BELA COLLEGE
BELA COLLEGE
ਬੇਲਾ ਕਾਲਜ ਦੇ ਨਵੇਂ ਕੈਫੇਟੇਰੀਆ ਦਾ ਉਦਘਾਟਨ
ਬੇਲਾ ਕਾਲਜ ਦੇ ਨਵੇਂ ਕੈਫੇਟੇਰੀਆ ਦਾ ਉਦਘਾਟਨ ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਵਿਖੇ ਨਵੇਂ ਬਣੇ ਕੈਫੇਟੇਰੀਆ ਦਾ ਉਦਘਾਟਨ ਕਾਲਜ ਪ੍ਰਬੰਧਕ ਕਮੇਟੀ ਦੇ ਮੈਂਬਰਾਂ, ਪ੍ਰਿੰਸੀਪਲ ਸਾਹਿਬਾਨ ਅਤੇ ਸਮੂਹ ਸਟਾਫ ਦੀ ਹਾਜ਼ਰੀ ਵਿੱਚ ਹੋਇਆ। ਇਸ ਮੌਕੇ ੳਦਘਾਟਨ ਦੀ ਰਸਮ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਸੰਗਤ ਸਿੰਘ ਲੌਂਗੀਆ ਨੇ ਆਪਣੇ ਕਰ ਕਮਲਾਂ ਨਾਲ਼ ਸਕੱਤਰ ਸ. ਜਗਵਿੰਦਰ ਸਿੰਘ ਅਤੇ ਮੈਨੇਜਰ ਸ. ਸੁਖਵਿੰਦਰ ਸਿੰਘ ਵਿਸਕੀ ਦੇ ਨਾਲ ਅਦਾ ਕੀਤੀ। ਇਸ ਸਬੰਧੀ ਵਿਸਤ੍ਰਿਤ ਰੂਪ ਵਿੱਚ ਜਾਣਕਾਰੀ ਦਿੰਦਿਆਂ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਵਿਿਦਆਰਥੀਆਂ ਦੀ ਸਹੂਲਤ ਅਤੇ ਖਾਣ ਪੀਣ ਦੇ ਬਦਲਦੇ ਰੁਝਾਨ ਨੂੰ ਵੇਖਦਿਆਂ ਇਸ ਖਾਸ ਕੈਫੇਟੇਰੀਆ ਦੀ ਸਥਾਪਨਾ ਕੀਤੀ ਗਈ ਹੈ। ਇਸ ਕੈਫੇਟੇਰੀਆ ਵਿੱਚ ਵਿਿਦਆਰਥੀਆਂ ਨੂੰ ਕਾਲਜ ਕਨਟੀਨ ਵਾਂਗ ਹੀ ਸਾਫ-ਸੁਥਰਾ ਖਾਣਾ, ਵਾਜਿਬ ਕੀਮਤਾਂ ਤੇ ਮੁਹੱਈਆ ਕਰਵਾਇਆ ਜਾਵੇਗਾ ਅਤੇ ਇਸਦੇ ਨਾਲ ਹੀ ਵਿਿਦਆਰਥੀਆਂ ਲਈ ਖਾਸ ਬੈਠਣ ਪ੍ਰਬੰਧ ਦਾ ਵੀ ਕੀਤਾ ਗਿਆ ਹੈ। ਉਹਨਾਂ ਖੁਸ਼ੀ ਜਾਹਿਰ ਕੀਤੀ ਕਿ ਇਨ-ਡੋਰ ਕੈਫੇਟੇਰੀਆ ਨਵੇਂ ਵਰ੍ਹੇ ਦੀ ਸ਼ੁਰੂਆਤ ਵਿੱਚ ਕਾਲਜ ਦੇ ਵਿਹੜੇ ਜੁੜਨਾ ਬਹੁਤ ਹੀ ਵਧੀਆ ਗੱਲ ਹੈ। ਇਸ ਮੌਕੇ ਫਾਰਮੇਸੀ ਕਾਲਜ ਦੇ ਡਾਇਰੈਕਟਰ ਡਾ. ਸੈਲੇਸ਼ ਸ਼ਰਮਾ, ਮਹਾਂਰਾਣੀ ਸਤਿੰਦਰ ਕੌਰ ਮਾਡਰਨ ਸੀਨੀਅਰ ਸੈਕ. ਸਕੂਲ ਦੇ ਪ੍ਰਿੰਸੀਪਲ ਸ. ਮੇਹਰ ਸਿੰਘ, ਡਾ. ਮਮਤਾ ਅਰੋੜਾ ਅਤੇ ਸਮੂਹ ਸਟਾਫ ਹਾਜ਼ਰ ਸੀ।