img BELA COLLEGE BELA COLLEGE

ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ

Amar Shaheed Baba Ajit Singh Jujhar Singh Memorial College

BEAL COLLEGE
Phone Number

+91 1881-263533

bg-banner
shape

College News

Campus News & Events 2023

List all News & Events

ਬੇਲਾ ਕਾਲਜ ਦੇ ਵਿਦਿਆਰਥੀਆਂ ਨੇ ਕੀਤਾ ਥਰਮਲ ਪਾਵਰ ਪਲਾਂਟ ਦਾ ਵਿੱਦਿਅਕ ਦੌਰਾ

ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ,ਬੇਲਾ ਦੇ ਫਿਜ਼ੀਕਲ ਸਾਇੰਸ ਵਿਭਾਗ ਦੇ ਵਿਦਿਆਰਥੀਆਂ ਨੇ ਵਿੱਦਿਅਕ ਟੂਰ ਦੇ ਤਹਿਤ ਗੁਰੁ ਗੋਬਿੰਦ ਸਿੰਘ ਸੁਪਰ ਥਰਮਲ ਪਾਵਰ ਪਲਾਂਟ ਦਾ ਦੌਰਾ ਕੀਤਾ।ਇਸ ਦੌਰੇ ਦੌਰਾਨ ਇੰਜੀਨੀਅਰ ਸੁਮਿੰਦਰਜੀਤ ਸਿੰਘ (ਏ.ਏ.ਈ) ਨੇ ਕੋਲੇ ਤੋਂ ਬਿਜਲੀ ਉਤਪਾਦਨ ਦੀਆਂ ਆਧੁਨਿਕ ਤਕਨੀਕਾਂ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ਅਤੇ ਬਿਜਲੀ ਦੀ ਸਟੋਰੇਜ ਅਤੇ ਡਿਸਟ੍ਰੀਬਿਊਸ਼ਨ ਪੈਨਲਸ ਬਾਰੇ ਵੀ ਜਾਣਕਾਰੀ ਦਿੱਤੀ।ਇਸ ਵਿੱਚ ਫਿਜ਼ੀਕਲ ਸਾਇੰਸਜ਼ ਵਿਭਾਗ ਬੀ.ਐਸ.ਸੀ. (ਨਾਨ-ਮੈਡੀਕਲ/ਕੰਪਿਊਟਰ ਸਾਇੰਸ) ਅਤੇ ਬੀ.ਵਾੱਕ. (ਰੀਨਿਊਏਬਲ ਐਨਰਜੀ ਟੈੱਕਨਾਲੋਜ਼ੀ) ਦੇ ਲਗਭਗ 60 ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ।ਅਜੋਕੇ ਸਮੇਂ ਦੀ ਲੋੜ ਨੂੰ ਧਿਆਨ ਵਿੱਚ ਰੱਖਦੇ ਹੋਏ ਅਤੇ ਵਿਦਿਆਰਥੀਆਂ ਨੂੰ ਰੀਨਿਊਏਬਲ ਐਨਰਜੀ ਟੈੱਕਨਾਲੋਜ਼ੀਆਂ ਬਾਰੇ ਜਾਣੂ ਕਰਵਾਉਣ ਲਈ ਵਿਦਿਆਰਥੀਆਂ ਨੂੰ ਵਿੰਡ ਮਿੱਲ, ਮਾਜਰੀ ਜੱਟਾਂ ਦਾ ਦੌਰਾ ਕਰਵਾਇਆ ਗਿਆ।ਲੈਕਚਰਾਰ ਸ. ਸ਼ੇਰ ਸਿੰਘ ਗਿੱਲ (ਸਟੇਟ ਅਵਾਰਡੀ) ਨੇ ਵਿਦਿਆਰਥੀਆਂ ਨੂੰ ਸੂਰਜੀ ਊਰਜਾ ਅਤੇ ਹਵਾ ਦੀ ਊਰਜਾ ਨੂੰ ਵਰਤੋਂ ਵਿੱਚ ਲਿਆਉਣ ਦੇ ਵੱਖ-ਵੱਖ ਸਾਧਨ ਜਿਵੇਂ ਕਿ ਸੋਲਰ ਪਾਣੀ ਹੀਟਰ, ਸੋਲਰ ਪੈਨਲ ਅਤੇ ਵਿੰਡ ਮਿਲਜ਼ ਤੋਂ ਬਿਜਲੀ ਉਤਪਾਦਨ ਬਾਰੇ ਜਾਣੂ ਕਰਵਾਇਆ ਅਤੇ ਵਿਦਿਆਰਥੀਆਂ ਨੂੰ ਆਪਣੀ ਮਿਹਨਤ ਸਦਕਾ ਜ਼ਿੰਦਗੀ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ।ਉਹਨਾਂ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਬਿਜਲੀ ਦੀ ਮੰਗ ਦੇ ਵੱਧਦਿਆਂ, ਰੀਨਿਊਏਬਲ ਐਨਰਜੀ ਦੇ ਖੇਤਰ ਵਿੱਚ ਬਹੁਤ ਸਾਰੀਆਂ ਸਰਕਾਰੀ ਨੌਕਰੀਆਂ ਨਿਕਲਣਗੀਆਂ।ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਵਿਦਿਆਰਥੀੌਆਂ ਦੇ ਰੀਨਿਊਏਬਲ ਐਨਰਜੀ ਟੈੱਕਨਾਲੋਜ਼ੀਆਂ ਪ੍ਰਤੀ ਦਿਲਚਸਪੀ ਵਿੱਚ ਵਾਧਾ ਕਰਨ ਲਈ ਇਹ ਦੌਰਾ ਬਹੁਤ ਹੀ ਮਹੱਤਵਪੂਰਨ ਰੋਲ ਅਦਾ ਕਰਦਾ ਹੈ।ਇਸ ਦੌਰੇ ਵਿੱਚ ਫਿਜ਼ੀਕਲ ਸਾਇੰਸਜ਼ ਵਿਭਾਗ ਦੇ ਮੁਖੀ ਸਹਾਇਕ ਪ੍ਰੋਫੈਸਰ ਪਰਮਿੰਦਰ ਕੌਰ, ਡਾ. ਦੀਪਿਕਾ, ਸਹਾਇਕ ਪ੍ਰੋਫੈਸਰ ਨੇਹਾ ਚੌਹਾਨ, ਸਹਾਇਕ ਪ੍ਰੋਫੈਸਰ ਹਿਮਾਨੀ ਸੈਣੀ, ਸਹਾਇਕ ਪ੍ਰੋਫੈਸਰ ਪੂਜਾ, ਸਹਾਇਕ ਪ੍ਰੋਫੈਸਰ ਸਪਨਦੀਪ ਕੌਰ ਅਤੇ ਤਿੰਨ ਸਟਾਫ਼ ਸਹਾਇਕ ਵੀ ਸ਼ਾਮਲ ਸਨ।