BELA COLLEGE
BELA COLLEGE
ਬੇਲਾ ਕਾਲਜ ਨੇ ਵਿਸ਼ਵ ਨੋ ਤੰਬਾਕੂ ਦਿਵਸ ਮਨਾਇਆ
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਨੇ ‘ਵਿਸ਼ਵ ਨੋ ਤੰਬਾਕੂ ਦਿਵਸ’ ਮਨਾਇਆ। ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਇਹ ਦਿਨ ਆਮ ਜਨਤਾ ਨੂੰ ਤੰਬਾਕੂ ਦੀ ਵਰਤੋਂ ਦੇ ਖਤਰਿਆਂ ਤੋਂ ਬਚਣ ਅਤੇ ਤੰਬਾਕੂ ਨਾਲ ਹੋਣ ਵਾਲੀਆਂ ਬਿਮਾਰੀਆ ਨਾਲ ਲੜਨ ਲਈ ਪ੍ਰੇਰਿਤ ਕਰਦਾ ਹੈ।ਉਹਨਾਂ ਦੱਸਿਆ ਵਿਸ਼ਵ ਸਿਹਤ ਸੰਗਠਨ ਦੇ ਮੈਂਬਰ ਰਾਜਾਂ ਨੇ 1987 ਵਿੱਚ ਵਿਸ਼ਵ ਤੰਬਾਕੂ ਦਿਵਸ ਦੀ ਸਥਾਪਨਾ ਕੀਤੀ ਤਾਂ ਜੋ ਤੰਬਾਕੂ ਜਿਹੀ ਭੈੜੀ ਲਾਹਨਤ ਤੋਂ ਬਚਿਆ ਜਾ ਸਕੇ ਅਤੇ ਇਸ ਦੀ ਰੋਕਥਾਮ ਲਈ ਹਰ ਕੋਸ਼ਿਸ ਕੀਤੀ ਜਾ ਸਕੇ। ਇਸ ਸਾਲ ਦੇ ਥੀਮ “ਤੰਬਾਕੂ ਛੱਡਣ ਦੀ ਵਚਨਵੱਧਤਾ” ਦੇ ਮੱਦੇਨਜਰ ਉਹਨਾਂ ਅਧਿਆਪਕਾਂ ਅਤੇ ਵਿਿਦਆਰਥੀਆਂ ਨੂੰ ਯੂ.ਜੀ.ਸੀ. ਨਿਯਮਾਂ ਮੁਤਾਬਿਕ ਸਹੁੰ ਚੁਕਾਈ। ਉਹਨਾਂ ਦੱਸਿਆ ਵਿਸਵ ਸਿਹਤ ਸੰਗਠਨ ਮੁਤਾਬਿਕ ਕੋਵਿਡ-19 ਮਹਾਂਮਾਰੀ ਦੌਰਾਨ ਲੱਖਾਂ ਤੰਬਾਕੂ ਉਪਭੋਗਤਾਵਾਂ ਨੇ ਕਿਹਾ ਕਿ 60% ਤੰਬਾਕੂਨੋਸ਼ੀ ਛੱਡਣਾ ਚਾਹੰਦੇ ਹਨ, ਪਰ ਸਿਰਫ 30% ਲੋਕਾਂ ਨੂੰ ਛੱਡਣ ਲਈ ਮਿਆਰੀ ਸੇਵਾਵਾਂ ਦੀ ਪਹੁੰਚ ਹੈ। ਇਸ ਲਈ ਸਾਨੂੰ ਹਰ ਇੱਕ ਨੂੰ ਟੀਚਾ ਬਣਾ ਕੇ ਚੱਲਣਾ ਚਾਹੀਦਾ ਹੈ ਕਿ ਅਸੀ ਵੱਖ-ਵੱਖ ਡਿਜੀਟਲ ਸਾਧਨਾਂ ਰਾਹੀ ਤੰਬਾਕੂ ਦੇ ਖਾਤਮੇ ਨੂੰ ਉਤਸ਼ਾਹਿਤ ਕਰ ਸਕੀਏ।ਇਸ ਮੌਕੇ ਹਿਊਮੈਨਟੀਜ਼ ਵਿਭਾਗ ਵੱਲੋਂ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ ਜਿਸ ਵਿੱਚ 25 ਦੇ ਕਰੀਬ ਵਿਿਦਆਰਥੀਆਂ ਨੇ ਭਾਗ ਲਿਆ। ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਮੁਖੀ ਡਾ. ਬਲਜੀਤ ਸਿੰਘ, ਡਾ. ਮਮਤਾ ਅਰੋੜਾ, ਸਹਾਇਕ ਪ੍ਰੋ. ਸੁਨੀਤਾ ਰਾਣੀ, ਸਹਾਇਕ ਪ੍ਰੋ. ਅਮਰਜੀਤ ਸਿੰਘ, ਸਹਾਇਕ ਪ੍ਰੋ. ਪ੍ਰਿਤਪਾਲ ਸਿੰਘ, ਸਹਾਇਕ ਪ੍ਰੋ.ਇਸੂ ਬਾਲਾ, ਸਹਾਇਕ ਪ੍ਰੋ. ਰਵੀਨਾ ਸੈਣੀ ਇਸ ਮੁਹਿੰਮ ਵਿੱਚ ਸ਼ਾਮਿਲ ਹੋਏ