BELA COLLEGE
BELA COLLEGE
ਬੇਲਾ ਕਾਲਜ ਵਿਖੇ ਖੂੁਨਦਾਨ ਕੈਂਪ ਲਗਾਇਆ
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਵਿਖੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਇਆ ਗਿਆ।ਇਸ ਸੰਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਕੈਂਪ ਕਾਲਜ ਦੇ ਐਨ.ਐਸ.ਐਸ, ਅਤੇ ਐਨ.ਸੀ.ਸੀ ਯੂਨਿਟਾਂ ਦੇ ਸਹਿਯੋਗ ਸਦਕਾ ਲਗਾਇਆ ਗਿਆ।ਇਸ ਮੌਕੇ ਰੋਪੜ ਦੇ ਪ੍ਰਸਿੱਧ ਸੁਰਜੀਤ ਹਸਪਤਾਲ ਦੀ ਟੀਮ ਪੁੱਜੀ ਜਿਨ੍ਹਾਂ ਨੇ ਇਸ ਕੈਂਪ ਦੌਰਾਨ 50 ਦੇ ਕਰੀਬ ਯੂਨਿਟ ਖੂਨ ਇੱਕਤਰ ਕੀਤਾ।ਸੁਰਜੀਤ ਹਸਪਤਾਲ ਵੱਲੋਂ ਇਸ ਮੌਕੇ ਔਰਤ ਰੋਗਾਂ ਦੇ ਮਾਹਿਰ ਮਹਿਲਾ ਡਾਕਟਰ ਨੇ ਵੀ ਸ਼ਿਰਕਤ ਕੀਤੀ।ਉਹਨਾਂ ਕਾਲਜ ਦੀਆਂ ਵਿਦਿਆਰਥਣਾਂ ਅਤੇ ਸਟਾਫ਼ ਮੈਂਬਰਾਂ ਦੀਆਂ ਸਿਹਤ ਸੰਬੰਧੀ ਸਮੱਸਿਆਵਾਂ ਸੁਣਦਿਆਂ ਉਹਨਾਂ ਨੂੰ ਮੁਫ਼ਤ ਦਵਾਈਆਂ ਮੁਹੱਈਆ ਕਰਵਾਈਆਂ ।ਇਸ ਮੌਕੇ ਐਨ.ਸੀ.ਸੀ. ਦੇ ਮੁੱਖ ਇੰਚਾਰਜ ਲੈਫ਼ਟੀਨੈਂਟ ਸਹਾਇਕ ਪੋ੍ਰਫੈਸਰ ਪ੍ਰਿਤਪਾਲ ਸਿੰਘ ਨੇ ਬੋਲਦਿਆਂ ਕਿਹਾ ਕਿ ਖੂਨਦਾਨ ਮਹਂਾਦਾਨ ਹੈ, ਇਸ ਨਾਲ ਅਜੋਕੇ ਸਮੇਂ ਵਿੱਚ ਅਨੇਕਾਂ ਜਾਨਾਂ ਬਚ ਸਕਦੀਆਂ ਹਨ।ਉਹਨਾਂ ਨੇ ਨਿੱਜੀ ਪੱਧਰ ਤੇ ਵਿਦਿਆਰਥੀਆਂ ਨੂੰ ਇਸ ਕਾਰਜ ਲਈ ਪ੍ਰੇਰਿਆ।ਉਹਨਾਂ ਨੇ ਕਿਹਾ ਕਿ ਇਹ ਮੌਕੇ ਵਿਦਿਆਰਥੀਆਂ ਨੂੰ ਖੁਦ ਤੋਂ ਉਤਾਂਹ ਉੱਠ ਕੇ ਵੱਡੇ ਸਮਾਜਿਕ ਸਰੋਕਾਰਾਂ ਪ੍ਰਤੀ ਸੋਚਣ ਲਈ ਪ੍ਰੇਰਦੇ ਹਨ।ਕਾਲਜ ਦੇ ਐਨ.ਐਸ.ਐਸ.ਦੇ ਇੰਚਾਰਜ ਸਹਾਇਕ ਪੋ੍ਰਫੈਸਰ ਸੁਨੀਤਾ ਰਾਣੀ ਅਤੇ ਸਹਾਇਕ ਪੋ੍ਰਫੈਸਰ ਅਮਰਜੀਤ ਸਿੰਘ ਨੇ ਸੁਰਜੀਤ ਹਸਪਤਾਲ ਦੀ ਸਮੁੱਚੀ ਟੀਮ ਦਾ ਧੰਨਵਾਦ ਵਿਅਕਤ ਕੀਤਾ ਅਤੇ ਨਾਲ ਹੀ ਸਾਰੇ ਖੂੁਨ ਦਾਨੀਆਂ ਦੇ ਇਸ ਉਪਰਾਲੇ ਦਾ ਹਿੱਸਾ ਬਣਨ ਲਈ ਸ਼ੁਕਰਾਨਾ ਕੀਤਾ।ਇਸ ਮੌਕੇ ਵਿਦਿਆਰਥੀਆਂ ਦੇ ਨਾਮ ਸ਼ੰਦੇਸ਼ ਵਿੱਚ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਸੰਗਤ ਸਿੰਘ ਲੌਂਗੀਆ ਨੇ ਕਿਹਾ ਕਿ ਮਾਨਵ ਭਲਾਈ ਦੇ ਕਾਰਜਾਂ ਲਈ ਯੁਵਾ ਵਰਗ ਨੂੰ ਤੋਰਨਾ ਸਭ ਤੋਂ ਵੱਡਾ ਧਰਮ ਹੈ ਅਤੇ ਬੇਲਾ ਕਾਲਜ ਨੇ ਸ਼ਹੀਦੇ-ਏ-ਆਜ਼ਮ ਸ. ਭਗਤ ਸਿੰਘ ਨੂੰ ਸਮਰਪਿਤ ਇਸ ਖੂੁਨਦਾਨ ਕੈਂਪ ਵਿਦਿਆਰਥੀਆਂ ਨੂੰ ਇਤਿਹਾਸ ਨਾਲ ਵੀ ਜੋੜਿਆ ਹੈ।ਕਾਲਜ ਪ੍ਰਬੰਧਕ ਕਮੇਟੀ ਦੇ ਸਕੱਤਰ ਸ. ਜਗਵਿੰਦਰ ਸਿੰਘ ਪੰਮੀ ਅਤੇ ਮੈਨੇਜਰ ਸ.ਸੁਖਵਿੰਦਰ ਸਿੰਘ ਵਿਸਕੀ ਜੀ ਨੇ ਇਸ ਉਪਰਾਲੇ ਦੀ ਭਰਪੂਰ ਸਰਾਹਨਾ ਕੀਤੀ ਅਤੇ ਵਿਦਿਆਰਥੀਆਂ ਨੂੰ ਅਗਾਂਹ ਵੀ ਨੇਕੀ ਅਤੇ ਪਰਉਪਕਾਰ ਵਾਲੇ ਸਾਰੇ ਪ੍ਰੋਗਰਾਮ ਵਿੱਚ ਹਿੱਸਾ ਲੈਣ ਦੀ ਹੱਲਾ ਸ਼ੇਰੀ ਦਿੱਤੀ।ਇਸ ਕੈਂਪ ਵਿੱਚ ਡਾ. ਸੈਲੇਸ਼ ਸ਼ਰਮਾ, ਡਾਇਰੈਕਟਰ ਫਾਰਮੇਸੀ ਕਾਲਜ, ਡਾ. ਮਮਤਾ ਅਰੋੜਾ, ਅਤੇ ਫਾਰਮੇਸੀ ਤੇ ਪੀ.ਜੀ ਕਾਲਜ ਦਾ ਸਮੁੱਚਾ ਸਟਾਫ਼ ਤੇ ਵਿਦਿਆਰਥੀ ਸ਼ਾਮਲ ਸੀ।