BELA COLLEGE
BELA COLLEGE
ਬੇਲਾ ਕਾਲਜ ਵਿਖੇ ਰਾਸ਼ਟਰੀ ਅਧਿਆਪਕ ਦਿਵਸ ਮਨਾਇਆ
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਵਿਖੇ ਰਾਸ਼ਟਰੀ ਅਧਿਆਪਕ ਦਿਵਸ ਮਨਾਇਆ ਗਿਆ।ਇਸ ਮੌਕੇ ਕਾਲਜ ਦੀ ਪ੍ਰਬੰਧਕ ਕਮੇਟੀ ਵੱਲੋਂ ਪੋਸਟ ਗ੍ਰੇੈਜੂਏਟ ਡਿਗਰੀ ਕਾਲਜ,ਫਾਰਮੇਸੀ ਕਾਲਜ ਅਤੇ ਮਹਾਰਾਣੀ ਸਤਿੰਦਰ ਕੌਰ ਸੀਨੀਅਰ ਸਕੂਲ ਬੇਲਾ ਦੇ ਸਮੁੱਚੇ ਸਟਾਫ਼ ਲਈ ਇੱਕ ਖਾਸ ਪ੍ਰੋਗਰਾਮ ਉਲੀਕਿਆ ਗਿਆ।ਪ੍ਰੋਗਰਾਮ ਦੀ ਸ਼ੁਰੂਆਤ ਸ਼ਮ੍ਹਾ ਰੌੋਸ਼ਨ ਕਰਨ ਨਾਲ ਹੋਈ।ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਸਮੁੱਚੀ ਪ੍ਰਬੰਧਕ ਕਮੇਟੀ ਅਤੇ ਸਟਾਫ਼ ਨੂੰ ਜੀ ਆਇਆਂ ਆਖਿਆ ਅਤੇ ਅਧਿਆਪਕ ਦਿਵਸ ਦੀ ਮੁਬਾਰਕਬਾਦ ਦਿੱਤੀ।ਉਹਨਾਂ ਨੇ ਡਿਗਰੀ ਕਾਲਜ ਦੇ ਸਟਾਫ਼ ਅਤੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਅਧਿਆਪਨ ਦਾ ਪੇਸ਼ਾ ਇੱਕ ਅਜਿਹਾ ਪੇਸ਼ਾ ਹੈ ਜਿਸ ਨੇ ਇੱਕ ਸਹੀ, ਸੰਜੀਦਾ ਅਤੇ ਸਕਾਰਾਤਮਿਕ ਸਮਾਜ ਦੀ ਉਸਾਰੀ ਵਿੱਚ ਸਭ ਤੋਂ ਵੱਧ ਵੱਡਮੁੱਲਾ ਯੋਗਦਾਨ ਪਾਉਣਾ ਹੁੰਦਾ ਹੈ। ਉਹਨਾਂ ਨੇ ਸਾਰੇ ਅਧਿਆਪਕ ਅਮਲੇ ਨੂੰ ਆਪਣੀਆਂ ਜਿੰਮੇਵਾਰੀਆਂ ਸਮਝਦਿਆਂ ਮੌਜੂਦਾ ਸਮੇਂ ਦੀਆਂ ਲੋੜਾਂ ਨੂੰ ਪਛਾਣ ਕੇ ਕੰਮ ਕਰਨ ਲਈ ਪੇ੍ਰਰਿਆ।ਇਸ ਉਪਰੰਤ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਸੰਗਤ ਸਿੰਘ ਜੀ ਲੌਂਗੀਆ ਨੇ ਡਾ. ਸਰਵਪੱਲੀ ਰਾਧਾ ਕ੍ਰਿਸ਼ਨਨ ਜੀ ਦੇ ਅਧਿਆਪਨ ਦੇ ਕਿੱਤੇ ਤੋਂ ਦੇਸ਼ ਦੇ ਰਾਸ਼ਟਰਪਤੀ ਬਣਨ ਅਤੇ ਭਾਰਤ ਰਤਨ ਪ੍ਰਾਪਤ ਕਰਨ ਦੇ ਲੰਮੇਰੇ ਸਫ਼ਰ ਤੇ ਚਾਨਣਾ ਪਾੳਂਦਿਆਂ ਸਭ ਨੂੰ ਉਹਨਾਂ ਤੋਂ ਵਿੱਦਿਆ ਅਤੇ ਸਿਆਣਪ ਦੇ ਗੁਣ ਗ੍ਰਹਿਣ ਕਰਨ ਦੀ ਨਸੀਹਤ ਦਿੱਤੀ ।ਕਾਲਜ ਪ੍ਰਬੰਧਕ ਕਮੇਟੀ ਦੇ ਸਕੱਤਰ ਸ. ਜਗਵਿੰਦਰ ਸਿੰਘ ਪੰਮੀ ਨੇ ਸਾਰੇ ਸਟਾਫ਼ ਨੂੰ ਵਧਾਈ ਦਿੰਦਿਆਂ ਉਹਨਾਂ ਨੂੰ ਮਿਹਨਤ, ਲਗਨ,ਦ੍ਰਿੜਤਾ ਅਤੇ ਪੂਰਨ ਸੇਵਾ ਭਾਵ ਨਾਲ ਆਪਣੇ ਕਾਰਜ ਖੇਤਰ ਵਿੱਚ ਵਿਚਰਨ ਦਾ ਸੁਨੇਹਾ ਦਿੱਤਾ। ਉਹਨਾਂ ਕਿਹਾ ਕਿ ਸਿੱਖਿਆ ਸੰਸਥਾਵਾਂ ਹੀ ਚੰਗੇ ਨਾਗਰਿਕਾਂ ਨਾਲ ਸਹੀ ਸਮਾਜ ਦੀ ਨੀਂਹ ਰੱਖਣ ਲਈ ਜਿੰਮੇਵਾਰ ਹਨ ਅਤੇ ਹਰੇਕ ਅਧਿਆਪਕ ਨੂੰ ਇਹ ਜਿੰਮੇਵਾਰੀ ਤਨਦੇਹੀ ਨਾਲ ਨਿਭਾਉਣੀ ਚਾਹੀਦੀ ਹੈ।ਪ੍ਰਬੰਧਕ ਕਮੇਟੀ ਵੱਲੋਂ ਆਖ਼ਿਰ ਵਿੱਚ ਬੋਲਦਿਆਂ ਮੈਨੇਜਰ ਸ. ਸੁਖਵਿੰਦਰ ਸਿੰਘ ਵਿਸਕੀ ਨੇ ਕਿਹਾ ਕਿ ਸਿੱਖਿਆ ਹੀ ਇੱਕੋ-ਇੱਕ ਮਾਧਿਅਮ ਹੈ ਜਿਸ ਨਾਲ ਰੰਗ, ਨਸਲ ਅਤੇ ਵਿਤਕਰੇ ਦੀਆਂ ਕੁਰੀਤੀਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।ਪ੍ਰੋਗਰਾਮ ਦੇ ਅਖ਼ੀਰ ਵਿੱਚ ਡਾ. ਸ਼ੈਲੇਸ਼ ਸ਼ਰਮਾ, ਪ੍ਰਿੰਸੀਪਲ ਅਤੇ ਡਾਇਰੈਕਟਰ ਕਾਲਜ ਆਫ਼ ਫਾਰਮੇਸੀ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ ਅਤੇ ਉਹਨਾਂ ਨੇ ਸਭ ਨੂੰ ਹੀ ਆਪਣੀ ਪਵਿੱਤਰ ਕਰਮ ਭੂਮੀ ਵਿੱਚ ਚੰਗੀਆਂ ਪੈੜਾਂ ਛੱਡਣ ਦਾ ਸੁਨੇਹਾ ਦਿੱਤਾ। ਇਸ ਮੌਕੇ ਸਕੂਲ ਪ੍ਰਿੰਸੀਪਲ ਸ. ਮੇਹਰ ਸਿੰਘ ਨੇ ਵੀ ਸਭ ਦਾ ਧੰਨਵਾਦ ਵਿਅਕਤ ਕਰਦਿਆਂ ਸਭ ਨੂੰ ਸੰਸਥਾਵਾਂ ਦੇ ਉਸਾਰੀ ਵਿੱਚ ਯੋਗਦਾਨ ਪਾਉਣ ਲਈ ਪੇ੍ਰਰਿਆ। ਇਸ ਮੌਕੇ ਸਟੇਜ ਸੰਚਾਲਨ ਦੀ ਭੂਮਿਕਾ ਡਾ. ਮਮਤਾ ਅਰੋੜਾ ਵੱਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਕਾਲਜ ਪ੍ਰਬੰਧਕ ਕਮੇਟੀ ਦੇ ਮੈਂਬਰ ਸ. ਗੁਰਮੇਲ ਸਿੰਘ ਜੀ, ਸ. ਲਖਵਿੰਦਰ ਸਿੰਘ ਭੂਰਾ, ਸਰਪੰਚ, ਪਿੰਡ ਬੇਲਾ ਅਤੇ ਤਿੰਨੋਂ ਸੰਸਥਾਵਾਂ ਦਾ ਸਮੁੱਚਾ ਸਟਾਫ਼ ਮੌਜੂਦ ਸੀ।