BELA COLLEGE
BELA COLLEGE
ਬੇਲਾ ਕਾਲਜ ਵਿਖੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਤੇ ਸਾਥੀਆਂ ਦਾ ਸ਼ਹਾਦਤ ਦਿਵਸ ਮਨਾਇਆ
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਵਿਖੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ, ਸ਼ਹੀਦ ਸੁਖਦੇਵ ਅਤੇ ਸ਼ਹੀਦ ਰਾਜਗੁਰੂ ਜੀ ਦੇ ਸ਼ਹਾਦਤ ਦਿਵਸ ਮੌਕੇ ਵੱਖ-ਵੱਖ ਵਿਭਾਗਾਂ ਵੱਲੋਂ ਵੱਖੋ-ਵੱਖਰੀਆਂ ਗਤੀਵਿਧੀਆਂ ਕਰਵਾਈਆਂ ਗਈਆਂ। ਇਸ ਸੰਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਕਾਲਜ ਪਿੰ੍ਰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਸ਼ਹੀਦਾਂ ਸੰਬੰਧੀ ਚੇਤਨਤਾ ਫੈਲਾਉਣਾ ਅਤੇ ਨੌਜਵਾਨੀ ਨੂੰ ਦੇਸ਼ ਭਗਤੀ ਸੰਬੰਧੀ ਜਾਗਰੂਕ ਕਰਨਾ ਵਿੱਦਿਅਕ ਸੰਸਥਾਵਾਂ ਦਾ ਵਡਮੁੱਲਾ ਫਰਜ਼ ਹੈ।ਇਸੇ ਨੂੰ ਧਿਆਨ ਵਿੱਚ ਰੱਖਦਿਆਂ ਸੰਸਥਾ ਵਿੱਚ ਹਿਊਮੈਨਟੀਜ਼ ਵਿਭਾਗ ਅਤੇ ਐਨ.ਐੱਸ.ਐੱਸ. ਇਕਾਈ ਵੱਲੋਂ ਬੇਲਾ ਇਲਾਕੇ ਵਿੱਚ ਜਾਗਰੂਕਤਾ ਰੈਲੀ ਦਾ ਆਯੋਜਨ ਕੀਤਾ ਗਿਆ ਤਾਂ ਜੋ ਜਨ ਸਾਧਾਰਨ ਵਿੱਚ ਸ਼ਹੀਦੀ ਦਿਵਸ ਸੰਬੰਧੀ ਚੇਤਨਤਾ ਫੈਲਾਈ ਜਾ ਸਕੇ। ਇਸ ਮੌਕੇ ਵਿਿਦਆਰਥੀਆਂ ਦੇ ਸਲੋਗਨ ਲੇਖਣ ਅਤੇ ਲੇਖ ਲੇਖਣ ਮੁਕਾਬਲੇ ਕਰਵਾਏ ਗਏ ਅਤੇ ਵਿਿਦਆਰਥੀਆਂ ਨਾਲ ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਗਈ।ਮੈਨਜਮੈਂਟ ਵਿਭਾਗ ਵੱਲੋਂ ਇਸ ਮੌਕੇ ਸ਼ਹੀਦਾਂ ਦੀ ਜੀਵਨੀ ਸੰਬੰਧੀ ਡਾਕੂਮੈਂਟਰੀ ਫਿਲਮ ਦਿਖਾਈ ਗਈ।ਇਸਦੇ ਨਾਲ ਹੀ ਫਿਜ਼ੀਕਲ ਸਾਇੰਸ ਵਿਭਾਗ ਵੱਲੋਂ ਪੋਸਟਰ ਮੇਕਿੰਗ ਅਤੇ ਕਾਮਰਸ ਵਿਭਾਗ ਵੱਲੋਂ ਪੇਪਰ ਰੀਡਿੰਗ ਮੁਕਾਬਲਾ ਕਰਵਾਇਆ ਗਿਆ। ਇਸ ਤੋਂ ਬਿਨਾਂ ‘ਸੇ ਨੋ ਟੂ ਪਲਾਸਟਿਕ’ ਕਮੇਟੀ ਵੱਲੋਂ ਵੀ ਸਲੋਗਨ ਲੇਖਣ ਮੁਕਾਬਲੇ ਕਰਵਾਏ ਗਏ। ਇਹ ਸਾਰੀਆਂ ਗਤੀਵਿਧੀਆਂ ਵਿਭਾਗ ਮੁਖੀਆਂ ਦੀ ਸੁਯੋਗ ਨਿਗਰਾਨੀ ਅਧੀਨ ਕਰਵਾਈਆਂ ਗਈਆਂ।ਡਾ. ਸ਼ਾਹੀ ਨੇ ਕਿਹਾ ਕਿ ਸ਼ਹੀਦ ਸਾਡੇ ਮੁਲਕ ਦਾ ਉਹ ਅਨਿੱਖੜਵਾਂ ਅੰਗ ਹਨ, ਜਿਨ੍ਹਾਂ ਦੇ ਲਹੂ ਦੀ ਹਰ ਬੂੰਦ ਨੇ ਇਸ ਮੁਲਕ ਨੂੰ ਜ਼ਰਖੇਜ ਕੀਤਾ ਹੈ ਅਤੇ ਬੇਲਾ ਕਾਲਜ ਉਹਨਾਂ ਦੇ ਲਾਸਾਨੀ ਜੀਵਨ ਅਤੇ ਸ਼ਹਾਦਤ ਨੂੰ ਸਦਾ ਹੀ ਸਿਜਦਾ ਕਰਦਾ ਰਹੇਗਾ।ਇਸ ਮੌਕੇ ਡਾ. ਮਮਤਾ ਅਰੋੜਾ, ਪੋ੍ਰ. ਸੁਨੀਤਾ ਰਾਣੀ, ਪੋ੍ਰ. ਇਸ਼ੂ ਬਾਲਾ, ਪੋ੍ਰ. ਪਰਮਿੰਦਰ ਕੌਰ, ਪ੍ਰੋ ਗੁਰਲਾਲ ਸਿੰਘ, ਪ੍ਰੋ ਰਾਕੇਸ਼ ਜੋਸ਼ੀ, ਸਮੁੱਚਾ ਸਟਾਫ਼ ਤੇ ਵਿਿਦਆਰਥੀ ਹਾਜ਼ਰ ਸਨ।