img BELA COLLEGE BELA COLLEGE

ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ

Amar Shaheed Baba Ajit Singh Jujhar Singh Memorial College

BEAL COLLEGE
Phone Number

+91 1881-263533

bg-banner
shape

College News

Campus News & Events 2023

List all News & Events

ਬੇਲਾ ਕਾਲਜ ਦੇ 49ਵੇਂ ਸਲਾਨਾ ਖੇਡ ਮੇਲੇ ਤੇ ਰਾਸ਼ਟਰੀ ਅਤੇ ਯੂਨੀਵਰਸਿਟੀ ਪੱਧਰ ਦੇ ਖਿਡਾਰੀ ਸਨਮਾਨਿਤ

ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਵਿਖੇ ਕਾਲਜ ਦੀ 49ਵੀਂ ਸਲਾਨਾ ਅਥਲੈਟਿਕ ਮੀਟ ਕਰਵਾਈ ਗਈ।ਇਸ ਅਥਲੈਟਿਕ ਮੀਟ ਵਿੱਚ ਕਾਲਜ ਪ੍ਰੰਬਧਕ ਕਮੇਟੀ ਦੇ ਮੈਨੇਜਰ ਸ. ਸੁਖਵਿੰਦਰ ਸਿੰਘ ਵਿਸਕੀ ਨੇ ਮੁੱਖ-ਮਹਿਮਾਨ ਵੱਜੋਂ ਸ਼ਿਰਕਤ ਕਰਦਿਆਂ ਆਪਣੇ ਕਰ-ਕਮਲਾਂ ਨਾਲ ਸਮਾਗਮ ਦਾ ਉਦਘਾਟਨ ਕੀਤਾ। ਵਿਦਿਆਰਥੀਆਂ ਨੂੰ ਸੰਬੋਧਿਤ ਹੰੁਦਿਆਂ ਉਹਨਾਂ ਆਖਿਆ ਕਿ ਖੇਡਾਂ ਅੱਜ ਦੇ ਮਨੁੱਖ ਲਈ ਬਹੁਤ ਜ਼ਰੂਰੀ ਹਨ ਕਿਉਂਕਿ ਜਿਸ ਤਰੀਕੇ ਨਾਲ ਮਨੱੁਖੀ ਜੀਵਨ ਦੀ ਗਤੀ ਹੈ, ਉਸ ਵਿੱਚ ਖੇਡਾਂ ਸਭ ਨੂੰ ਤੰਦਰੁਸਤ ਤੇ ਨਿਰੋਗ ਰਹਿਣ ਵਿੱਚ ਸਹੀ ਸਿੱਧ ਹੋ ਸਕਦੀਆਂ ਹਨ।ਉਹਨਾਂ ਕਾਲਜ ਦੇ ਨੈਸ਼ਨਲ, ਸਟੇਟ ਅਤੇ ਯੂਨੀਵਰਸਿਟੀ ਪੱਧਰ ਤੇ ਮੱਲਾਂ ਮਾਰਨ ਵਾਲੇ ਸ਼ੂਟਿੰਗ, ਕੁਸ਼ਤੀ, ਹਾਕੀ, ਰੋਇੰਗ ਅਤੇ ਗੱਤਕਾ ਦੇ ਖਿਡਾਰੀਆਂ ਨੂੰ ਕਾਲਜ ਵੱਲੋਂ ਬਲੇਜ਼ਰ ਦੇ ਕੇ ਸਨਮਾਨਿਤ ਕੀਤਾ ਅਤੇ ਖਿਡਾਰੀਆਂ ਨੂੰ ਹਰ ਸੰਭਵ ਟੇ੍ਰਨਿੰਗ ਅਤੇ ਸਹਾਇਤਾ ਦਾ ਭਰੋਸਾ ਦਿੱਤਾ। ਇਸ ਮੌਕੇ ਵਿਸਤ੍ਰਿਤ ਜਾਣਕਾਰੀ ਦਿੰਦਿਆਂ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਸਲਾਨਾ ਖੇਡ ਸਮਾਗਮ ਕਾਲਜ ਦੀਆਂ ਪ੍ਰਮੁੱਖ ਗਤੀਵਿਧੀਆਂ ਵਿੱਚ ਸ਼ੁਮਾਰ ਹੁੰਦਾ ਹੈ। ਖੇਡਾਂ ਨਾਲ ਵਿਦਿਆਰਥੀਆਂ ਨੂੰ ਆਪਣੇ ਖੇਡ ਹੁਨਰ ਨੂੰ ਪਛਾਨਣ ਅਤੇ ਆਪਣੀ ਖੇਡ ਭਾਵਨਾ ਨੂੰ ਵਿਕਸਿਤ ਕਰਨ ਦਾ ਮੌਕਾ ਮਿਲਦਾ ਹੈ। ਦੁਪਹਿਰ ਦੇ ਸਮੇਂ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਸੰਗਤ ਸਿੰਘ ਲੌਂਗੀਆ ਨੇ ਵਿਦਿਆਰਥੀਆਂ ਦੇ ਨਾਮ ਆਪਣੇ ਸੰਦੇਸ਼ ਵਿੱਚ ਕਿਹਾ ਕਿ ਖੇਡਾਂ ਵਿੱਚ ਅਭਿਆਸ ਦੀ ਅਤਿ ਜ਼ਰੂਰੀ ਲੋੜ ਹੈ ਕਿਉਂਕਿ ਅਭਿਆਸ ਹੀ ਖਿਡਾਰੀਆਂ ਦੇ ਜੁੱਸੇ ਅਤੇੇ ਦਿਮਾਗ ਵਿੱਚ ਸਮਰੱਥਾ ਭਰਦਾ ਹੈ।ਖੇਡ ਸਮਾਗਮ ਵਿੱਚ ਪ੍ਰਬੰਧਕ ਕਮੇਟੀ ਦੇ ਸਕੱਤਰ ਸ. ਜਸਵਿੰਦਰ ਸਿੰਘ ਪੰਮੀ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਖੇਡਾਂ ਸਰੀਰਕ ਵਿਕਾਸ ਲਈ ਜ਼ਰੂਰੀ ਹਨ ਅਤੇ ਜ਼ਿੰਦਗੀ ਵਿੱਚ ਮਾਨਵੀ ਜੀਵਨ ਲਈ ਉਸਾਰੂ ਆਧਾਰ ਸਿੱਧ ਹੋ ਸਕਦੀਆਂ ਹਨ।ਇਸ ਮੌਕੇ ਹੋਈਆਂ ਖੇਡ ਗਤੀਵਿਧੀਆਂ ਤੇ ਚਾਨਣਾ ਪਾਉਂਦਿਆਂ ਸਰੀਰਕ ਸਿੱਖਿਆ ਵਿਭਾਗ ਦੇ ਮੁੱਖੀ ਲੈਫ.ਸ. ਪ੍ਰਿਤਪਾਲ ਸਿੰਘ ਅਤੇ ਸਹਾਇਕ ਪ੍ਰੋ. ਅਮਰਜੀਤ ਸਿੰਘ ਨੇ ਦੱਸਿਆ ਕਿ 9 ਮਾਰਚ ਨੂੰ ਹੋਈਆਂ ਦੌੜਾਂ ਵਿੱਚ 800 ਮੀਟਰ ਦੌੜ (ਲੜਕਿਆਂ) ਵਿੱਚ ਜਗਵਿੰਦਰ ਸਿੰਘ ਨੇ ਪਹਿਲਾ, ਅਰਸ਼ਦੀਪ ਸਿੰਘ ਨੇ ਦੂਜਾ ਅਤੇ ਜਸ਼ਨਪ੍ਰੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਹਨਾਂ ਦੌੜਾਂ ਵਿੱਚ ਲੜਕੀਆਂ ਵਿੱਚ ਬਨਬਪ੍ਰੀਤ ਕੌਰ, ਅਮਨਪ੍ਰੀਤ ਕੌਰ ਅਤੇ ਗੁਰਪ੍ਰੀਤ ਕੌਰ ਨੇ ਕ੍ਰਮਵਾਰ ਪਹਿਲਾ ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ।1600 ਮੀਟਰ ਦੌੜ (ਲੜਕਿਆਂ ਵਿੱਚ) ਰੋਹਿਤ, ਜਗਵਿੰਦਰਸਿੰਘ ਅਤੇ ਅਰਸ਼ਦੀਪ ਸਿੰਘ ਅਤੇ (ਲੜਕੀਆਂ ਵਿੱਚ) ਅਮਨਪ੍ਰੀਤ ਕੌਰ, ਪ੍ਰਤਿਮਾ ਚੌਹਾਨ ਅਤੇ ਰੂਬਲਪ੍ਰੀਤ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ।400 ਮੀਟਰ ਦੌੜ (ਲੜਕਿਆਂ) ਵਿੱਚ ਮਨਜੀਤ ਸਿੰਘ, ਮਨਪ੍ਰੀਤ ਸਿੰਘ, ਅਤੇ ਰੋਹਿਤ ਨੇ ਪਹਿਲੇ, ਦੂਜੇ ਤੇ ਤੀਜੇ ਸਥਾਨਾਂ ਤੇ ਕਬਜਾ ਕੀਤਾ ਅਤੇ ਇਸ ਦੇ ਨਾਲ ਹੀ ਲੜਕੀਆਂ ਵਿੱਚ ਕੋਮਲਪ੍ਰੀਤ ਕੌਰ, ਪੂਜਾ ਰਾਣੀ ਅਤੇ ਹਰਪ੍ਰੀਤ ਕੌਰ ਨੇ ਪਹਿਲੇ, ਦੂਜੇ ਅਤੇ ਤੀਜੇ ਸਥਾਨ ਆਪਣੇ ਨਾਮ ਦਰਜ ਕੀਤੇ। 200 ਮੀਟਰ ਦੌੜ ਵਿੱਚ ਲੜਕਿਆਂ ਵਿੱਚ ਮਨਜੀਤ ਸਿੰਘ, ਜਗਵਿੰਦਰ ਸਿੰਘ ਅਤੇ ਰੋਹਿਤ ਅਤੇ ਲੜਕੀਆਂ ਵਿੱਚ ਹਰਪ੍ਰੀਤ ਕੌਰ, ਮੁਸਕਾਨਪ੍ਰੀਤ ਕੌਰ ਅਤੇ ਪ੍ਰਤਿਮਾ ਚੌਹਾਨ ਨੇ ਪਹਿਲੇ, ਦੂਜੇ ਅਤੇ ਤੀਜੇ ਸਥਾਨਾਂ ਤੇ ਆਪਣੇ ਦਾਅਵੇਦਾਰੀ ਰੱਖੀ।100 ਮੀਟਰ ਦੌੜਾਂ ਵਿੱਚ ਲੜਕਿਆਂ ਵਿੱਚ ਜਗਵਿੰਦਰ ਸਿੰਘ ਪਹਿਲੇ, ਮਨਜੀਤ ਸਿੰਘ ਦੂਜੇ ਅਤੇ ਮਨਵੀਰ ਸਿੰਘ ਤੀਜੇ ਸਥਾਨ ਤੇ ਰਹੇ। ਇਸ ਦੇ ਨਾਲ ਹੀ ਲੜਕੀਆਂ ਵਿੱਚ ਜੀਵਨਜੋਤ ਕੌਰ ਪਹਿਲੇ, ਪ੍ਰਤਿਮਾ ਚੌਹਾਨ ਦੂਜੇ ਅਤੇ ਪੂਜਾ ਰਾਣੀ ਤੀਜੇ ਸਥਾਨ ਤੇ ਜੇਤੂ ਰਹੀਆਂ। ਇਸ ਉਪਰੰਤ ਮਿਤੀ 10 ਮਾਰਚ ਨੂੰ ਕਰਵਾਈਆਂ ਖੇਡਾਂ ਲੌਂਗ ਜੰਪ (ਲੜਕਿਆਂ) ਵਿੱਚ ਜਗਵਿੰਦਰ ਸਿੰਘ, ਗੁਰਵਿੰਦਰ ਸਿੰਘ ਅਤੇ ਕਰਨਵੀਰ ਸਿੰਘ ਅਤੇ ਲੜਕੀਆਂ ਵਿੱਚ ਕੋਮਲਪ੍ਰੀਤ ਕੌਰ, ਜੀਵਨਜੋਤ ਕੌਰ ਅਤੇ ਬਨਬਪ੍ਰੀਤ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਆਪਣੇ ਨਾਮ ਕੀਤ।ਟ੍ਰਿਪਲ ਜੰਪ ਵਿੱਚ ਜਗਵਿੰਦਰ ਸਿੰਘ, ਰਵਿੰਦਰ ਸਿੰਘ ਤੇ ਗਗਨਦੀਪ ਸਿੰਘ ਜੇਤੂ ਰਹੇ ਅਤੇ ਲੜਕੀਆਂ ਵਿੱਚ ਕੋਮਲਪ੍ਰੀਤ ਕੌਰ, ਪ੍ਰਤਿਮਾ ਚੌਹਾਨ ਅਤੇ ਅਮਨਪ੍ਰੀਤ ਕੌਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲੇ ਤਿੰਨ ਸਥਾਨਾਂ ਤੇ ਜਿੱਤਾਂ ਦਰਜ ਕੀਤੀਆਂ।ਇਸ ਦੇ ਨਾਲ਼ ਸਮਾਗਮ ਦੇ ਅਖੀਰ ਵਿੱਚ ਹੋਏ ਰੋਂਮਾਚਕ ਰੱਸਾ –ਕੱਸੀ ਦੇ ਮੁਕਾਬਲਿਆਂ ਵਿੱਚ ਆਰਟਸ ਵਿਭਾਗ ਅਤੇ ਕਾਮਰਸ ਵਿਭਾਗ ਨੇ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਹਾਸਲ ਕੀਤਾ। ਲੜਕੀਆਂ ਦੇ ਰੱਸਾ ਕੱਸੀ ਮੁਕਾਬਲਿਆਂ ਵਿੱਚ ਕੰਪਿਊਟਰ ਵਿਭਾਗ ਦੀਆਂ ਵਿਿਦਆਰਥਣਾਂ ਪਹਿਲੇ ਅਤੇ ਕਾਮਰਸ ਵਿਭਾਗ ਦੀਆਂ ਵਿਦਿਆਰਥਣਾਂ ਦੂਜੇ ਸਥਾਨ ਤੇ ਰਹੀਆਂ। ਇਸ ਮੌਕੇ ਵੱਖੋ-ਵੱਖਰੀਆਂ ਖੇਡਾਂ ਵਿੱਚ ਭਾਗ ਲੈਣ ਵਾਲ਼ੇ ਵਿਦਿਆਰਥੀਆਂ ਵਿੱਚੋਂ ਨਤੀਜਿਆਂ ਦੇ ਅਧਾਰ ਤੇ ਲੜਕਿਆਂ ਵਿੱਚ ਜਗਵਿੰਦਰ ਸਿੰਘ ਤੇ ਮਨਜੀਤ ਸਿੰਘ, ਲੜਕੀਆਂ ਵਿੱਚੋਂ ਪ੍ਰਤਿਮਾ ਚੌਹਾਨ ਤੇ ਕੋਮਲਪ੍ਰੀਤ ਕੌਰ ਨੂੰ ਪਹਿਲੇ ਤੇ ਦੂਜੇ ਸਥਾਨ ਦੇ ਸਰਵੋਤਮ ਐਥਲੀਟ ਐਲਾਨਿਆ ਗਿਆ। ਪ੍ਰੋਗਰਾਮ ਦੇ ਅਖੀਰ ਵਿੱਚ ਕਾਲਜ ਪ੍ਰਿੰਸੀਪਲ ਡਾ .ਸਤਵੰਤ ਕੌਰ ਸ਼ਾਹੀ ਨੇ ਸਾਰੇ ਖਿਡਾਰਆਂ ਨੂੰ ਵਧਾਈ ਦਿੱਤੀ ਅਤੇ ਆਪਣੇ ਸਮੂਹ ਸਟਾਫ ਦਾ ਸਾਰੇ ਪ੍ਰੋਗਰਾਮ ਨੂੰ ਸਫਲਤਾਪੂੁਰਵਕ ਨੇਪਰੇ ਚਾੜ੍ਹਨ ਲਈ ਸਰਾਹਨਾ ਕੀਤੀ। ਇਸ ਮੌਕੇ ਮੰਚ ਸੰਚਾਲਨ ਦੀ ਭੂਮਿਕਾ ਡਾ. ਮਮਤਾ ਅਰੋੜਾ, ਡਾ. ਸੰਦੀਪ ਕੌਰ ਅਤੇ ਸਹਾਇਕ ਪ੍ਰੋ. ਹਰਪ੍ਰੀਤ ਸਿੰਘ ਵੱਲੋਂ ਨਿਭਾਈ ਗਈ। ਇਸ ਮੌਕੇ ਕਮੇਟੀ ਮੈਂਬਰ ਸ. ਪੀ੍ਤਮਹਿੰਦਰ ਸਿੰਘ, ਸਾਬਕਾ ਪ੍ਰਿੰਸੀਪਲ ਸ. ਸੁਰਮੁਖ ਸਿੰਘ, ਡਾ. ਸੈਲੇਸ਼ ਸ਼ਰਮਾ, ਸਮੂਹ ਵਿਭਾਗਾਂ ਦੇ ਮੁਖੀ, ਵਿਿਦਆਰਥੀ ਅਤੇ ਸਮੁੱਚਾ ਸਟਾਫ ਹਾਜਰ ਸੀ।