BELA COLLEGE
BELA COLLEGE
ਬੇਲਾ ਕਾਲਜ ਵਿਖੇ ਸੱਤ ਰੋਜਾ ਐਨ. ਐਸ. ਐਸ. ਕੈਂਪ ਸ਼ੁਰੂ ਏ. ਡੀ. ਸੀ. (ਜਨਰਲ) ਹਰਜੋਤ ਕੌਰ ਨੇ ਕੀਤਾ ਉਦਘਾਟਨ
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਵਿਖੇ ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪ੍ਰਵਾਨਿਤ ਸੱਤ ਰੋਜਾ ਐਨ.ਐਸ.ਐਸ ਕੈਂਪ ਦੀ ਸ਼ੁਰੂਆਤ ਹੋਈ। ਇਸ ਮੌਕੇ ਹਰਜੋਤ ਕੌਰ ਐਡੀਸ਼ਨਲ ਜਿਲਾ੍ਹ ਕਮਿਸ਼ਨਰ (ਜਨਰਲ) ਰੂਪਨਗਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਉਹਨਾਂ ਐਨ. ਐਸ. ਐਸ. ਵਲੰਟੀਅਰਾਂ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਰਾਸ਼ਟਰੀ ਸੇਵਾ ਸਕੀਮਾਂ ਦਾ ਹਿੱਸਾ ਬਣਨਾ ਹਰੇਕ ਵਿਿਦਆਰਥੀ ਲਈ ਮਾਣ ਵਾਲ਼ੀ ਗੱਲ ਹੈ ਕਿਉਂਕਿ ਇਹ ਸੇਵਾ ਸਮਰਪਣ ਅਤੇ ਵਿਸ਼ਵਾਸ਼ ਦੀ ਭਾਵਨਾ ਪੈਦਾ ਕਰਦੀ ਹੈ। ਉਹਨਾਂ ਭਾਗੀਦਾਰਾਂ ਨੂੰ ਵਧਾਈ ਦਿੱਤੀ ਅਤੇ ਸਮਾਜ ਸੇਵਾ ਵਿੱਚ ਬਣਦਾ ਯੋਗਦਾਨ ਪਾਉਣ ਲਈ ਪ੍ਰੇਰਿਆ। ਇਸ ਮੌਕੇ ਬੋਲਦਿਆਂ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਕਾਲਜ ਵਿੱਚ ਐਨ.ਐਸ.ਐਸ ਦੇ ਦੋ ਯੂਨਿਟ ਹਨ। ਉਹਨਾਂ ਦੱਸਿਆਂ ਕਿ ਇਸ ਵਰੇ ਦੇ ਕੈਂਪ ਦਾ ਥੀਮ “ਵਿਜ਼ਨ ਕਲੀਨ” ਹੈ ਜਿਸ ਤਹਿਤ ਵਿਿਦਆਰਥੀਆਂ ਨੂੰ ਚੌਗਿਰਦੇ ਦੀ, ਖੁਦ ਦੀ ਸਿਹਤ ਦੀ ਅਤੇ ਅਪਣੇ ਵਿਚਾਰਾਂ ਦੀ ਸਵੱਛਤਾ ਤੇ ਧਿਆਨ ਦੇਣ ਲਈ ਪ੍ਰੇਰਿਆ ਜਾਵੇਗਾ। ਇਹਨਾਂ ਸੱਤ ਦਿਨਾਂ ਦੌਰਾਨ ਵਲੰਟੀਅਰਾਂ ਨੂੰ ਸਮਾਜ ਸੇਵਾ, ਸਾਹਿਿਤਕ ਕਲਾ ਦੇ ਗੁਣ, ਨਸ਼ਿਆਂ ਦੇ ਖਿਲਾਫ ਰੈਲੀ, ਸਖਸ਼ੀਅਤ ਉਸਾਰੀ ਤੇ ਵਰਕਸ਼ਆਪ, ਯੋਗਾ ਸੈਮੀਨਾਰ, ਮਾਨਸਿਕ ਸਿਹਤ ਅਤੇ ਸੱਭਿਆਚਾਰਕ ਗਤੀਵਿਧੀਆਂ ਆਦਿ ਕਰਵਾਈਆਂ ਜਾਣਗੀਆਂ। ਉਹਨਾਂ ਕਿਹਾ ਕਿ ਐਨ.ਐਸ.ਐਸ. ਵਿਿਦਆਰਥੀਆਂ ਲਈ ਨਿਸ਼ਕਾਮ ਸੇਵਾ ਭਾਵਨਾ ਸਿੱਖਣ ਦਾ ਵਧੀਆ ਮੰਚ ਹੈ। ਕੈਂਪ ਦੇ ਪਹਿਲੇ ਦਿਨ ਵਿਿਦਆਰਥੀਆਂ ਨੇ ਕਾਲਜ ਕੈਂਪਸ ਦੇ ਖੇਡ ਮੈਦਾਨ ਦੀ ਸਫਾਈ ਕੀਤੀ। ਇਸ ਸੱਤ ਰੋਜਾ ਕੈਂਪ ਵਿੱਚ ਕਾਲਜ ਦੇ 100 ਦੇ ਕਰੀਬ ਐਨ.ਐਸ.ਐਸ. ਵਲੰਟੀਅਰ ਹਿੱਸਾ ਲੈ ਰਹੇ ਹਨ। ਇਹ ਸੱਤ ਰੋਜਾ ਕੈਂਪ ਕਾਲਜ ਦੇ ਐਨ.ਐਸ.ਐਸ. ਕੋਆਰਡੀਨੇਟਰ ਸਹਾਇਕ ਪੋ੍ਰ. ਸੁਨੀਤਾ ਰਾਣੀ ਅਤੇ ਸਹਾਇਕ ਪੋ੍ਰ. ਅਮਰਜੀਤ ਸਿੰਘ ਦੀ ਅਗਵਾਈ ਅਧੀਨ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਡਾ. ਮਮਤਾ ਅਰੋੜਾ, ਸਮੂਹ ਵਿਭਾਗਾਂ ਦੇ ਮੁਖੀ ਸਾਹਿਬਾਨ, ਡਾ. ਤਜਿੰਦਰ ਕੌਰ, ਲੈਫਟੀਨੈਂਟ ਪ੍ਰਿਤਪਾਲ ਸਿੰਘ, ਸਹਾਇਕ ਪੋ੍ਰ.ਰਵੀਨਾ ਸੈਣੀ, ਸਹਾਇਕ ਪੋ੍ਰ.ਰੁਪਿੰਦਰ ਕੌਰ, ਸਹਾਇਕ ਪੋ੍ਰ. ਸਪਿੰਦਰ ਕੌਰ ਹਾਜਰ ਸਨ।