BELA COLLEGE
BELA COLLEGE
ਬੇਲਾ ਕਾਲਜ ਵਿਖੇ ਅੰਤਰਰਾਸ਼ਟਰੀ ਮਾਤ-ਭਾਸ਼ਾ ਦਿਵਸ ਮਨਾਇਆ ਗਿਆ
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਦੇ ਪੋਸਟ-ਗੈ੍ਰਜੂਏਟ ਪੰਜਾਬੀ ਵਿਭਾਗ ਨੇ ਅੰਤਰਰਾਸ਼ਟਰੀ ਮਾਤ-ਭਾਸ਼ਾ ਦਿਵਸ ਮਨਾਇਆ।ਇਸ ਮੌਕੇ ਨੈਸ਼ਨਲ ਇੰਸਟੀਚਿਊਟ ਰੋਪੜ ਦੇ ਡਾ. ਗੁਰਸੰਤ ਸਿੰਘ ਮੱਖ ਬੁਲਾਰੇ ਦੇ ਤੌਰ ਤੇ ਸ਼ਾਮਲ ਹੋਏ।ਉਹਨਾਂ ਨੇ ਮਾਤ-ਭਾਸ਼ਾ ਦੀ ਅਜੋਕੀ ਸਥਿਤੀ ਤੇ ਬਹੁਮੁੱਲੇ ਵਿਚਾਰ ਦਿੱਤੇ।ਉਹਨਾਂ ਆਪਣੇ ਭਾਸ਼ਣ ਵਿੱਚ ਕਿਹਾ ਕਿ ਪੀੜ੍ਹੀ ਦਰ ਪੀੜ੍ਹੀ ਸਿੱਖਿਆ ਦਾ ਅਧਾਰ ਹੀ ਬਹੁਭਾਸ਼ੀ ਸਿੱਖਿਆ ਹੈ।ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਪ੍ਰਵਕਤਾ ਨੂੰ ਜੀ ਆਇਆਂ ਕਹਿੰਦਿਆਂ ਮਾਤ-ਭਾਸ਼ਾ ਨੂੰ ਇਨਸਾਨੀ ਭਾਵਨਾਵਾਂ ਦੇ ਪ੍ਰਗਟਾਵੇ ਦਾ ਸਾਧਨ ਦੱਸਿਆ। ਉਹਨਾਂ ਇਹ ਵੀ ਕਿਹਾ ਕਿ ਜ਼ਿਹਨੀ ਵਿਕਾਸ ਦੇੇ ਲਈ ਮਾਤ ਭਾਸ਼ਾ ਬਹੁਤ ਜ਼ਰੂਰੀ ਹੈ। ਡਾ. ਹਰਪ੍ਰੀਤ ਕੌਰ ਨੇ ਵਿਦਿਆਰਥੀਆਂ ਨੁੰੂ ਦੱਸਿਆ ਕਿ ਮਾਨਵੀ ਵਿਕਾਸ ਤਾਂ ਹੀ ਸੰਭਵ ਹੈ ਜੇ ਅਸੀਂ ਆਪਣੀ ਮਾਤ-ਭਾਸ਼ਾ ਦੀ ਕਦਰ ਕਰੀਏ।ਪੋ੍ਰ. ਹਰਪ੍ਰੀਤ ਸਿੰਘ ਨੇ ਕਿਹਾ ਕਿ ਊੜਾ ਹੀ ਨਹੀਂ ਜੂੜਾ ਵੀ ਬਚਾਉਣ ਦੀ ਲੋੜ ਹੈੈ।ਇਸ ਮੌਕੇ ਡਾ. ਤੇਜਿੰਦਰ ਕੌਰ ਵੱਲੋਂ ਸੁੰਦਰ ਲਿਖਾਈ ਮੁਕਾਬਲਾ ਕਰਵਾਇਆ, ਜਿਸ ਵਿੱਚ ਪਹਿਲਾ ਸਥਾਨ ਸਤਵਿੰਦਰ ਕੌਰ (ਐਮ.ਏ.) ਦੂਜਾ ਸਥਾਨ ਹਰਪ੍ਰੀਤ ਕੌਰ ਪੀ.ਜੀ.ਡੀ.ਸੀ.ਏ. ਅਤੇ ਤੀਜਾ ਸਥਾਨ ਹਰਪ੍ਰੀਤ ਕੌਰ ਬੀ.ਐਸ.ਸੀ. (ਨਾਨ-ਮੈਡੀਕਲ) ਨੇ ਪ੍ਰਾਪਤ ਕੀਤਾ।ਸਲੋਗਨ ਲਿਖਣ ਮੁਕਾਬਲੇ ਵਿੱਚ ਪਹਿਲਾ ਸਥਾਨ ਸਤਵਿੰਦਰ ਕੌਰ (ਐਮ.ਏ.) ਦੂਜਾ ਸਥਾਨ ਅੰਕਿਤਾ (ਬੀ.ਕਾਮ.) ਅਤੇ ਤੀਜਾ ਸਥਾਨ ਬੀ.ਸੀ.ਏ. ਦੀਆਂ ਵਿਦਿਆਰਥਣਾਂ ਖੁਸ਼ਪ੍ਰੀਤ ਕੌਰ ਤੇ ਹਰਪ੍ਰੀਤ ਕੌਰ ਨੇ ਹਾਸਿਲ ਕੀਤਾ। ਇਸ ਮੌਕੇ ਅੰਗਰੇਜ਼ੀ ਵਿਭਾਗ ਵੱਲੋਂ ਪੋਸਟਰ ਮੇਕਿੰਗ ਅਤੇ ਸਲੋਗਨ ਰਾਈਟਿੰਗ ਮੁਕਾਬਲਾ ਵੀ ਕਰਵਾਇਆ ਗਿਆ। ਜਿਸ ਵਿੱਚ ਪਹਿਲਾ ਸਥਾਨ ਲਵਪ੍ਰੀਤ ਸਿੰਘ ਬੀ.ਏ. ਦੂਜਾ ਸਥਾਨ ਗਗਨ ਤੇ ਕਮੋਲਿਕਾ ਬੀ.ਏ. ਤੇ ਤੀਜਾ ਸਥਾਨ ਮਨਪ੍ਰੀਤ ਕੌਰ ਬੀ.ਸੀ.ਏ. ਨੇ ਹਾਸਿਲ ਕੀਤਾ।ਮੰਚ ਸੰਚਾਲਨ ਦੀ ਭੁਮਿਕਾ ਡਾ. ਸੁਰਜੀਤ ਕੌਰ ਤੇ ਪੋ੍ਰ. ਹਰਪ੍ਰੀਤ ਸਿੰਘ ਭਿਓਰਾ ਨੇ ਬਾਖੂਬੀ ਨਿਭਾਈ।ਇਸ ਮੌਕੇ ਹਿਊਮੈਨਟੀਜ਼ ਵਿਭਾਗ ਦੇ ਮੁਖੀ ਪੋ੍ਰ. ਸੁਨੀਤਾ ਰਾਣੀ ਦੀ ਅਗਵਾਈ ਦੇ ਹੇਠ ਮਾਂ ਬੋਲੀ ਨੂੰ ਬਚਾਉਣ ਲਈ ਐੇਨ.ਐਸ.ਐੇਸ. ਦੇ ਵਲੰਟੀਅਰਜ਼ ਵੱਲੋਂ ਰੈਲੀ ਵੀ ਕੱਢੀ ਗਈ ਤੇ ਸਤਵੰਤ ਕੌਰ ਪੰਧੇਰ ਦਾ ਕਾਵਿ ਸੰਗ੍ਰਹਿ ਕਾਦਰ ਦੀ ਕੁਦਰਤ ਨੂੰ ਲੋਕ ਅਰਪਣ ਵੀ ਕੀਤਾ ਗਿਆ।