img BELA COLLEGE BELA COLLEGE

ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ

Amar Shaheed Baba Ajit Singh Jujhar Singh Memorial College

BEAL COLLEGE
Phone Number

+91 1881-263533

bg-banner
shape

College News

Campus News & Events 2022

List all News & Events

ਬੇਲਾ ਕਾਲਜ ਦਾ ਸਲਾਨਾ ਖੇਡ ਮੇਲਾ ਉਤਸ਼ਾਹ ਪੂਰਵਕ ਸਮਾਪਤ

ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਦਾ 47ਵਾਂ ਖੇਡ ਮੇਲਾ ਬਹੁਤ ਉਤਸ਼ਾਹ ਭਰਪੂਰ ਸਮਾਪਤ ਹੋਇਆ। ਕਾਲਜ ਦੇ 47ਵੇਂ ਸਲਾਨਾ ਖੇਡ ਮੇਲੇ ਤੇ ਮੁੱਖ ਮਹਿਮਾਨ ਦੀ ਭੂਮਿਕਾ ਸ. ਸੁਖਵਿੰਦਰ ਸਿੰਘ ਵਿਸਕੀ ਮੈਨੇਜਰ ਪ੍ਰਬੰਧਕ ਕਮੇਟੀ ਨੇ ਨਿਭਾਈ। ਇਸ ਮੌਕੇ ਮੁੱਖ ਮਹਿਮਾਨ ਵੱਲੋਂ ਝੰਡਾ ਲਹਿਰਾਓਣ ਦੀ ਰਸਮ ਅਦਾ ਕੀਤੀ ਗਈ ਅਤੇ ਬੇਲਾ ਕਾਲਜ ਦੇ 47ਵੇਂ ਖੇਡ ਮੇਲੇ ਨੂੰ ਅੋਪਨ ਕਰਨ ਦਾ ਐਲਾਨ ਕੀਤਾ। ਵੱਖ-ਵੱਖ ਵਿਭਾਗਾਂ ਵੱਲੋਂ ਐਨ.ਸੀ.ਸੀ. ਦੇ ਕੈਡਿਟਾਂ ਦੀ ਅਗਵਾਈ ਹੇਠ ਮਾਰਚ ਪਾਸਟ ਕੀਤਾ ਗਿਆ। ਵਿਿਦਆਰਥਣ ਮਨਪ੍ਰੀਤ ਕੌਰ ਦੀ ਅਗਵਾਈ ਹੇਠ ਸਾਰੇ ਪ੍ਰਤੀਭਾਗੀਆਂ ਨੇ ਸਹੁੰ ਚੁੱਕੀ। ਸਹੁੰ ਚੁੱਕ ਸਮਾਗਮ ਨੇ ਸਾਰਿਆਂ ਦੇ ਦਿਲਾਂ ਵਿੱਚ ਸੱਚੀ ਖੇਡ ਅਤੇ ਏਕਤਾ ਦੀ ਭਾਵਨਾ ਭਰ ਦਿੱਤੀ। ਮੁੱਖ ਮਹਿਮਾਨ ਸ. ਸੁਖਵਿੰਦਰ ਸਿੰਘ ਵਿਸਕੀ ਨੇ ਖੇਡਾਂ ਦੀ ਮਹੱਤਤਾ ਦਾ ਜਿਕਰ ਕਰਦੇ ਹੋਏ ਕਿਹਾ ਕਿ ਐਥਲੈਟਿਕ ਗਤੀਵਿਧੀਆਂ ਬਹੁ-ਪੱਖੀ ਵਿਕਾਸ ਲਈ ਬਹੁਤ ਜਰੂਰੀ ਹਨ। ਉਹਨਾਂ ਬੇਲਾ ਕਾਲਜ ਦੇ ਨੈਸ਼ਨਲ ਖਿਡਾਰੀ ਗੁਰਜੀਤ ਸਿੰਘ (125 ਕਿਲੋ), ਗੁਰਜੀਤ ਸਿੰਘ (96 ਕਿਲੋ) ਅਤੇ ਪਵਨਦੀਪ (70 ਕਿਲੋ) ਨੂੰ ਸਨਮਾਨਿਤ ਕੀਤਾ। ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਖੇਡਾਂ ਮਨੁੱਖ ਦੀ ਅਨੁਸ਼ਾਸਨ, ਲਗਨ, ਦਇਆ ਅਤੇ ਸਮਰਪਣ ਦੀਆਂ ਸੀਮਾਵਾਂ ਨੂੰ ਪਰਖਣ ਅਤੇ ਪਾਰ ਕਰਨ ਦਾ ਤਰੀਕਾ ਹੈ।ਇਹ ਸਰੀਰਕ ਪਹਿਲੂ, ਚਰਿੱਤਰ ਬਣਾਉਣ, ਰਣਨੀਤਕ ਅਤੇ ਵਿਸ਼ਲੇਸ਼ਣਾਤਮਕ ਸੋਚ ਦੇ ਨਾਲ-ਨਾਲ ਲੀਡਰਸ਼ਿਪ ਦੇ ਹੁਨਰ ਅਤੇ ਟੀਚਾ ਨਿਰਧਾਰਣ ਦੇ ਗੁਣਾਂ ਦਾ ਵਿਕਾਸ ਕਰਦੀਆਂ ਹਨ।

ਅੰਤਰ- ਵਿਭਾਗੀ ਟੱਗ ਆਫ ਵਾਰ ਦੌਰਾਨ ਬੇਅੰਤ ਜੋਸ਼ ਅਤੇ ਉਤਸ਼ਾਹ ਦੇਖਣ ਨੂੰ ਮਿਿਲਆ। ਜਿਸ ਵਿੱਚ ਲੜਕਿਆਂ ਦੀ ਕੈਟਾਗਰੀ ਵਿੱਚ ਕੰਪਿਊਟਰ ਵਿਭਾਗ ਨੇ ਟਰਾਫੀ ਜਿੱਤੀ ਅਤੇ ਹਿਊਮੈਨਟੀਜ਼ ਵਿਭਾਗ ਰਨਰ-ਅੱਪ ਰਿਹਾ। ਲੜਕੀਆ ਦੇ ਮੁਕਾਬਲਿਆਂ ਵਿੱਚ ਸਾਇੰਸ ਵਿਭਾਗ ਜੇਤੂ ਰਿਹਾ ਅਤੇ ਮੈਨੇਜਮੈਂਟ ਵਿਭਾਗ ਨੇ ਰਨਰ-ਅੱਪ ਦੀ ਟਰਾਫੀ ਜਿੱਤੀ। ਵੱਖ-ਵੱਖ ਮੁਕਾਬਲਿਆਂ ਜਿਵੇਂ ਲੰਬੀ ਛਾਲ, ਟ੍ਰਿਪਲ ਜੰਪ, ਸ਼ਾਟ-ਪੁੱਟ, ਡਿਸਕਸ ਥ੍ਰੋਅ, ਨਿੰਬੂ ਚਮਚਾ ਰੇਸ, ਥ੍ਰੀ ਲੈਗ ਰੇਸ ਆਦਿ ਦੇ ਜੇਤੂ ਵਿਿਦਆਰਥੀਆਂ ਨੂੰ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਸੰਗਤ ਸਿੰਘ ਲੋਂਗੀਆ ਨੇ ਮੈਡਲ ਪਾ ਕੇ ਸਨਮਾਨਿਤ ਕੀਤਾ। ਉਹਨਾਂ ਕਾਲਜ ਦੇ ਹੋਣਹਾਰ ਖਿਡਾਰੀ ਸੈਫ ਉਲਾ (65 ਕਿਲੋ) ਅਤੇ ਜਗਵਿੰਦਰ ਸਿੰਘ (85 ਕਿਲੋ) ਨੂੰ ਵੀ ਸਨਮਾਨਿਤ ਕੀਤਾ। ਲੜਕਿਆਂ ਵਿੱਚ ਰਸ਼ਮਪ੍ਰੀਤ ਸਿੰਘ (ਬੀ.ਬੀ.ਏ) ਨੂੰ ਸਰਬੋਤਮ ਅਥਲੀਟ ਚੁਣਿਆ ਗਿਆ। ਲੜਕੀਆਂ ਵਿੱਚੋ ਦੋ ਵਿਿਦਆਰਥਣਾਂ ਕੋਮਲਪ੍ਰੀਤ ਕੌਰ (ਬੀ.ਏ) ਅਤੇ ਪ੍ਰਤਿਮਾ ਚੌਹਾਨ (ਬੀ-ਵਾਕ ਆਰ.ਐਮ ਆਈ.ਟੀ.) ਨੇ ਬਰਾਬਰ ਅੰਕ ਲੈ ਕੇ ਸਰਬੋਤਮ ਖਿਡਾਰਣਾਂ ਦਾ ਖਿਤਾਬ ਜਿੱਤਿਆ। ਇਹਨਾਂ ਸਰਬੋਤਮ ਵਿਿਦਆਰਥੀਆਂ ਨੂੰ ਕਾਲਜ ਪ੍ਰਬੰਧਕ ਕਮੇਟੀ ਦੇ ਸਕੱਤਰ ਸ. ਜਗਵਿੰਦਰ ਸਿੰਘ ਪੰਮੀ ਨੇ ਇਨਾਮ ਦੇ ਕੇ ਸਨਮਾਨਿਤ ਕੀਤਾ ਅਤੇ ਸਹਾਇਕ ਪ੍ਰੋਫੈਸਰ ਅਮਰਜੀਤ ਸਿੰਘ ਅਤੇ ਸਹਾਇਕ ਪ੍ਰੋਫੈਸਰ ਪ੍ਰਿਤਪਾਲ ਸਿੰਘ ਦੀ ਇਸ ਐਥਲੈਟਿਕ ਮੀਟ ਨੂੰ ਸਿਰੇ ਚੜਾਉਣ ਲਈ ਪ੍ਰਸੰਸਾ ਕੀਤੀ। ਸਹਾਇਕ ਪ੍ਰੋਫੈਸਰ ਪ੍ਰਿਤਪਾਲ ਸਿੰਘ ਅਤੇ ਡਾ. ਮਮਤਾ ਅਰੋੜਾ ਨੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ। ਇਸ ਮੌਕੇ ਵਿਭਾਗਾਂ ਦੇ ਮੁਖੀ ਡਾ. ਬਲਜੀਤ ਸਿੰਘ, ਸਹਾਇਕ ਪ੍ਰੋਫੈਸਰ ਸੁਨੀਤਾ ਰਾਣੀ, ਸਹਾਇਕ ਪ੍ਰੋਫੈਸਰ ਇਸ਼ੂ ਬਾਲਾ, ਸਹਾਇਕ ਪ੍ਰੋਫੈਸਰ ਰਾਕੇਸ਼ ਜੋਸ਼ੀ, ਸਹਾਇਕ ਪ੍ਰੋਫੈਸਰ ਗੁਰਲਾਲ ਸਿੰਘ, ਸਹਾਇਕ ਪ੍ਰੋਫੈਸਰ ਪਰਮਿੰਦਰ ਕੌਰ, ਡਾ. ਅਣਖ ਸਿੰਘ ਅਤੇ ਸਮੁੱਚਾ ਸਟਾਫ਼ ਹਾਜਰ ਸੀ।