹਨਾਂ ਕੋਰਸਾਂ ਅਤੇ ਰਜ਼ਿਸਟ੍ਰੇਸ਼ਨ ਸੰਬੰਧੀ ਪੂਰਨ ਜਾਣਕਾਰੀ ਕਾਲਜ ਵੈੱਬਸਾਈਟ ਤੇ ਉਪਲਬੱਧ ਹੈ। ਇੱਥੇ ਵਰਨਣਯੋਗ ਹੈ ਕਿ ਪੋਸਟ ਗ੍ਰੈਜੂਏਟ ਕਾਲਜ ਬੇਲਾ ਵਿੱਦਿਅਕ ਖੇਤਰ ਵਿੱਚ ਨਾਮਵਰ ਸੰਸਥਾ ਹੈ ਜਿੱਥੇ ਬੀ.ਏ, ਬੀ.ਕਾਮ, ਬੀ.ਸੀ.ਏ, ਬੀ.ਬੀ.ਏ, ਬੀ.ਐੱਸ.ਸੀ (ਨਾਨ-ਮੈਡੀਕਲ, ਕੰਪਿਊਟਰ ਸਾਇੰਸਜ਼ ਅਤੇ ਬਾਇਓਟੈੱਕਨਾਲੋਜ਼ੀ), ਐੱਮ.ਕਾਮ, ਐੱਮ.ਏ. (ਪੰਜਾਬੀ) ਅਤੇ ਐੱਮ.ਐੱਸ.ਸੀ. (ਮੈਥ, ਬਾਇਓਟੈੱਕਨਾਲੋਜ਼ੀ, ਫ਼ੂਡ ਪੋ੍ਰਸੈਸਿੰਗ ਅਤੇ ਆਈ.ਟੀ.) ਦੇ ਨਾਲ-ਨਾਲ ਪੋਸਟ ਗੈ੍ਰਜੂਏਟ ਡਿਪਲੋਮਾ ਕੋਰਸ ਇਨ ਕੰਪਿਊਟਰ ਐਪਲੀਕੇਸ਼ਨ ਅਤੇ ਜਰਨਲਿਜ਼ਮ ਉਪਲਬੱਧ ਹਨ। ਇਸ ਦੇ ਨਾਲ ਹੀ ਸੰਸਥਾ ਵਿੱਚ ਕਈ ਬੀ.ਵਾੱਕ ਕੋਰਸ ਜਿਵੇਂ ਕਿ ਫ਼ੂਡ ਪੋ੍ਰਸੈਸਿੰਗ, ਰੀਨਿਊਏਬਲ ਐਨਰਜ਼ੀ ਟੈੱਕਨਾਲੋਜ਼ੀ, ਮੈਨਜਮੈਂਟ ਐਂਡ ਟੈੱਕਨਾਲੋਜ਼ੀ ਆਦਿ ਉਪਲਬੱਧ ਹਨ। ਇਸ ਮੌਕੇ ਡਾ. ਮਮਤਾ ਅਰੋੜਾ, ਪੋ੍ਰ. ਸੁਨੀਤਾ ਰਾਣੀ, ਸਾਰੇ ਪੋ੍ਰਗਰਾਮ ਕਨਵੀਨਰ ਅਤੇ ਸਟਾਫ਼ ਹਾਜ਼ਰ ਸਨ।