img BELA COLLEGE BELA COLLEGE

ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ

Amar Shaheed Baba Ajit Singh Jujhar Singh Memorial College

BEAL COLLEGE
Phone Number

+91 1881-263533

bg-banner
shape

College News

Campus News & Events 2023

List all News & Events

ਬੇਲਾ ਕਾਲਜ ਫੂਡ ਪੋ੍ਸੈਸਿੰਗ ਦਾ ਹੱਬ

ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਫੂਡ ਪੋ੍ਸੈਸਿੰਗ ਦਾ ਹੱਬ ਬਣ ਰਿਹਾ ਹੈ।ਇਸ ਦੀ ਜਾਣਕਾਰੀ ਦਿੰਦਿਆਂ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਸੰਗਤ ਸਿੰਘ ਲੌਂਗੀਆ ਨੇ ਦੱਸਿਆ ਕਿ 2014 ਤੋਂ ਲਗਾਤਾਰ ਬੇਲਾ ਕਾਲਜ ਦੇ ਵਿਿਦਆਰਥੀ ਡਿਪਲੋਮਾ, ਅਡਵਾਂਸ ਡਿਪਲੋਮਾ ਕਰਕੇ ਫੂਡ ਇੰਡਸਟਰੀ ਵਿੱਚ ਬੇਮਿਸਾਲ ਯੋਗਦਾਨ ਪਾ ਰਹੇ ਹਨ।ਉਨ੍ਹਾਂ ਦੱਸਿਆ ਕਿ ਹੁਣ ਤੱਕ ਲੱਗਭਗ 1000 ਵਿਿਦਆਰਥੀ ਨੈਸ਼ਨਲ ਸਕਿੱਲ ਡਿਵੈਲਪਮੈਂਟ ਕੌਂਸਲ ਤੋਂ ਪ੍ਰਮਾਣਿਤ ਹੋ ਚੁੱਕੇ ਹਨ। ਕਾਲਜ ਪ੍ਰਬੰਧਕ ਕਮੇਟੀ ਦੇ ਸਕੱਤਰ ਸ. ਜਗਵਿੰਦਰ ਸਿੰਘ ਪੰੰਮੀ ਨੇ ਦੱਸਿਆ ਕਿ ਬੇਲਾ ਕਾਲਜ ਪੰਜਾਬੀ ਯੂਨੀਵਰਸਿਟੀ ਦਾ ਪਹਿਲਾ ਕਾਲਜ ਹੈ ਜਿੱਥੇ ਐਮ.ਵਾਕ.ਫੂਡ ਪੋ੍ਰਸੈਸਿੰਗ ਸ਼ੁਰੂ ਹੋਈ ਹੈ। ਉਨ੍ਹਾਂ ਕਿਹਾ ਸਾਡਾ ਮਿਸ਼ਨ ਨਾ ਸਿਰਫ ਵਿਦਆਰਥੀਆਂ ਨੂੰ ਸਿੱਖਿਅਤ ਕਰਨਾ ਹੈ ਬਲਕਿ ਨਵੀਨਤਮ ਗਿਆਨ ਨਾਲ ਲੈੱਸ, ਸਿਰਜਣਾਤਮਕਤਾ ਨੂੰ ਉਤਸ਼ਾਹ ਕਰਦੇ ਹੋਏ ਭੋਜਨ ਉਦਯੋਗ ਵਿੱਚ ਅਗਲੀ ਪੀੜ੍ਹੀ ਨੂੰ ਵੀ ਆਕਾਰ ਦੇਣਾ ਹੈ। ਕਾਲਜ ਪ੍ਰਬੰਧਕ ਕਮੇਟੀ ਦੇ ਮੈਨੇਜਰ ਸ. ਸੁਖਵਿੰਦਰ ਸਿੰਘ ਵਿਸਕੀ ਨੇ ਦੱਸਿਆ ਕਿ ਬੇਲਾ ਕਾਲਜ ਨੂੰ ‘ਸਕਿੱਲ ਹੱਬ’ ਵੀ ਮਿਿਲਆ ਹੈ ਜਿਸ ਵਿੱਚ ਵਿਿਦਆਰਥੀਆਂ ਨੂੰ ਫੂਡ ਮਾਈਕਰੋਬਾਇਓਲੋਜਿਸਟ ਲਈ ਪ੍ਰਮਾਣਿਤ ਕੀਤਾ ਜਾਂਦਾ ਹੈ। ਕਾਲਜ ਦੇ ਪਿੰ੍ਰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਕਿਹਾ ਕਿ ਵਿਿਦਆਰਥੀ ਲਗਾਤਾਰ ਫੂਡ ਪ੍ਰੋਸੇਸਿੰਗ ਦੇ ਖੇਤਰ ਵਿੱਚ ਮੱਲਾਂ ਮਾਰ ਰਹੇ ਹਨ। ਇਸੇ ਕਰਕੇ ਕਾਲਜ ਵਿੱਚ ਇੱਕ ਟਿਕਾਊ ਕੁਸ਼ਲ ਅਤੇ ਸੰਮਲਿਤ ਈਕੋਸਿਸਟਮ ਬਣ ਚੁੱਕਿਆ ਹੈ।ਬੇਲਾ ਕਾਲਜ ਇਲਾਕੇ ਲਈ ਸਕਰਾਤਮਕ, ਗਤੀਸ਼ੀਲ ਅਤੇ ਫਲਦਾਇਕ ਵਾਤਾਵਰਨ ਪ੍ਰਦਾਨ ਕਰਦਾ ਹੋਇਆ, ਫੂਡ ਪੋ੍ਸੈਸਿੰਗ ਖੇਤਰ ਵਿੱਚ ਹੱਬ ਬਣ ਗਿਆ ਹੈ। ਵਿਭਾਗ ਦੇ ਮੁੱਖੀ ਡਾ. ਮਮਤਾ ਅਰੋੜਾ ਨੇ ਦੱਸਿਆ ਕਿ ਵਿਿਦਆਰਥੀਆਂ ਲਈ ਫੂਡ ਪੋ੍ਰਸੈਸਿੰਗ ਸੰਭਾਵਨਾਵਾਂ ਭਰਪੂਰ ਖੇਤਰ ਹੈ। ਬੇਲਾ ਅਤੇ ਸ਼੍ਰੀ ਚਮਕੌਰ ਸਾਹਿਬ ਖੇਤਰ ਵਿੱਚ ਫੂਡ ਪ੍ਰੋਸਸਿੰਗ ਦੀਆਂ ਅਣਗਿਣਤ ਸੰਭਾਵਨਾਵਾਂ ਹਨ।ਉਨ੍ਹਾਂ ਦੱਸਿਆ ਕਿ ਕਾਲਜ ਦੀ ਕੋਸ਼ਿਸ਼ ਹੇੈ ਕਿ ਗੋਦ ਲਏ ਪਿੰਡਾਂ ਵਿੱਚੋਂ ਇੱਕ ਪਿੰਡ ਨੂੰ ਐਨ.ਆਈ.ਟੀ.ਟੀ.ਆਰ.ਦੇ ਉੱਨਤ ਭਾਰਤ ਸਕੀਮ ਤਹਿਤ ਰੋਲ ਮਾਡਲ ਪਿੰਡ ਬਣਾਇਆ ਜਾਵੇ ਜਿਸ ਦੇ ਤਹਿਤ ਮੋਟੇ ਅਨਾਜ ਤੇ ਵੱਖ-ਵੱੱਖ ਵਰਕਸ਼ਾਪਾਂ ਵੀ ਚੱਲ ਰਹੀਆਂ ਹਨ। ਹੋਣਹਾਰ ਵਿਿਦਆਰਥੀਆਂ ਨੂੰ ਸਰਟੀਫਿਕੇਟ ਤਕਸੀਮ ਕੀਤੇ ਗਏ।ਇਸ ਮੌਕੇ ਵੱਖ-ਵੱੱਖ ਵਿਭਾਗਾਂ ਦੇ ਮੁੱਖੀ ਸਹਾਇਕ.ਪੋ੍. ਸੁਨੀਤਾ ਰਾਣੀ, ਸਹਾਇਕ.ਪੋ੍.ਰਾਕੇਸ ਜੋਸ਼ੀ, , ਸਹਾਇਕ.ਪੋ੍. ਅਮਰਜੀਤ ਸਿਂਘ, ਲੈਫਟੀ. ਸਹਾਇਕ.ਪੋ੍. ਪ੍ਰਿਤਪਾਲ ਸਿਂਘ, ਸਹਾਇਕ.ਪੋ੍.ਇਸ਼ੂ ਬਾਲਾ, ਡਾ. ਅਣਖ ਸਿੰਘ, ਡਾ. ਹਰਪ੍ਰੀਤ ਕੌਰ, ਸਹਾਇਕ.ਪ੍ਰੋ. ਮਨਪ੍ਰੀਤ ਕੌਰ, ਸਹਾਇਕ.ਪ੍ਰੋ. ਪਰਮਿੰਦਰ ਕੌਰ, ਸਹਾਇਕ.ਪ੍ਰੋ.ਗੁਰਲਾਲ ਸਿੰਘ, ਸਹਾਇਕ.ਪ੍ਰੋ.ਹਰਸ਼ਿਤਾ ਸੈਣੀ, ਸਹਾਇਕ.ਪ੍ਰੋ.ਜਸਪ੍ਰੀਤ ਕੌਰ ਸ਼ਾਮਲ ਸਨ।