img BELA COLLEGE BELA COLLEGE

ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ

Amar Shaheed Baba Ajit Singh Jujhar Singh Memorial College

BEAL COLLEGE
Phone Number

+91 1881-263533

bg-banner
shape

College News

Campus News & Events 2022

List all News & Events

ਬੇਲਾ ਕਾਲਜ ਵਿਖੇ ਕਾਮਰਸ ਵਿਭਾਗ ਵੱਲੋਂ ‘ਵਿਦਿਆਰਥੀ ਪ੍ਰੋਤਸਾਹਨ ਦਿਵਸ’ ਮਨਾਇਆ

ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਵਿਖੇ ਕਾਮਰਸ ਵਿਭਾਗ ਵੱਲੋਂ ‘ਵਿਿਦਆਰਥੀ ਪ੍ਰੋਤਸਾਹਨ ਦਿਵਸ’ ਆਯੋਜਿਤ ਕੀਤਾ ਗਿਆ। ਇਸ ਮੌਕੇ ਦੌਰਾਨ ਜਿਹਨਾਂ ਵਿਦਿਆਰਥੀਆਂ ਵੱਲੋਂ ਘਰੇਲੂ ਪ੍ਰੀਖਿਆਵਾਂ ਵਿੱਚ ਅਵੱਲ ਦਰਜ਼ੇ ਪ੍ਰਾਪਤ ਕੀਤੇ ਗਏ ਅਤੇ ਜਿਹੜੇ ਵਿਿਦਆਰਥੀ ਪੂਰੇ ਸਮੈਸਟਰ ਦੌਰਾਨ ਕਲਾਸਾਂ ਵਿੱਚ ਹਾਜਰ ਰਹੇ, ਉਹਨਾਂ ਨੂੰ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਵੱਲੋਂ ਇਨਾਮ ਅਤੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ। ਕਾਲਜ ਪ੍ਰਿੰਸੀਪਲ ਸਾਹਿਬ ਨੇ ਵਿਿਦਆਰਥੀਆਂ ਨੂੰ ਇਸ ਮਾਣਮੱਤੀ ਉਪਲੱਬਧੀ ਲਈ ਵਧਾਈ ਦਿੱਤੀ ਅਤੇ ਹੋਰ ਅੱਗੇ ਵੱਧਣ ਲਈ ਪ੍ਰੋਤਸਾਹਿਤ ਕੀਤਾ। ਉਹਨਾਂ ਨੇ ਵਿਦਿਆਰਥੀਆਂ ਨੂੰ ਜਲਦ ਸ਼ੁਰੂ ਹੋਣ ਵਾਲੀਆਂ ਯੂਨੀਵਰਸਿਟੀ ਪ੍ਰੀਖਿਆਵਾਂ ਤੋਂ ਵੀ ਜਾਣੂ ਕਰਵਾਇਆ।ਘਰੇਲੂ ਪ੍ਰੀਖਿਆਵਾਂ ਵਿੱਚ ਨਵਨੀਤ ਕੌਰ (ਬੀ.ਕਾਮ ਭਾਗ ਪਹਿਲਾ), ਹਰਲੀਨ ਕੌਰ (ਬੀ.ਕਾਮ ਭਾਗ ਦੂਜਾ) ਅਤੇ ਤਾਨਿਆ (ਬੀ.ਕਾਮ ਭਾਗ ਤੀਜਾ) ਨੇ ਪਹਿਲਾ ਸਥਾਨ ਹਾਸਿਲ ਕੀਤਾ। ਮਨਦੀਪ ਕੌਰ, ਪੂਨਮਦੀਪ ਕੌਰ ਅਤੇ ਜਸਵੀਰ ਕੌਰ (ਕ੍ਰਮਵਾਰ) ਨੇ ਦੂਜਾ ਸਥਾਨ ਹਾਸਿਲ ਕੀਤਾ। ਕਲਾਸਾਂ ਵਿੱਚ ਲਗਾਤਾਰ ਹਾਜਰ ਰਹਿਣ ਵਿੱਚ ਬੀ.ਕਾਮ ਭਾਗ ਪਹਿਲਾ ਵਿੱਚੋਂ ਲਵਲੀਨ ਕੌਰ ਅਤੇ ਹਰਜੀਤ ਸਿੰਘ, ਬੀ.ਕਾਮ ਭਾਗ ਦੂਜਾ ਵਿੱਚੋਂ ਬਲਜੀਤ ਕੌਰ ਅਤੇ ਪ੍ਰਭਜੀਤ ਸਿੰਘ ਅਤੇ ਬੀ.ਕਾਮ ਭਾਗ ਤੀਜਾ ਵਿੱਚੋਂ ਸਿਮਰਨਦੀਪ ਕੌਰ ਅਤੇ ਵਰੁਣ ਮਹਿੰਦਰਾ ਨੇ ਪਹਿਲਾ ਸਥਾਨ ਹਾਸਿਲ ਕੀਤਾ। ਇਸ ਸਮਾਗਮ ਵਿੱਚ ਡਾ. ਬਲਜੀਤ ਸਿੰਘ, ਡਾ. ਮਮਤਾ ਅਰੋੜਾ, ਸਹਾਇਕ ਪ੍ਰੋਫੈਸਰ ਇਸ਼ੂ ਬਾਲਾ, ਸਹਾਇਕ ਪ੍ਰੋਫੈਸਰ ਮਨਦੀਪ ਕੌਰ, ਸਹਾਇਕ ਪ੍ਰੋਫੈਸਰ ਗਗਨਦੀਪ ਕੌਰ ਅਤੇ ਡਾ. ਨਿਰਪਇੰਦਰ ਕੌਰ ਹਾਜਰ ਸਨ।