img BELA COLLEGE BELA COLLEGE

ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ

Amar Shaheed Baba Ajit Singh Jujhar Singh Memorial College

BEAL COLLEGE
Phone Number

+91 1881-263533

bg-banner
shape

College News

Campus News & Events 2023-24

List all News & Events

ਬੇਲਾ ਕਾਲਜ ਵਿਖੇ ਇਨੋਵੇਸ਼ਨ ਐਂਡ ਸਟਾਰਟਅਪ ਵਿਸ਼ੇ ਤੇ ਆਨਲਾਈਨ ਸੈਸ਼ਨ



ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਦੇ ਮਨਿਸਟਰੀ ਆਫ ਐਜੂਕੇਸ਼ਨ ਗੌਰਮਿੰਟ ਆਫ ਇੰਡੀਆ ਵੱਲੋਂ ਪ੍ਰਮਾਣਿਤ ‘ਇੰਸਟੀਚਿਊਟ ਇਨੋਵੇਸ਼ਨ ਕਾਊਂਸਲ’ (ਆਈ.ਆਈ.ਸੀ.) ਵੱਲੋਂ “ਇਨੋਵੇਸ਼ਨ ਐਂਡ ਸਟਾਰਟ ਅਪ ਈਕੋ ਸਿਸਟਮ ੲਨੇਬਲਰ ਫਰਾਮ-ਰੀਜ਼ਨਲ ਲੈਵਲ” ਵਿਸ਼ੇ ਤੇ ਵਿਸ਼ੇਸ਼ ਆਨਲਾਈਨ ਸੈਸ਼ਨ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਆਈ.ਆਈ.ਸੀ. ਸੰਸਥਾ ਦਾ ਅਹਿਮ ਸੈੱਲ ਹੈ ਜਿਸ ਜਰੀਏ ਵਿਿਦਆਰਥੀਆਂ ਨੂੰ ਖੋਜ, ਉੱਦਮਤਾ ਅਤੇ ਪਹਿਲਕਦਮੀ ਸਬੰਧੀ ਜਾਣਕਾਰੀ ਦਿੱਤੀ ਜਾਂਦੀ ਹੈ। ਇਸ ਖਾਸ ਸੈਸ਼ਨ ਵਿੱਚ ਡਾ. ਹੇਮੰਤ ਕੁਮਾਰ ਵਿਨਾਇਕ ਐਸੋਸੀਏਟ ਪ੍ਰੋਫੈਸਰ ਨੈਸ਼ਨਲ ਇੰਸਟੀਚਿਊਟ ਆਫ ਟੈਕਨਾਲੋਜੀ, ਹਮੀਰਪੁਰ ਨੇ ਮਾਹਿਰ ਬੁਲਾਰੇ ਵਜੋਂ ਸ਼ਿਰਕਤ ਕੀਤੀ। ਉਹਨਾਂ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਵਿਿਦਆਰਥੀਆਂ ਨੂੰ ਕੁਦਰਤੀ ਵਾਤਾਵਰਨ ਦੇ ਸੰਤੁਲਨ ਨੂੰ ਧਿਆਨ ਵਿੱਚ ਰੱਖਦਿਆਂ ਨਵੇਂ ਕਿੱਤਿਆਂ ਦੀ ਸ਼ੁਰੂਆਤ ਸਬੰਧੀ ਜਾਣਕਾਰੀ ਦਿੱਤੀ। ਉਹਨਾਂ ਨੇ ਸਟਾਰਟਅਪ ਇੰਡੀਆ ਸ਼ੋਅਕੇਸ, ਐਮ.ਐਸ.ਐਮ.ਈ. ਚੈਂਪੀਅਨਜ਼, ਡਿਪਾਰਟਮੈਂਟ ਆਫ ਇੰਡਸਟਰੀਜ਼ ਐਂਡ ਕਾਮਰਸ (ਪੰਜਾਬ ਸਰਕਾਰ) ਨਾਬਾਰਡ ਦੇ ਐਗਰੀਕਲਚਰ ਇਨਫਰਾਸਟਰਕਚਰ ਫੰਡ, ਨੈਸ਼ਨਲ ਐਗਰੀਕਲਚਰ ਇਨਫਰਾ ਫਾਈਨੈਂਸਿੰਗ ਫੈਸੀਲਿਟੀ ਆਦਿ ਸਰਕਾਰੀ ਏਜੰਸੀਆਂ ਸਬੰਧੀ ਜਾਣਕਾਰੀ ਅਤੇ ਪੋਰਟਲ ਲੰਿਕ ਸਾਂਝੇ ਕੀਤੇ ਜੋ ਕਿ ਨਵੇਂ ਉੱਦਮੀਆਂ ਨੂੰ ਹਰ ਸਹੂਲਤ ਮੁਹੱਈਆ ਕਰਵਾਉਣ ਲਈ ਤਿਆਰ ਹਨ। ਉਪਰੋਕਤ ਬਿਨਾਂ ਡਾ. ਵਿਨਾਇਕ ਨੇ ਅਨੇਕਾਂ ਹੀ ਉੱਦਮੀਆਂ ਜੋ ਕਿ ਵਾਤਾਵਰਨ ਨੂੰ ਸੰਤੁਲਿਤ ਰੱਖਣ ਦੇ ਤਰੀਕਿਆਂ ਨੂੰ ਅਪਣਾ ਕੇ ਈਕੋਫਰੈਂਡਲੀ ਬਾਜ਼ਾਰ ਸਿਰਜਣ ਦੀ ਕੋਸ਼ਿਸ਼ ਵਿੱਚ ਹਨ ਆਦਿ ਬਾਰੇ ਵੀ ਵਿਸਥਾਰਪੂਰਵਕ ਵਾਰਤਾਲਾਪ ਕੀਤੀ। ਉਹਨਾਂ ਨੇ ਅਧਿਆਪਕਾਂ ਅਤੇ ਵਿਿਦਆਰਥੀਆਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ। ਡਾ. ਵਿਨਾਇਕ ਨੇ ਬੇਲਾ ਕਾਲਜ ਵਿੱਚ ਚੱਲ ਰਹੇ ਕੋਰਸਾਂ ਨੂੰ ਧਿਆਨ ਵਿੱਚ ਰੱਖਦਿਆਂ ਵੀ ਖੋਜ ਅਤੇ ਉੱਦਮਤਾ ਦੇ ਮੌਕਿਆਂ ਸਬੰਧੀ ਜਾਣਕਾਰੀ ਦਿੱਤੀ। ਉਹਨਾਂ ਕਈ ਨਵੇਂ ਉੱਦਮੀਆਂ ਜਿਵੇਂ ਕਿ ਨਿੰਜਾਕਾਰਟ, ਵੇ ਕੂਲ, ਐਗਰੋਸਟਾਰ, ਡੀ ਹਾਟ, ਸਟੈਲਐਪਸ, ਕਰੋਮਇਨ ਟੈਕਨਾਲੋਜੀ, ਇੰਨਟੈਲੋ ਲੈਬਜ਼ ਆਦਿ ਬਾਰੇ ਦੱਸਿਆ ਅਤੇ ਵਿਿਦਆਰਥੀਆਂ ਨੂੰ ਇਹਨਾਂ ਤੋਂ ਸਹਿਯੋਗ ਅਤੇ ਟ੍ਰੇਨਿੰਗ ਲਈ ਪ੍ਰੇਰਿਆ। ਸੈਸ਼ਨ ਦੇ ਅੰਤ ਵਿੱਚ ਡਾ. ਸੰਦੀਪ ਕੌਰ, ਪ੍ਰਧਾਨ ਕਾਲਜ ਆਈ.ਆਈ.ਸੀ. ਨੇ ਡਾ. ਵਿਨਾਇਕ ਦਾ ਵਿਿਦਆਰਥੀਆਂ ਨੂੰ ਸੁਚੱਜੀ ਅਗਵਾਈ ਅਤੇ ਜਾਣਕਾਰੀ ਦੇਣ ਲਈ ਧੰਨਵਾਦ ਵਿਅਕਤ ਕੀਤਾ। ਇਸ ਮੌਕੇ ਡਾ. ਮਮਤਾ ਅਰੋੜਾ, ਪ੍ਰੋ. ਸੁਨੀਤਾ ਰਾਣੀ, ਪ੍ਰੋ. ਹਰਲੀਨ ਕੌਰ ਸਮੇਤ ਸਮੂਹ ਸਟਾਫ ਹਾਜਰ ਸੀ।