img BELA COLLEGE BELA COLLEGE

ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ

Amar Shaheed Baba Ajit Singh Jujhar Singh Memorial College

BEAL COLLEGE
Phone Number

+91 1881-263533

bg-banner
shape

College News

Campus News & Events 2021

List all News & Events

ਬੇਲਾ ਕਾਲਜ ਨੇ ਦੋ ਰੋਜਾ ‘ਮੌਜੂਦਾ ਮੁੱਦੇ ਅਤੇ ਸਥਿਰਤਾ’ ਤੇ ਵਰਕਸ਼ਾਪ ਕਰਵਾਈ

ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਵਿਖੇ ਦੋ ਰੋਜ਼ਾ ਟਰੇਨਿੰਗ ਵਰਕਸ਼ਾਪ ਕਰਵਾਈ ਗਈ। ਇਸ ਦੀ ਜਾਣਕਾਰੀ ਦਿੰਦਿਆ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਸਮੇਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਬੇਲਾ ਕਾਲਜ ਵਿਖੇ ‘ਮੌਜੂਦਾ ਮੁੱਦੇ ਅਤੇ ਸਥਿਰਤਾ’ ਤੇ ਵਰਕਸ਼ਾਪ ਕਰਵਾਈ ਗਈ। ਇਸ ਦੇ ਮੁੱਖ ਬੁਲਾਰੇ ਡਾ. ਸ਼੍ਰੀਹਰੀ ਅਸ਼ੋਕ ਪਿੰਗਲੇ ਮਹਾਰਾਸ਼ਟਰ ਤੋਂ ਸਨ, ਜਿਹਨਾਂ ਨੇ ਸੰਸਥਾ ਦੇ ਪਾਠਕ੍ਰਮ ਵਿੱਚ ਲੰਿਗ, ਵਾਤਾਵਰਨ ਅਤੇ ਸਥਿਰਤਾ, ਮਨੁੱਖੀ ਕਦਰਾਂ ਕੀਮਤਾਂ ਅਤੇ ਪੇਸ਼ੇਵਰ ਨੈਤਿਕਤਾ ਨਾਲ ਸੰਬੰਧਿਤ ਮੁੱਦਿਆਂ ਤੇ ਅਧਿਆਪਕਾਂ ਅਤੇ ਵਿਿਦਆਰਥੀਆਂ ਨੂੰ ਸਿਖਲਾਈ ਦਿੱਤੀ। ਉਹਨਾਂ ਉਦਾਹਰਣਾਂ ਦੇ ਕੇ ਸਮਝਾਇਆ ਕਿ ਕਿਸ ਤਰ੍ਹਾਂ ਕੋਈ ਵੀ ਵਿੱਦਿਅਕ ਅਦਾਰਾ ਕ੍ਰਾਸਕਟਿੰਗ ਮੁੱਦਿਆਂ ਨੂੰ ਏਕੀਕ੍ਰਿਤ ਕਰਕੇ ਦੇਸ਼ ਲਈ ਵਡਮੁੱਲਾ ਯੋਗਦਾਨ ਪਾ ਸਕਦਾ ਹੈ। ਇਹਨਾਂ ਕ੍ਰਾਸ-ਕਟਿੰਗ ਮੁੱਦਿਆਂ ਬਾਰੇ ਜਾਗਰੂਕਤਾ ਵਧਾਉਣ ਲਈ ਵਿਿਦਆਰਥੀਆਂ ਅਤੇ ਅਧਿਆਪਕਾਂ ਨੂੰ ਵੱਖ-ਵੱਖ ਟੀਚੇ ਦਿੱਤੇ ਗਏ, ਜਿਸ ਵਿੱਚ ਉਹ ਆਪਣੀ ਵਾਤਾਵਰਨ ਅਧਿਐਨ, ਮੁਲਾਂਕਣ ਅਤੇ ਕਮਜ਼ੋਰੀ ਵਿਸ਼ਲੇਸ਼ਣ, ਕਮਿਊਨਿਟੀ ਡਿਵੈਲਪਮੈਂਟ, ਸਿਹਤ ਸਿੱਖਿਆ, ਨੈਤਿਕ ਮੁੱਲ, ਸਮਾਜਿਕ ਤੇ ਆਰਥਿਕ ਸਮੱਸਿਆਵਾਂ ਨੂੰ ਸਮਝਣ ਅਤੇ ਸੰਭਾਵੀ ਹੱਲਾਂ ਨੂੰ ਪਛਾਣ ਕਰਨ ਦੀ ਵਿਸਥਾਰਪੂਰਵਕ ਰਿਪੋਰਟ ਇੰਟਰਨਲ ਕੁਆਲਿਟੀ ਇੰਸ਼ੋਰੈਂਸ ਸੈੱਲ ਵਿੱਚ ਜਮ੍ਹਾਂ ਕਰਵਾਉਣਗੇ। ਰਿਸੋਰਸ ਪਰਸਨ ਨੂੰ ਡਾ. ਮਮਤਾ ਅਰੋੜਾ ਨੇ ‘ਜੀ ਆਇਆਂ ਨੂੰ’ ਕਿਹਾ ਅਤੇ ਪੰਜਾਬ ਵਿੱਚ ਸਥਿਰਤਾ ਦੇ ਮੱੁਦਿਆ ਤੇ ਚਾਨਣਾ ਪਾਇਆ। ਅੰਤ ਵਿੱਚ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਮੁੱਖ ਮਹਿਮਾਨ ਦਾ ਚਲੰਤ ਮੱੁਦਿਆਂ ਤੇ ਵਿਸਥਾਰਪੂਰਵਕ ਜਾਣਕਾਰੀ ਲਈ ਧੰਨਵਾਦ ਕੀਤਾ।ਇਸ ਮੌਕੇ ਆਯੋਜਨ ਕਮੇਟੀ ਦੇ ਮੈਂਬਰ ਸਾਹਿਬਾਨ ਡਾ. ਕੁਲਦੀਪ ਕੌਰ, ਡਾ. ਅਣਖ ਸਿੰਘ ਅਤੇ ਡਾ. ਨਿਰਪਇੰਦਰ ਕੌਰ ਨੇ ਦੱਸਿਆ ਕਿ ਇਸ ਵਰਕਸ਼ਾਪ ਦਾ ਫਾਇਦਾ ਲੱਗਭੱਗ 300 ਅਧਿਆਪਕਾਂ ਅਤੇ ਵਿਿਦਆਰਥੀਆਂ ਨੇ ਉਠਾਇਆ। ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਸੰਗਤ ਸਿੰਘ ਲੌਂਗੀਆ, ਸਕੱਤਰ ਸ. ਜਗਵਿੰਦਰ ਸਿੰਘ ਪੰਮੀ ਅਤੇ ਮੈਨੇਜਰ ਸ. ਸੁਖਵਿੰਦਰ ਸਿੰਘ ਵਿਸਕੀ ਨੇ ਕਿਹਾ ਕਿ ਕਾਲਜ ਦੇ ਵਿਕਾਸ ਲਈ ਅਜਿਹੇ ਪ੍ਰੋਗਰਾਮ ਕਰਵਾਉਣੇ ਬਹੁਤ ਜਰੂਰੀ ਹਨ। ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਮਖੀ ਅਧਿਆਪਕ ਸਾਹਿਬਾਨ ਅਤੇ ਵਿਿਦਆਰਥੀ ਹਾਜਰ ਸਨ ।