BELA COLLEGE
BELA COLLEGE
ਬੇਲਾ ਕਾਲਜ ਦਾ ਚਮਕੌਰ ਸਾਹਿਬ ਵਿਖੇ ਦਾਖਲਾ ਸੈਂਟਰ ਦਾ ਉਦਘਾਟਨ
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਦੇ ਸ਼ੈਸ਼ਨ 2022-23 ਵਿੱਚ ਦਾਖਲੇ ਲਈ ਚਮਕੌਰ ਸਾਹਿਬ ਵਿਖੇ ਦਾਖਲਾ ਸੈਂਟਰ ਦਾ ਉਦਘਾਟਨ ਅੱਜ ਕੀਤਾ ਗਿਆ। ਇਹ ਦਾਖਲਾ ਸੈਂਟਰ ਵਿਿਦਆਰਥੀਆਂ ਲਈ ਬੇਹੱਦ ਲਾਹੇਵੰਦ ਸਿੱਧ ਹੋਵੇਗਾ ਅਤੇ ਦਾਖਲਾ ਪ੍ਰਕਿਿਰਆ ਨੂੰ ਸੁਚਾਰੂ ਅਤੇ ਆਸਾਨ ਬਣਾਉਣ ਵਿੱਚ ਵੀ ਸਹਾਈ ਹੋਵੇਗਾ। ਇਸ ਦੀ ਜਾਣਕਾਰੀ ਦਿੰਦਿਆ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਬਹੁਤ ਸਾਰੇ ਵਿਿਦਆਰਥੀ ਵੱਖ-ਵੱਖ ਕੋਰਸਾਂ ਵਿੱਚ ਅੰਡਰ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਪੜਾਈ ਲਈ ਵੱਖੋ-ਵੱਖਰੇ ਇਲਾਕਿਆਂ ਤੋਂ ਆਉਂਦੇ ਹਨ। ਉਹਨਾਂ ਦੀ ਸਹੂਲਤ ਲਈ ਚਮਕੌਰ ਸਾਹਿਬ ਸੈਂਟਰ ਦਾ ਉਦਘਾਟਨ ਕੀਤਾ ਗਿਆ ਹੈ, ਜਿਸ ਦੇ ਤਹਿਤ ਵਿਿਦਆਰਥੀਆਂ ਨੂੰ ਜੇ ਕਿਸੇ ਕਿਸਮ ਦੀ ਸਮੱਸਿਆ ਆਉਂਦੀ ਹੈ ਤਾਂ ਉਹ ਕਾਲਜ ਦੀ ਜਗ੍ਹਾ ਲੋਕਲ ਚਮਕੌਰ ਸਾਹਿਬ ਸੈਂਟਰ ਵਿੱਚ ਆ ਕੇ ਆਪਣੇ ਦਾਖਲੇ ਲਈ ਪੁੱਛ-ਗਿੱਛ ਕਰ ਸਕਦੇ ਹਨ ਅਤੇ ਇੱਥੇ ਹੀ ਕਾਲਜ ਪ੍ਰਾਸਪੈਕਟਸ ਲੈ ਕੇ ਦਾਖਲ ਹੋ ਸਕਦੇ ਹਨ। ਫੀਸ ਵੀ ਇੱਥੇ ਹੀ ਜਮ੍ਹਾਂ ਕਰਾ ਸਕਦੇ ਹਨ। ਦਾਖਲਾ ਸੈਂਟਰ ਵਿੱਚ ਵਿਿਦਆਰਥੀ ਆਪਣੇ ਕੈਰੀਅਰ ਬਾਰੇ ਗਾਈਡੈਂਸ ਵੀ ਲੈ ਸਕਦੇ ਹਨ ਅਤੇ ਆਪਣੇ ਲਈ ਸਹੀ ਕੋਰਸ ਚੁਣ ਸਕਦੇ ਹਨ। ਬੇਲਾ ਕਾਲਜ ਵਿਖੇ ਵੱਖ-ਵੱਖ ਪੋਸਟ-ਗ੍ਰੈਜੂਏਟ ਕੋਰਸ ਜਿਵੇਂ ਐਮ.ਐਸ.ਸੀ. (ਬਾਇਓਟੈੱਕਨਾਲੋਜੀ), ਐਮ.ਐਸ.ਸੀ. (ਮੈਥ), ਐਮ.ਕਾਮ, ਐਮ.ਐਸ.ਸੀ. (ਆਈ.ਟੀ), ਐਮ.ਏ. (ਪੰਜਾਬੀ), ਐਮ.ਵਾਕ. (ਫੂਡ-ਪ੍ਰੋਸੈਸਿੰਗ) ਕੋਰਸ ਚੱਲ ਰਹੇ ਹਨ। ਇਸੇ ਤਰ੍ਹਾਂ ਅੰਡਰ ਗ੍ਰੈਜੂਏਟ ਕੋਰਸਾਂ ਵਿੱਚ ਬੀ.ਐਸ.ਸੀ. ਆਨਰਜ਼ (ਬਾਇਓਟੈੱਕਨਾਲੋਜੀ), ਬੀ.ਐਸ.ਸੀ. (ਨਾਨ-ਮੈਡੀਕਲ), ਬੀ.ਐਸ.ਸੀ. (ਕੰਪਿਊਟਰ ਸਾਇੰਸ), ਬੀ. ਕਾਮ., ਬੀ.ਸੀ.ਏ., ਬੀ.ਬੀ.ਏ., ਬੀ.ਏ. ਦੇ ਨਾਲ-ਨਾਲ ਵੋਕੇਸ਼ਨਲ ਪ੍ਰੋਗਰਾਮ ਜਿਹਨਾਂ ਵਿੱਚ ਬੀ.ਵਾਕ. (ਫੂਡ-ਪ੍ਰੋਸੈਸਿੰਗ), ਬੀ.ਵਾਕ. (ਰੀਟੇਲ ਮੈਨੇਜਮੈਂਟ ਅਤੇ ਆਈ.ਟੀ.), ਬੀ.ਵਾਕ. (ਰਿਿਨਊਏਬਲ ਐਨਰਜ਼ੀ ਟੈਕਨਾਲੋਜੀ) ਆਦਿ ਹਨ। ਇਸੇ ਤਰ੍ਹਾਂ ਵਿਿਦਆਰਥੀ ਸਕਿੱਲ ਹੱਬ ਦਾ ਫਾਇਦਾ ਉਠਾ ਸਕਦੇ ਹਨ। ਸਕਿੱਲ ਹੱਬ ਦੇ ਕੋਰਸਾਂ ਵਿੱਚ ਪੜਾਈ ਛੱਡ ਚੁੱਕੇ ਵਿਿਦਆਰਥੀ ਵੀ ਦਾਖਲਾ ਲੈ ਸਕਦੇ ਹਨ। ਇਸ ਦਾਖਲਾ ਸੈਂਟਰ ਦਾ ਸੰਪਰਕ ਨੰ. 87290-31917 ਹੈ। ਇਹ ਸੈਂਟਰ ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ ਰੋਡ ਤੇ ਸਥਿੱਤ ਕੰਗ ਨਰਸਿੰਗ ਹੋਮ ਦੇ ਨਾਲ ਹੈ। ਇਸ ਉਦਘਾਟਨ ਦੌਰਾਨ ਮਠਿਆਈ ਵੰਡੀ ਗਈ ਅਤੇ ਹਾਜ਼ਰੀਨ ਨੂੰ ਕਾਲਜ ਵਿੱਚ ਵਿਿਦਆਰਥੀਆਂ ਲਈ ਸਹੂਲਤਾਂ ਬਾਰੇ ਜਾਣੂ ਕਰਵਾਇਆ ਗਿਆ। ਇਸ ਮੌਕੇ ਡਾ. ਬਲਜੀਤ ਸਿੰਘ, ਡਾ. ਮਮਤਾ ਅਰੋੜਾ, ਸਹਾਇਕ ਪ੍ਰੋਫੈਸਰ ਗੁਰਲਾਲ ਸਿੰਘ, ਸਹਾਇਕ ਪ੍ਰੋਫੈਸਰ ਅਮਰਜੀਤ ਸਿੰਘ , ਸਹਾਇਕ ਪ੍ਰੋਫੈਸਰ ਨੀਤੂ ਸ਼ਰਮਾ ਹਾਜਰ ਸੀ।