img BELA COLLEGE BELA COLLEGE

ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ

Amar Shaheed Baba Ajit Singh Jujhar Singh Memorial College

BEAL COLLEGE
Phone Number

+91 1881-263533

bg-banner
shape

College News

Campus News & Events 2023-24

List all News & Events

ਸਾਬਕਾ ਪ੍ਰਧਾਨ ਬੀਬੀ ਰਾਜਬੰਸ ਕੌਰ ਦਾ ਦੇਹਾਂਤ ਬੇਲਾ ਕਾਲਜ ਪਰਿਵਾਰ ਨੂੰ ਸਦਮਾ



ਬੇਲਾ ਕਾਲਜ ਪਰਿਵਾਰ ਨੂੰ ਸਦਮਾ ਸਾਬਕਾ ਪ੍ਰਧਾਨ ਬੀਬੀ ਰਾਜਬੰਸ ਕੌਰ ਦਾ ਦੇਹਾਂਤ

ਅਮਰ ਸ਼ਹੀਦ ਬਾਬਾ ਅਜੀਤ ਸਿੰਘ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਦੇ ਸਮੁੱਚੇ ਪਰਿਵਾਰ ਨੂੰ ਅੱਜ ਇਸ ਦੇ ਸਾਬਕਾ ਪ੍ਰਧਾਨ ਸਰਦਾਰਨੀ ਰਾਜਬੰਸ ਕੌਰ ਜੀ ਦੇ ਅਚਾਨਕ ਅਕਾਲ ਚਲਾਣੇ ਦਾ ਗਹਿਰਾ ਸਦਮਾ ਪੁੱਜਾ।ਆਪ ਜੀ ਦਾ ਜਨਮ ਪਿੰਡ ਉੜਾਪੜ ਜ਼ਿਲ੍ਹਾ ਨਵਾਂਸ਼ਹਿਰ ਵਿਖੇ ਪਿਤਾ ਸ. ਦੇਵਾ ਸਿੰਘ ਅਤੇ ਮਾਤਾ ਜਗਜੀਤ ਕੌਰ ਦੇ ਗ੍ਰਿਹ ਸੰਨ 1930 ਵਿੱਚ ਹੋਇਆ। ਆਪ ਜੀ ਦਾ ਵਿਆਹ ਸ. ਇੰਦਰਜੀਤ ਸਿੰਘ ਪੁੱਤਰ ਸ. ਚਤਰ ਸਿੰਘ ਤਹਿਸੀਲਦਾਰ ਪਿੰਡ ਬੇਲਾ ਦੇ ਨਾਲ ਹੋਇਆ। ਇਸ ਮੌਕੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਾਲਜ ਦੇ ਪਿੰ੍ਰਸੀਪਲ ਡਾ. ਸਤਵੰਤ ਕੌਰ ਸ਼ਾਹੀ ਅਤੇ ਡਾ. ਸੈਲੇਸ਼ ਸ਼ਰਮਾ, ਪ੍ਰਿੰਸੀਪਲ ਫਾਰਮੇਸੀ ਕਾਲਜ ਨੇ ਦੱਸਿਆ ਕਿ ਬੀਬੀ ਰਾਜਬੰਸ ਕੌਰ ਜੀ ਦਾ ਕਾਲਜ ਦੀ ਅਗਵਾਈ ਅਤੇ ਤਰੱਕੀ ਵਿੱਚ ਇੱਕ ਵੱਡਮੁੱਲਾ ਯੋਗਦਾਨ ਹੈ। ਆਪ ਨੇ 21 ਮਈ 1989 ਤੋਂ 21 ਅਪੈ੍ਰਲ 2018 ਤੱਕ ਦੇ ਲੰਮੇਰੇ ਸਮੇਂ ਲਈ ਬਤੌਰ ਪ੍ਰਬੰਧਕ ਕਮੇਟੀ ਪ੍ਰਧਾਨ ਵਜੋਂ ਸੇਵਾਵਾਂ ਨਿਭਾਈਆਂ ਅਤੇ ਸੰਸਥਾ ਨੂੰ ਯੋਗ ਅਗਵਾਈ ਦਿੱਤੀ।ਆਪ ਜੀ ਦੇ ਸਪੁੱਤਰ ਸ. ਬਿਕਰਮਜੀਤ ਸਿੰਘ ਸਾਬਕਾ ਆਈ.ਏ.ਐੱਸ., ਡਾ. ਇਕਬਾਲ ਸਿੰਘ ਰਿਟਾਇਰਡ ਪੀ.ਸੀ.ਐੱਮ.ਐੱਸ. ਅਤੇ ਕੈਪਟਨ ਐੱਮ. ਪੀ. ਸਿੰਘ ਮੌਜੂਦਾ ਚੇਅਰਮੈਨ ਕਾਲਜ ਆਫ਼ ਫਾਰਮੇਸੀ ਬੇਲਾ ਦਾ ਵੀ ਕਾਲਜ ਦੀ ਤਰੱਕੀ ਵਿੱਚ ਯੋਗਦਾਨ ਅਭੁੱਲ ਹੈ। ਇਸ ਮੌਕੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਸੰਗਤ ਸਿੰਘ ਲੌਂਗੀਆ ਨੇ ਕਿਹਾ ਕਿ ਇਹ ਨਾ ਪੂਰਿਆ ਜਾ ਸਕਣ ਵਾਲਾ ਘਾਟਾ ਹੈ ਅਤੇ ਆਪ ਦੇ ਇੰਝ ਤੁਰ ਜਾਣ ਨਾਲ ਸੰਸਥਾ ਦਾ ਇੱਕ ਸੁਹਿਰਦ ਅਗਵਾਈ ਕਰਤਾ ਸਦਾ ਲਈ ਵਿਛੜ ਗਿਆ ਹੈ। ਪ੍ਰਬੰਧਕ ਕਮੇਟੀ ਦੇ ਸਕੱਤਰ ਸ. ਜਗਵਿੰਦਰ ਸਿੰਘ ਪੰਮੀ ਨੇ ਇਸ ਦੁੱਖ ਦੀ ਘੜੀ ਵਿੱਚ ਆਪ ਦੇ ਯੋਗਦਾਨ ਨੂੰ ਯਾਦ ਕੀਤਾ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸਣ ਦੀ ਅਕਾਲ ਪੁਰਖ ਅੱਗੇ ਅਰਦਾਸ ਕੀਤੀ। ਪ੍ਰਬੰਧਕ ਕਮੇਟੀ ਦੇ ਮੈਨੇਜਰ ਸ. ਸੁਖਵਿੰਦਰ ਸਿੰਘ ਵਿਸਕੀ ਨੇ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਬੀਬੀ ਜੀ ਦੀ ਵੱਡਮੁੱਲੀ ਅਗਵਾਈ ਲਈ ਸੰਸਥਾ ਸਦਾ ਹੀ ਆਪ ਦੀ ਰਿਣੀ ਰਹੇਗੀ ਅਤੇ ਆਪ ਦਾ ਵਿਛੋੜਾ ਸੰਸਥਾ ਲਈ ਅਸਹਿ ਤੇ ਅਕਹਿ ਹੈ। ਇਸ ਮੌਕੇ ਸਮੂਹ ਪ੍ਰਬੰਧਕ ਕਮੇਟੀ ਮੈਂਬਰਾਂ ਅਤੇ ਸਟਾਫ਼ ਵੱਲੋਂ ਬੀਬੀ ਰਾਜਬੰਸ ਕੌਰ ਨਮਿਤ ਸ਼ੋਕ ਸਭਾ ਕੀਤੀ ਗਈ ਅਤੇ ਵਿਛੜੀ ਰੁੂਹ ਦੀ ਆਤਮਿਕ ਸਾਂਤੀ ਦੀ ਅਰਦਾਸ ਕੀਤੀ ਗਈ। ਇਸ ਮੌਕੇ ਸ. ਹਰਮਿੰਦਰ ਸਿੰਘ ਸੈਣੀ, ਡਾ. ਭਾਗ ਸਿੰਘ ਬੋਲਾ, ਸ. ਹਰਿੰਦਰ ਸਿੰਘ, ਸ. ਗਿਆਨ ਸਿੰਘ, ਸ. ਦਵਿੰਦਰ ਸਿੰਘ ਜਟਾਣਾ, ਸ. ਗੁਰਮੇਲ ਸਿੰਘ, ਸ. ਗੁਰਵੀਰ ਸਿੰਘ, ਸ. ਲਖਵਿੰਦਰ ਸਿੰਘ, ਸ਼੍ਰੀ ਆਰ.ਐਨ. ਮੋਦਗਿੱਲ, ਪੋਸਟ ਗ੍ਰੈਜੂਏਟ ਡਿਗਰੀ ਕਾਲਜ ਬੇਲਾ ਅਤੇ ਫਾਰਮੇਸੀ ਕਾਲਜ ਬੇਲਾ ਦਾ ਸਟਾਫ਼ ਹਾਜ਼ਰ ਸੀ।