BELA COLLEGE
BELA COLLEGE
ਬੇਲਾ ਕਾਲਜ ਦੇ ਵਿਦਆਰਥੀਆਂ ਨੂੰ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਵੰਡੇ ਗਏ ਵਜੀਫੇ
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਵਿਖੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਵਿਦਆਰਥੀਆਂ ਨੂੰ ਵਜੀਫੇ ਵੰਡੇ ਗਏ। ਇਸ ਜਾਣਕਾਰੀ ਨੂੰ ਸਾਂਝੇ ਕਰਦੇ ਹੋਏ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਕਾਲਜ ਦੇ 21 ਵਿਦਆਰਥੀਆਂ ਨੂੰ 1,56,000/- ਦੇ ਵਜੀਫੇ ਟਰੱਸਟ ਵੱਲੋਂ ਪ੍ਰਦਾਨ ਕੀਤੇ ਗਏ। ਇਸ ਮੌਕੇ ਟਰੱਸਟ ਦੇ ਡਾਇਰੈਕਟਰ ਸਿੱਖਿਆ ਸ਼੍ਰੀਮਤੀ ਇੰਦਰਜੀਤ ਕੌਰ ਗਿੱਲ ਅਤੇ ਸਲਾਹਕਾਰ ਸਿਹਤ ਸੇਵਾਵਾਂ ਡਾ. ਦਲਜੀਤ ਸਿੰਘ ਗਿੱਲ ਨੇ ਕਾਲਜ ਵਿਖੇ ਪਹੁੰਚ ਕੇ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੂੰ ਚੈੱਕ ਦਿੱਤਾ। ਉਹਨਾਂ ਦੱਸਿਆ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ. ਐਸ.ਪੀ.ਸਿੰਘ ਓਬਰਾਏ ਨੂੰ ਗਰੈਂਡ ਪੀ-ਐਚ.ਡੀ ਦੀ ਡਿਗਰੀ ਹਾਸਿਲ ਹੈ ਅਤੇ ਉਹਨਾਂ ਨੇ ਲੋਕ ਭਲਾਈ ਵਿੱਚ ਪ੍ਰੋਫੈਸਰਸ਼ਿਪ ਦੀ ਮੁਹਾਰਤ ਹਾਸਿਲ ਕੀਤੀ ਹੈ। ਉਹ ਦੂਰ ਅੰਦੇਸ਼ੀ ਸੰਚਾਲਕ, ਕਿੱਤੇ ਵਜੋਂ ਸਫਲ ਵਪਾਰੀ ਅਤੇ ਉਹਨਾਂ ਨੇ ਮਨੁੱਖਤਾ ਦੀ ਸੇਵਾ ਲਈ ਅਣਥੱਕ ਕੋਸ਼ਿਸ਼ਾਂ ਅਤੇ ਕਾਰਜ ਕੀਤੇ ਜਿਨ੍ਹਾਂ ਵਿੱਚ ਵੱਖ-ਵੱਖ ਜਿਲ੍ਹਆਂ ਵਿੱਚ ਲੈਬਾਰਟਰੀਆਂ, ਕਰੋਨਾ ਪ੍ਰਭਾਵਿਤ ਵਿਅਕਤੀਆਂ ਲਈ ਅਣਗਿਣਤ ਸੇਵਾਵਾਂ, ਹੁਨਰ ਵਿਕਾਸ ਕੇਂਦਰ ਖੋਲਣੇ, ਕਿਸਾਨ ਮੋਰਚੇ ਲਈ ਯੋਗਦਾਨ, ਲੋੜਵੰਦਾਂ ਨੂੰ ਮੱਦਦ, ਮੈਡੀਕਲ ਸਹੂਲਤਾਂ, ਜੇਲਾਂ ਵਿੱਚ ਸਹੂਲਤਾਂ, ਪ੍ਰਦੇਸ਼ਾਂ ਵਿੱਚ ਸੰਕਟ ਨਾਲ ਜੂਝ ਰਹੇ ਵਿਅਕਤੀਆਂ ਨੂੰ ਅਣਥੱਕ ਕੋਸ਼ਿਸ਼ਾਂ ਅਤੇ ਉਪਰਾਲੇ ਆਦਿ ਦੇ ਨਾਲ-ਨਾਲ ਸਿੱਖਿਆ ਦੇ ਖੇਤਰ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ। ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਸੰਗਤ ਸਿੰਘ ਲੌਂਗੀਆ, ਸਕੱਤਰ ਸ. ਜਗਵਿੰਦਰ ਸਿੰਘ, ਮੈਨੇਜਰ ਸ. ਸੁਖਵਿੰਦਰ ਸਿੰਘ ਵਿਸਕੀ ਅਤੇ ਕਾਲਜ ਪ੍ਰਿੰਸੀਪਲ ਨੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐਸ.ਪੀ.ਸਿੰਘ ਉਬਰਾਏ ਦਾ ਤਹਿ ਦਿਲੋਂ ਧੰਨਵਾਦ ਕੀਤਾ ਕਿਉਂਕਿ ਕਾਲਜ ਵਿੱਚ ਬਹੁਤ ਸਾਰੇ ਅਜਿਹੇ ਵਿਦਆਰਥੀ ਹਨ ਜੋ ਆਰਥਿਕ ਤੰਗੀ ਨਾਲ ਜੂਝ ਰਹੇ ਹਨ। ਉਹਨਾਂ ਅਪੀਲ ਕੀਤੀ ਕਿ ਵਿਦਆਰਥੀਆਂ ਦੀ ਪੜਾਈ ਲਈ ਸਾਰਿਆਂ ਨੂੰ ਦਸਵੰਧ ਕੱਢਣਾ ਚਾਹੀਦਾ ਹੈ ਕਿਉਂਕਿ ਅਗਰ ਇੱਕ ਲੜਕੀ ਪੜਦੀ ਹੈ, ਉਸਦੇ ਨਾਲ ਪੂਰੇ ਪਰਿਵਾਰ ਅਤੇ ਸਮਾਜ ਦਾ ਵਿਕਾਸ ਹੁੰਦਾ ਹੈ। ਉਹਨਾਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੂੰ ਇਸੇ ਤਰ੍ਹਾਂ ਮਾਇਕ ਸਹਾਇਤਾ ਦੀ ਲਗਾਤਾਰਤਾ ਨੂੰ ਬਣਾਈ ਰੱਖਣ ਲਈ ਵੀ ਬੇਨਤੀ ਕੀਤੀ। ਉਹਨਾਂ ਦੱਸਿਆ ਪਿਛਲੇ ਸਾਲ ਵੀ ਟਰੱਸਟ ਵੱਲੋਂ 1,05,084/- ਦੀ ਰਾਸ਼ੀ ਵਜੀਫੇ ਦੇ ਰੂਪ ਵਿੱਚ ਵਿਦਆਰਥੀਆਂ ਨੂੰ ਦਿੱਤੀ ਗਈ ਸੀ। ਇਸ ਮੌਕੇ ਸ਼੍ਰੀ ਰਵੀ ਕਾਂਤ, ਡਾ. ਬਲਜੀਤ ਸਿੰਘ, ਡਾ. ਮਮਤਾ ਅਰੋੜਾ, ਅਸਿਸ. ਪ੍ਰੋ. ਅਮਰਜੀਤ ਸਿੰਘ, ਅਸਿਸ. ਪ੍ਰੋ. ਪ੍ਰਿਤਪਾਲ ਸਿੰਘ, ਸਮੂਹ ਸਟਾਫ਼ ਅਤੇ ਵਿਦਆਰਥੀ ਹਾਜਰ ਸਨ।