BELA COLLEGE
BELA COLLEGE
ਬੇਲਾ ਕਾਲਜ ਦੇ ਬਾਇਓਟੈਕਨੋਲਜੀ ਅਤੇ ਫੂਡ ਪ੍ਰੋਸੈਸਿੰਗ ਵਿਭਾਗ ਨੇ ਕਰਵਾਇਆ ਵਿੱਦਿਅਕ ਦੌਰਾ
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰਿਅਲ ਕਾਲਜ ਬੇਲਾ ਦੇ ਬਾਇਓਟੈਕਨੋਲਜੀ ਅਤੇ ਫੂਡ ਪ੍ਰੋਸੈਸਿੰਗ ਵਿਭਾਗ ਦੇ ਵਿਿਦਆਰਥੀਆਂ ਨੇੇ ਵਿੱਦਿਅਕ ਟੂਰ ਦੇ ਤਹਿਤ ਕੁਰੂਕਸ਼ੇਤਰ ਦੇ ਕਲਪਨਾ ਚਾਵਲਾ ਪਲੇਨਟੇਰੀਅਮ, ਪੈਨੋਰਮਾ ਵਿਿਗਆਨ ਕੇਂਦਰ ਅਤੇ ਕ੍ਰਿਸ਼ਨਾ ਮਿਊਜ਼ੀਅਮ ਦਾ ਦੌਰਾ ਕੀਤਾ। ਇਸ ਇੱਕ ਦਿਨਾਂ ਟੂਰ ਵਿੱਚ ਵਿਭਾਗ ਦੇ 38 ਦੇ ਕਰੀਬ ਵਿਦਿਆਰਥੀਆਂ ਨੇ ਸ਼ਮੂਲੀਅਨ ਕੀਤੀ। ਇਸ ਮੌਕੇ ਵਿੱਦਿਅਕ ਦੌਰਿਆਂ ਦੀ ਮਹੱਤਤਾ ਸੰਬੰਧੀ ਜਾਣਕਾਰੀ ਦਿੰਦਿਆਂ ਕਾਲਜ ਦੇ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਜੀ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਤਜਰਬੇ ਆਧਾਰਿਤ ਸਿੱਖਿਆ ਨੂੰ ਸਮਝਣ ਲਈ ਵਿੱਦਿਅਕ ਦੌਰੇ ਬੇਸ਼ੁਮਾਰ ਮੌਕੇ ਪ੍ਰਦਾਨ ਕਰਦੇ ਹਨ। ੳਨ੍ਹਾਂ ਨੇ ਦੱਸਿਆ ਕਿ ਬੇਲਾ ਕਾਲਜ ਦੇ ਹਰ ਵਿਭਾਗ ਵੱਲੋਂ ਹਰ ਵਰੇ ਵਿੱਦਿਅਕ ਦੌਰਾ ਵਿਸ਼ੇ ਆਧਾਰਿਤ ਲੋੜ੍ਹਾਂ ਨੂੰ ਧਿਆਨ ਦੇ ਕੇ ਰੱਖਿਆ ਜਾਂਦਾ ਹੈ। ਇਸ ਮੌਕੇ ਵਿਭਾਗ ਦੇ ਮੁਖੀ ਡਾ.ਮਮਤਾ ਅਰੋੜਾ ਨੇ ਦੱਸਿਆ ਕਿ ਇਹ ਯਾਤਰਾਵਾਂ ਵਿਦਿਆਰਥੀਆਂ ਨੂੰ ਅਸਲ ਜੀਵਨ ਦੀਆਂ ਸਥਿਤੀਆਂ ਤੋ ਜਾਣੂ ਕਰਵਾਉਂਦੀਆਂ ਹਨ ਅਤੇ ਉਹਨਾਂ ਨੂੰ ਅਲੋਚਨਾਤਮਕ ਸੋਚ ਤੇ ਹੁਨਰ ਪ੍ਰਦਾਨ ਕਰਦੀਆਂ ਹਨ। ਇਸ ਦੌੋਰਾਨ ਵਿਦਿਆਰਥੀਆਂ ਨੂੰ ਇਨ੍ਹਾਂ ਥਾਵਾਂ ਦੇ ਇਤਿਹਾਸ,ਅਧਿਆਤਮਕ ਮਹੱਤਵ, ਕੁਦਰਤੀ ਚੌਗਿਰਦੇ ਅਤੇ ਵਿਿਗਆਨ ਦੇ ਅਦਭੁਤ ਪਹਿਲੂਆਂ ਬਾਰੇ ਜਾਣਕਾਰੀ ਮਿਲੀ। ਇਸ ਮੌਕੇ ਬਾਇਓਟੈਕਨੋਲਜੀ ਤੇ ਫੂਡ ਪ੍ਰਸੈਸਿੰਗ ਵਿਭਾਗ ਦੇ ਅਧਿਆਪਕ ਪ੍ਰੋ.ਮਨਪ੍ਰੀਤ ਕੌਰ, ਪ੍ਰੋ. ਜਸਪ੍ਰੀਤ ਕੌਰ, ਪ੍ਰੋ. ਨਵਜੋਤ ਭਾਰਤੀ, ਪ੍ਰੋ.ਹਰਸ਼ਿਤਾ, ਪ੍ਰੋ. ਗੁਰਵਿੰਦਰ ਕੌਰ, ਪ੍ਰੋ. ਗੁਰਪ੍ਰੀਤ ਕੌਰ, ਡਾ.ਬਿਨੈਪ੍ਰੀਤ ਕੌਰ, ਡਾ.ਰੀਮਾ ਦੇਵੀ, ਲੈਬ ਅਮਨਦੀਪ ਸਿੰਘ ਅਤੇ ਸਰਬਜੀਤ ਕੌਰ ਮੌਜੂਦ ਸਨ।